ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਅੰਦਰ ਆਵਾਰਾਂ ਘੁੰਮ ਰਹੇ ਪਸ਼ੂਆਂ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਅਤੇ ਕਈ ਜ਼ਖਮੀ ਹੋ ਗਏ, ਪਰ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਆਵਾਰਾਂ ਪਸ਼ੂਆਂ ਦੇ ਸਬੰਧ 'ਚ ਕੋਈ ਠੋਸ ਨੀਤੀ ਨਹੀਂ ਬਣਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਫੜ੍ਹ ਕੇ ਵੱਖ-ਵੱਖ ਗਊਸ਼ਾਲਾਵਾਂ ਅੰਦਰ ਭੇਜਣ ਦਾ ਯਤਨ ਕੀਤਾ ਜਾ ਰਿਹਾ। ਬੀਤੀ ਦੇਰ ਰਾਤ ਕੋਟਕਪੂਰਾ ਬਾਈਪਾਸ 'ਤੇ ਸੜਕ 'ਤੇ ਘੁੰਮ ਰਹੇ ਆਵਾਰਾਂ ਪਸ਼ੂਆਂ ਨੂੰ ਬਚਾਉਂਦੇ ਹੋਏ ਇਕ ਕਾਰ ਬੇਕਾਹੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ, ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ
ਜਾਣਕਾਰੀ ਅਨੁਸਾਰ ਪ੍ਰਿੰਸ ਸ਼ਰਮਾ (28) ਨਿਵਾਸੀ ਅਜੀਤ ਨਗਰ ਮੋਗਾ ਆਪਣੇ ਸਾਥੀ ਧਰਮਵੀਰ ਸਿੰਘ ਨਿਵਾਸੀ ਪਿੰਡ ਕੰਡਿਆਲ ਦੇ ਨਾਲ ਫੋਟੋਗ੍ਰਾਫੀ ਕਰਨ ਉਪਰੰਤ ਬਠਿੰਡਾ ਤੋਂ ਵਾਪਸ ਘਰ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਕੋਟਕਪੂਰਾ ਬਾਈਪਾਸ 'ਤੇ ਪੁੱਜੇ ਤਾਂ ਸੜਕ ਦੇ ਵਿਕਚਾਰ ਇਕਦਮ ਆਵਾਰਾਂ ਪਸ਼ੂ ਆ ਗਏ, ਜਿੰਨ੍ਹਾਂ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ 'ਚ ਪ੍ਰਿੰਸ ਸ਼ਰਮਾ ਜੋ ਦੋ ਬੱਚਿਆਂ ਦਾ ਪਿਤਾ ਸੀ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਧਰਮਵੀਰ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਡੀ.ਐੱਮ.ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ। ਹਾਦਸੇ ਦਾ ਪਤਾ ਲੱਗਣ ਤੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਬਾਅਦ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੀਲਮ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਤਿੰਨ ਦੁਕਾਨਦਾਰ ਵੀਡਿਓ ਫੁਟੇਜ਼ ਜ਼ਰੀਏ ਕੀਤੇ ਨਾਮਜ਼ਦ
NEXT STORY