ਰੂਪਨਗਰ (ਵਿਜੇ)— ਸਿਰਫ ਪ੍ਰਮਾਣਿਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾਂ ਜਮ੍ਹਾ ਕਰਵਾਈਆਂ ਜਾਣ। ਇਹ ਹਦਾਇਤ ਹਰਜੋਤ ਕੌਰ ਐੱਸ. ਡੀ. ਐੱਮ. ਰੂਪਨਗਰ ਨੇ ਰੂਪਨਗਰ ਸਬ-ਡਿਵੀਜ਼ਨ 'ਚ ਸਟੋਨ ਕਰੈਸ਼ਰਾਂ ਦੀ ਚੈਕਿੰਗ ਦੌਰਾਨ ਕਰੈਸ਼ਰ ਮਾਲਕਾਂ ਨੂੰ ਕੀਤੀ। ਉਨ੍ਹਾਂ ਨੇ ਕਿਹਾ ਕਿ ਮਨਜ਼ੂਰਸ਼ੁਦਾ ਮਾਈਨਿੰਗ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰ ਵੱਲੋਂ ਜੋ ਪ੍ਰਮਾਣਿਤ ਖੱਡਾਂ ਚੱਲ ਪਈਆਂ ਹਨ, ਉਥੋਂ ਹੀ ਮਾਲ ਲੈਣਾ ਯਕੀਨੀ ਬਣਾਇਆ ਜਾਵੇ। ਚੈਕਿੰਗ ਉਪਰੰਤ ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਵੱਲੋਂ ਰੂਪਨਗਰ ਸਬ-ਡਵੀਜ਼ਨ ਦੇ 15 ਕਰੈਸ਼ਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਅਮਿਤ ਕੁਮਾਰ ਐਂਡ ਕੰਪਨੀ ਸਟੋਨ ਕਰੈਸ਼ਰ ਨੂੰ ਰਿਟਰਨ ਜਮ੍ਹਾ ਨਾ ਕਰਾਉਣ ਕਾਰਨ ਸੀਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਰਸਾ ਨੰਗਲ, ਮੰਗੂਵਾਲ ਤੇ ਦੀਵਾੜੀ ਦੇ 15 ਕਰੈਸ਼ਰ, ਬਿੰਦਰਖ ਦੇ 5, ਜਦਕਿ ਕਕਰਾਲਾ ਦੀ ਪ੍ਰਮਾਣਿਤ ਖੱਡ ਦੀ ਚੈਕਿੰਗ ਵੀ ਕੀਤੀ ਗਈ। ਚੈਕਿੰਗ ਦੌਰਾਨ ਦੀਪ ਸਿੰਘ ਗਿੱਲ ਫੰਕਸ਼ਨਲ ਮੈਨੇਜਰ ਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜੀ. ਐੱਸ. ਟੀ. ਤੇ ਨੋਟਬੰਦੀ ਖਿਲਾਫ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ
NEXT STORY