ਲੁਧਿਆਣਾ (ਵਿੱਕੀ) : ਫੇਅਰਵੈੱਲ ਪਾਰਟੀ ਦੌਰਾਨ ਵਿਦਿਆਰਥੀਆਂ ਵਲੋਂ ਹੁੜਦੰਗ ਮਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸਿੱਖਿਆ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ 'ਚ ਕਈ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਫੇਅਰਵੈੱਲ ਪਾਰਟੀ ਦੌਰਾਨ ਹੁੱਲੜਬਾਜ਼ੀ ਕੀਤੀ ਜਾਂਦੀ ਹੈ। ਇਸ ਦੌਰਾਨ ਵਿਦਿਆਰਥੀ ਆਪਣੀਆਂ ਕਾਰਾਂ/ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਗਰੁੱਪ ਬਣਾ ਕੇ ਸੜਕਾਂ 'ਤੇ ਹੁੜਦੰਗ ਮਚਾ ਰਹੇ ਹਨ। ਵਿਦਿਆਰਥੀਆਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਸੜਕਾਂ 'ਤੇ ਵਿਦਿਆਰਥੀ ਵੀਡੀਓ ਬਣਾ ਰਹੇ ਹਨ।
ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਨੂੰ Exams ਦੌਰਾਨ ਮਿਲੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
ਵਿਦਿਆਰਥੀਆਂ ਵਲੋਂ ਫੇਅਰਵੈੱਲ ਪਾਰਟੀ ਦੌਰਾਨ ਅਜਿਹੀ ਹਰਕਤ ਕਰਨ ਦੀ ਵੀਡੀਓ ਨੋਟਿਸ 'ਚ ਆਈ ਹੈ। ਇਸ ਦੇ ਮੱਦੇਨਜ਼ਕ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਪਾਰਟੀਆਂ ਤੋਂ ਗੁਰੇਜ਼ ਕਰਨ ਜਾਂ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੀ ਨਿਗਰਾਨੀ 'ਚ ਅਜਿਹਾ ਪ੍ਰੋਗਰਾਮ ਕਰਵਾਉਣ। ਜੇਕਰ ਫਿਰ ਵੀ ਕਿਸੇ ਸਕੂਲ ਦੇ ਵਿਦਿਆਰਥੀ ਵਲੋਂ ਹੁੱਲੜਬਾਜ਼ੀ ਕੀਤੀ ਗਈ ਤਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਫਿਰ ਸੰਮਨ ਜਾਰੀ, ਹੁਣ SIT ਨੇ 15 ਤਾਰੀਖ਼ ਨੂੰ ਕੀਤਾ ਤਲਬ
ਦੱਸਣਯੋਗ ਹੈ ਕਿ ਲੁਧਿਆਣਾ ਦੇ ਇਕ ਸਕੂਲ 'ਚ ਵਿਦਿਆਰਥੀਆਂ ਨੇ ਫੇਅਰਵੈੱਲ ਪਾਰਟੀ ਤੋਂ ਬਾਅਦ ਲਗਜ਼ਰੀ ਗੱਡੀਆਂ 'ਚ ਸ਼ਹਿਰ 'ਚ ਜੰਮ ਕੇ ਹੁੜਦੰਗ ਮਚਾਇਆ ਅਤੇ ਉਨ੍ਹਾਂ ਨੇ ਗੱਡੀਆਂ ਦੇ ਸ਼ੀਸ਼ਿਆਂ ਅਤੇ ਸਨਰੂਫ਼ ਤੋਂ ਬਾਹਰ ਨਿਕਲ ਕੇ ਆਤਿਸ਼ਬਾਜ਼ੀ ਅਤੇ ਹੂਟਿੰਗ ਕਰਕੇ ਰੀਲਾਂ ਬਣਾਈਆਂ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਗਈ, ਜਿਸ ਕਾਰਨ ਕਈ ਕਾਰਾਂ ਆਪਸ 'ਚ ਟਕਰਾ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਹੁਣ ਤੱਕ ਅਜਿਹੀਆਂ ਕਰੀਬ 6 ਫੇਅਰਵੈੱਲ ਰੈਲੀਆਂ ਕੱਢੀਆਂ ਜਾ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਮੰਡਲ ਨੇ ਟਿਕਟ ਚੈਕਿੰਗ ਰਾਹੀਂ ਵਸੂਲਿਆ 2.49 ਕਰੋੜ ਰੁਪਏ ਦਾ ਜੁਰਮਾਨਾ
NEXT STORY