ਹੰਬੜਾਂ (ਸਤਨਾਮ, ਮਨਜਿੰਦਰ)- ਸਥਾਨਕ ਕਸਬੇ 'ਚ ਭਗਵਤੀ ਮਾਤਾ ਮੰਦਰ ਨੇੜੇ ਕੁੱਤੇ ਦੇ ਹਮਲੇ ’ਚ ਸਾਢੇ 4 ਸਾਲਾ ਬੱਚੇ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੰਬੜਾਂ ਦਾਣਾ ਮੰਡੀ ਨੇੜੇ ਬਣੇ ਕੁਆਰਟਰਾਂ ’ਚ ਰਹਿ ਰਹੇ ਪ੍ਰਵਾਸੀ ਆਰੀਆ ਪੁੱਤਰ ਵਿਸ਼ਾਲ ਕੁਮਾਰ ਦਾ ਬੇਟਾ ਗਲੀ ’ਚ ਖੇਡ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਇਕ ਅਵਾਰਾ ਕੁੱਤੇ ਨੇ ਬੱਚੇ ’ਤੇ ਹਮਲਾ ਕਰ ਦਿੱਤਾ।
ਬੱਚੇ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤੇ ਦੇ ਚੁੰਗਲ ’ਚੋਂ ਛਡਵਾਇਆ। ਕੁੱਤੇ ਦੇ ਵੱਢਣ ਨਾਲ ਬੱਚਾ ਗਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਤੇ ਪਰਿਵਾਰਕ ਮੈਂਬਰਾਂ ਵਲੋਂ ਲਹੂ-ਲੁਹਾਨ ਹੋਏ ਬੱਚੇ ਨੂੰ ਤੁਰੰਤ ਪ੍ਰੀਤ ਨਰਸਿੰਗ ਹੋਮ ’ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ
ਬੱਚੇ ਦਾ ਇਲਾਜ ਕਰ ਰਹੇ ਡਾ. ਸੰਤੋਖ ਸਿੰਘ ਹੀਰਾ ਨੇ ਦੱਸਿਆ ਕਿ ਕੁੱਤੇ ਵਲੋਂ ਕੀਤੇ ਗਏ ਹਮਲੇ ’ਚ ਬੱਚੇ ਦਾ ਮੂੰਹ ਨੋਚਿਆ ਗਿਆ ਹੈ ਤੇ ਬੱਚੇ ਦੇ ਬੁੱਲ੍ਹ, ਨੱਕ ਅਤੇ ਗੱਲ ’ਤੇ ਟਾਂਕੇ ਲਗਾਉਣੇ ਪਏ ਹਨ ਪਰ ਬੱਚਾ ਖਤਰੇ ’ਚੋਂ ਬਾਹਰ ਹੈ।
ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਡਾ. ਇਕਬਾਲ ਸਿੰਘ, ਗੁਰਚਰਨ ਸਿੰਘ ਬਾਠ ਅਤੇ ਨਿਰਮਲਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਖੂੰਖਾਰ ਕੁੱਤਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਅਤੇ ਪਾਲਤੂ ਕੁੱਤਿਆ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਕੁੱਤਿਆਂ ਦੇ ਹਮਲਿਆਂ ’ਚ ਬੱਚਿਆਂ ਸਮੇਤ ਆਮ ਲੋਕਾਂ ਦੀਆਂ ਜਾਨਾਂ ਖਤਰੇ ’ਚ ਪੈ ਰਹੀਆਂ ਹਨ, ਜਿਸ ਪ੍ਰਤੀ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ- ਧਮਾਕੇ ਦੀ ਖ਼ਬਰ ਮਗਰੋਂ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Fact Check : ਤੇਲੰਗਾਨਾ 'ਚ ਹੋਈ ਚੋਰੀ ਦੀ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
NEXT STORY