ਕਪੂਰਥਲਾ (ਮਹਾਜਨ)- ਕਪੂਰਥਲਾ ਜ਼ਿਲ੍ਹੇ ਵਿਚ ਪੇਇੰਗ ਗੈਸਟ ਮਾਲਕਾਂ ਲਈ ਸਖ਼ਤ ਹੁਕਮ ਜਾਰੀ ਹੋਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਕਪੂਰਥਲਾ ਵਿਚ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ. 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਦਾ ਪਾਬੰਦ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅਪ ਰੱਖਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਪੇਇੰਗ ਗੈਸਟ ਚਲਾਉਣ ਵਾਲਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਉਸ ਦੇ ਪੀ. ਜੀ. ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਭਰ ਕੇ ਆਪਣੇ ਨਜ਼ਦੀਕੀ ਪੁਲਸ ਥਾਣੇ/ਚੌਂਕੀ ਵਿਚ ਤੁਰੰਤ ਦਰਜ ਕਰਾਉਣ ਦਾ ਪਾਬੰਦ ਹੋਵੇਗਾ, ਜਿਸ ਵਿਚ ਪੇਇੰਗ ਗੈਸਟ ਚਲਾਉਣ ਵਾਲੇ ਮਾਲਕ ਦਾ ਨਾਮ, ਪਤਾ, ਮੋਬਾਇਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਛਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ ਦੇਣਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਇਸੇ ਤਰ੍ਹਾਂ ਇਸ ਪ੍ਰੋਫਾਰਮੇ ਵਗ ਗੈਸਟ ਦਾ ਨਾਮ, ਮੋਬਾਇਲ ਨੰਬਰ, ਪੜਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਮ, ਪਤਾ ਅਤੇ ਉਥੇ ਪੜਨ/ਕੰਮ ਕਰਨ ਦਾ ਸਬੂਤ, ਕਿਸ ਮਿਤੀ ਤੋਂ ਪੀ. ਜੀ. ਵਿਚ ਰਹਿ ਰਿਹਾ ਹੈ, ਪੱਕਾ ਰਿਹਾਇਸ਼ੀ ਪਤਾ ਅਤੇ ਉਸ ਦਾ ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ, ਜਿਸ ’ਤੇ ਰਿਹਾਇਸ਼ੀ ਪਤਾ ਹੋਵੇ ਦੇਣਾ ਹੋਵੇਗਾ। ਇਹ ਹੁਕਮ 21 ਫਰਵਰੀ 2025 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਮਲਾ ਤੋਂ ਵੀ ਠੰਡਾ ਰਿਹਾ ਸਾਲ ਦਾ ਆਖ਼ਰੀ ਦਿਨ, ਆਉਣ ਵਾਲੇ ਦਿਨਾਂ 'ਚ ਛਾਏ ਰਹਿਣਗੇ ਬੱਦਲ
NEXT STORY