ਲੁਧਿਆਣਾ (ਧੀਮਾਨ) – ਲੁਧਿਆਣਾ ਦੀ ਡਾਇੰਗ ਅਤੇ ਪ੍ਰਿਟਿੰਗ ਇੰਡਸਟਰੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜੇ. ਬੀ. ਆਰ. ਕੰਪਨੀ ਵਲੋਂ ਧਨਾਨਸੂ ਨੇੜੇ 44 ਏਕੜ ਰਕਬੇ ’ਚ ਕਾਮਨ ਇੰਫੂਲਟ ਟ੍ਰੀਟਮੈਂਟ ਪਲਾਟ ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ। ਇਸ ਦੇ ਸੰਤ ਸੀਚੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਸਲ੍ਹਾਉਂਦੇ ਹੋਏ ਕੰਪਨੀ ਦੇ ਸੀ. ਐੱਮ. ਡੀ. ਰਜਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਜੇਕਰ ਹਿੰਦੁਸਤਾਨ ’ਚ ਹਰ ਜਗ੍ਹਾ ਲੱਗ ਜਾਣ ਤਾਂ ਪ੍ਰਦੂਸ਼ਣ ਫੈਲਾਉਣ ਵਾਲੀ ਇੰਡਸਟਰੀ ਪੂਰੀ ਤਰ੍ਹਾਂ ਨਾਲ ਕਲੰਕ ਮੁਕਤ ਹੋ ਜਾਵੇਗੀ।
ਇਸ ਪ੍ਰਾਜੈਕਟ ਨੂੰ ‘ਜੇ. ਬੀ. ਆਰ. ਰੀਸਾਈਲੈਂਸ ਟੈਕਸਟਾਈਲ ਪਾਰਕ’ ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿਚ ਡਾਇੰਗ ਅਤੇ ਪ੍ਰਿਟਿੰਗ ਇੰਡਸਟਰੀ ਦੇ ਯੂਨਿਟ ਲਗਾਏ ਜਾਣਗੇ ਅਤੇ ਉਨ੍ਹਾਂ ਨੂੰ ਇਕ ਹੀ ਛੱਤ ਹੇਠਾਂ ਬਿਜਲੀ ਅਤੇ ਸਟੀਮ ਵੀ ਉਪਲੱਬਧ ਹੋਵੇਗੀ। ਇਹ ਪਲਾਂਟ 20 ਮਿਲੀਅਨ ਲੀਟਰ ਡੇਲੀ ਪਾਣੀ ਨੂੰ ਸਾਫ ਕਰ ਕੇ ਉਸ ਨੂੰ ਦੋਬਾਰਾ ਪੀਣ ਯੋਗ ਤਿਆਰ ਕਰੇਗਾ। ਇਸ ਤੋਂ ਇਲਾਵਾ 20 ਮੈਗਾਵਾਟ ਦਾ ਇਕ ਪਾਵਰ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਭਾਰਤ ਦਾ ਇਹ ਪਹਿਲਾ ਕਾਮਨ ਇੰਫੂਲੈਟ ਟ੍ਰੀਟਮੈਂਟ ਪਲਾਂਟ ਹੈ, ਜੋ ਬਿਜਲੀ ਦੇ ਨਾਲ-ਨਾਲ ਜ਼ੀਰੋ ਲਿਕਵਿਡ ਡਿਸਚਾਰਜ ਆਧਾਰਿਤ ਤਕਨੀਕ ’ਤੇ ਲਗਾਇਆ ਜਾ ਰਿਹਾ ਹੈ। ਇਸ ਦੀ ਲਾਗਤ 320 ਕਰੋੜ ਰੁਪਏ ਆਵੇਗੀ।
ਇਸ ਦੌਰਾਨ ਕੈਬਨਿਟ ਮੰਤਰੀ ਮੁੰਡੀਆਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਇਸ ਪਲਾਂਟ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਤੇ ਕੋਈ ਵੀ ਵਿਭਾਗ ਤੋਂ ਕਿਵੇਂ ਵੀ ਮਨਜ਼ੂਰੀ ਚਾਹੀਦੀ ਹੈ, ਉਸ ਦੇ ਲਈ ਮੁੱਖ ਮੰਤਰੀ ਤੋਂ ਉਹ ਖੁਦ ਮਨਜ਼ੂਰੀ ਦਿਵਾਉਣਗੇ। ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਦੇ ਪ੍ਰਾਜੈਕਟ ਨਾਲ ਲੁਧਿਆਣਾ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਣ ਮੁਕਤ ਹੋਣ ਵੱਲ ਵਧਣ ਲੱਗਾ ਹੈ।
ਸੰਤ ਸੀਚੇਵਾਲ ਨੇ ਵੀ ਇਸ ਪ੍ਰਾਜੈਕਟ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਇੰਡਸਟਰੀ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟਾਂ ’ਚ ਪਲਾਟ ਲੈ ਕੇ ਯੂਨਿਟ ਲਗਾਉਣ ਤਾਂ ਜਿਥੇ ਉਹ ਪ੍ਰਦੂਸ਼ਣ ਮੁਕਤ ਹੋ ਜਾਣਗੇ ਪ੍ਰਦੂਸ਼ਣ ਬੋਰਡ ਦੇ ਸਖ਼ਤ ਨਿਯਮਾਂ ਤੋਂ ਵੀ ਉਨ੍ਹਾਂ ਨੂੰ ਛੁਟਕਾਰਾ ਮਿਲ ਜਾਵੇਗਾ। ਸੀਚੇਵਾਲ ਨੇ ਕਿਹਾ ਕਿ ਉਹ ਗੋਬਰ ਨੂੰ ਲਿਆ ਕੇ ਇਥੇ ਬਿਜਲੀ ਪੈਦਾ ਕਰਨ ਤਾਂ ਉਹ ਗੋਬਰ ਨੂੰ ਇਥੇ ਤੱਕ ਪਹੁੰਚਾਉਣ ’ਚ ਵੀ ਉਨ੍ਹਾਂ ਦੀ ਮਦਦ ਕਰਨਗੇ।
ਇਸ ਮੌਕੇ ਰਾਜੀਵ ਸੂਦ, ਸਮੀਰ ਸੂਦ, ਰਜਨੀਸ਼ ਸੂਦ, ਨਰਿੰਦਰ ਭਵਰਾ, ਗੌਤਮ ਮਨੋਚਾ, ਅਸ਼ੋਕ ਮੱਕੜ, ਬਾਬੀ ਜਿੰਦਲ, ਰਜਤ ਸੂਦ, ਗੁਰਮੇਲ ਪਹਿਲਵਾਨ, ਤਰੁਣ ਜੈਨ ਬਾਵਾ, ਅਜੀਤ ਲਾਕੜਾ, ਪ੍ਰਦੀਪ ਸਿੰਘ, ਜੋਗਿੰਦਰ ਸਿੰਘ, ਐੱਚ. ਪੀ. ਲੌਂਗੀਆ, ਹਰੀਸ਼ ਜਿੰਦਲ, ਸੰਦੀਪ ਬਹਿਲ, ਪ੍ਰਵੀਨ ਚੱਢਾ, ਹਰਦਰਸ਼ਨ ਸਿਡਾਨਾ, ਵਿਕ੍ਰਾਂਤ ਪ੍ਰਭਾਕਰ, ਅਕਸ਼ਤ ਚੌਧਰੀ ਅਤੇ ਦੁਸ਼ੰਤ ਚੌਧਰੀ ਆਦਿ ਮੌਜੂਦ ਸਨ।
ਸੋਨੇ ਤੇ ਨਕਦੀ ਨਾਲ ਭਰੇ ਔਰਤ ਦੇ ਪਰਸ ਨੂੰ ਵਾਪਸ ਕਰਕੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
NEXT STORY