ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਖੁੱਲਰ, ਪਰਮਜੀਤ) : ਫਿਰੋਜ਼ਪੁਰ ਜ਼ਿਲ੍ਹੇ ’ਚ ਪੁਲਸ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਜ਼ਹਿਰੀਲੇ ਧੂੰਏਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਉਨ੍ਹਾਂ ਖ਼ਿਲਾਫ਼ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਦੀ ਪੁਲਸ ਨੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 57 ਹੋਰ ਮਾਮਲੇ ਦਰਜ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਗੱਟੀ ਰਹਿਮੇਂ ਕੇ, ਪਿੰਡ ਪੱਲਾ ਮੇਘਾ, ਪਿੰਡ ਸੂਬਾ ਕਾਹਨ ਚੰਦ, ਰੋਡੇ ਵਾਲਾ, ਦੁਲਚੀ ਕੇ, ਕਮਲਾ ਬੋਦਲਾ, ਪੁਰਾਣਾ ਬੱਗਾ, ਧੀਰਾ ਘਾਰਾ, ਮਸਤੇ ਕੇ, ਭਾਲਾ ਫਰਾਇਆ ਮੱਲ, ਪਿੰਡ ਠੇਠਰ, ਗੁਲਾਮੀ ਵਾਲਾ, ਨਸੀਰਾ ਖਲਚੀਆ, ਫੁੱਲਰਵਨ, ਪਿੰਡ ਗੱਟੀ ਬਸਤੀ, ਧੀਰਾ ਪੱਤਰਾ, ਬੇਟੂ ਕਦੀਮ, ਝੋਕ ਨੋਧ ਸਿੰਘ ਵਾਲਾ, ਨੂਰਪੁਰ ਸੇਠਾ, ਮੱਲਵਾਲ, ਮਾਛੀਵਾਡ਼ਾ, ਨਾਜੂਸ਼ਾਹ, ਬਜੀਦਪੁਰ, ਸੁਰ ਸਿੰਘ ਵਾਲਾ, ਰੁਕਨਾ ਬੇਗੂ, ਤਲਵੰਡੀ ਭਾਈ, ਕੋਟ ਕਰੋਡ਼, ਫਤਿਹਗਡ਼੍ਹ ਸਭਰਾ, ਪਿੰਡ ਜੋਈਆਂ ਵਾਲਾ, ਬਹਿਕ ਗੁੱਜਰਾ, ਕਮਾਲ ਵਾਲਾ, ਫਰੀਦੇ ਵਾਲਾ, ਰੁਕਨੇ ਵਾਲਾ ਕਲਾਂ, ਬੁੱਢੇ ਵਾਲਾ, ਚੂਚਕ ਵਿੰਡ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਥਾਣਾ ਸਦਰ ਫਿਰੋਜ਼ਪੁਰ, ਥਾਣਾ ਮਮਦੋਟ, ਥਾਣਾ ਕੁਲਗੜ੍ਹੀ, ਥਾਣਾ ਮੱਲਾਂਵਾਲਾ ਵਿਖੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਮਸ਼ੀਨਾਂ ਨਾਲ ਹੀ ਪਰਾਲੀ ਦਾ ਨਿਪਟਾਰਾ ਕਰਨ।
UP 'ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ
NEXT STORY