ਖੰਨਾ (ਬਿਪਨ)- ਥਾਣਾ ਬਡਾਲੀ ਆਲਾ ਸਿੰਘ ਇਲਾਕੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਗੁਰੂ ਸਾਹਿਬ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਇਹ ਦੇਖ ਕੇ ਪਿੰਡ ਵਾਸੀਆਂ ਨੇ ਉਸ ਨੂੰ ਬਹੁਤ ਸਮਝਾਇਆ, ਪਰ ਜਦੋਂ ਉਹ ਨਾ ਸਮਝਿਆ ਤਾਂ ਉਸ ਦੀ ਸ਼ਿਕਾਇਤ ਪੁਲਸ ਥਾਣੇ ਕਰ ਦਿੱਤੀ। ਪਿੰਡ ਵਾਸੀਆਂ ਨੇ ਉਸ ਦੇ ਨਾਲ ਉਸ ਦੀ ਪਤਨੀ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਕਮਾਲੀ ਦੇ ਪ੍ਰਗਟ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਉਸ ਨੂੰ ਦੇਖ ਕੇ ਅਚਾਨਕ ਗੁੱਸੇ ਵਿੱਚ ਆ ਗਿਆ ਅਤੇ ਉਸ ਨਾਲ ਗਾਲ਼ੀ-ਗਲੋਚ ਕਰਨ ਲੱਗਾ। ਇਸ ਪਿੱਛੋਂ ਵਰਿੰਦਰ ਨੇ ਗੁਰੂ ਸਾਹਿਬ ਲਈ ਵੀ ਮਾੜੀ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਕੋਲ ਖੜ੍ਹੇ ਪਿੰਡ ਵਾਸੀਆਂ ਨੇ ਵੀ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਨਾ ਸਮਝਿਆ ਤੇ ਮੰਦੇ ਬੋਲ ਬੋਲਦਾ ਰਿਹਾ।
ਇਹ ਵੀ ਪੜ੍ਹੋ- ਇੰਨੀ ਗੂੜ੍ਹੀ ਦੋਸਤੀ ਨੂੰ ਖ਼ੌਰੇ ਕੀਹਦੀ ਲੱਗ ਗਈ ਨਜ਼ਰ ; ਜ਼ਾਲਮਾਂ ਨੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਆਪਣਾ ਜਿਗਰੀ ਯਾਰ
ਜਦੋਂ ਇਸ ਸਭ ਦੇ ਬਾਅਦ ਵੀ ਵਰਿੰਦਰ ਨਾ ਸਮਝਿਆ ਤਾਂ ਪ੍ਰਗਟ ਸਿੰਘ ਨੇ ਨਿਹੰਗ ਸਿੰਘ ਧੜੇ ਨੂੰ ਇਸ ਮਾਮਲੇ ਦੀ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਪਿੰਡ ਕਮਾਲੀ ਵਿਖੇ ਪਹੁੰਚ ਕੇ ਵਰਿੰਦਰ ਸਿੰਘ ਨੂੰ ਸਬਕ ਸਿਖਾਇਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਪ੍ਰਗਟ ਸਿੰਘ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਬਾਅਦ ਵਰਿੰਦਰ ਦੀ ਪਤਨੀ ਉਸ ਦੇ ਘਰ ਆਈ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਬੁਰਾ-ਭਲਾ ਕਿਹਾ। ਫਤਿਹਗੜ੍ਹ ਸਾਹਿਬ ਦੇ ਐੱਸ.ਪੀ. ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਸ ਨੇ ਵਰਿੰਦਰ ਸਿੰਘ ਅਤੇ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜ਼ਖ਼ਮੀ ਵਰਿੰਦਰ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਜੇਲ੍ਹ 'ਚ ਸ਼ੁਰੂ ਹੋਈ ਲੜਾਈ ਬਾਹਰ ਆ ਕੇ ਵੀ ਨਾ ਮੁੱਕੀ ; ਨੌਜਵਾਨ ਨੂੰ ਅਗਵਾ ਕਰ ਕੇ ਉਤਰਵਾਏ ਕੱਪੜੇ, ਬਣਾਈ ਵੀਡੀਓ...
ਇਸ ਘਟਨਾ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਪਿੰਡ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਵਰਿੰਦਰ ਸਿੰਘ ਦੇ ਘਰ ਕੋਈ ਵੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਪਰ ਉਸ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਖ ਲਓ ਅਨਾੜੀ ਚੋਰ ਦਾ ਹਾਲ ; ਚੋਰੀ ਕਰਨ ਮਗਰੋਂ ਪਤੰਦਰ ਉੱਥੇ ਹੀ ਭੁੱਲ ਆਇਆ ਆਪਣਾ ਆਧਾਰ ਕਾਰਡ
NEXT STORY