ਬਟਾਲਾ (ਜ.ਬ., ਯੋਗੀ) : ਨਾਬਾਲਿਗ ਸਕੂਲ ਵਿਦਿਆਰਥਣ ਨੂੰ ਅਗਵਾ ਕਰਕੇ 20 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਦੋ ਅਗਵਾਕਾਰਾਂ ਨੂੰ ਸਪੈਸ਼ਲ ਪੁਲਸ ਟੀਮਾਂ ਵਲੋਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਲਾਈਨ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ. ਪੀ ਬਟਾਲਾ ਗੌਰਵ ਤੁਰਾ ਨੇ ਦੱਸਿਆ ਕਿ ਬੀਤੇ ਕੱਲ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੂੰ ਇਤਲਾਹ ਮਿਲੀ ਕਿ ਇਕ ਨਾਬਾਲਿਗ ਕੁੜੀ ਜੋ ਕਿ ਫਤਿਹਗੜ੍ਹ ਚੂੜੀਆਂ ਨੇੜੇ ਇਕ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹਦੀ ਹੈ, ਬੀਤੇ ਕੱਲ ਘਰੋਂ ਸਕੂਲ ਗਈ ਸੀ ਅਤੇ ਸਕੂਲ ਤੋਂ 11 ਵਜੇ ਛੁੱਟੀ ਹੋਣ ਉਪਰੰਤ ਘਰ ਨਹੀਂ ਆਈ ਅਤੇ ਕੁਝ ਸਮੇਂ ਬਾਅਦ ਲੜਕੀ ਦੇ ਮੋਬਾਈਲ ਤੋਂ ਲੜਕੀ ਦੇ ਪਿਤਾ ਦੇ ਮੋਬਾਈਲ ’ਤੇ ਵਾਇਸ ਮੈਸੇਜ ਆਇਆ, ਜਿਸ ਵਿਚ ਲੜਕੀ ਨੂੰ ਮਾਰ ਦੇਣ ਦੀ ਧਮਕੀ ਦਿੰਦਿਆਂ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਇਸ ’ਤੇ ਲੜਕੀ ਦੇ ਪਿਤਾ ਹਰਵੰਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਹਰਦੋਰਵਾਲ ਖੁਰਦ ਦੇ ਬਿਆਨਾਂ ’ਤੇ ਮੁਕੱਦਮਾ ਨੰ.12 ਧਾਰਾ 363, 364, 366 ਏ ਆਈ.ਪੀ.ਸੀ ਤਹਿਤ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ.ਪੀ ਇਨਵੈੱਸਟੀਗੇਸ਼ਨ ਤੇਜਬੀਰ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਰਿਪੂਤਾਪਨ ਸਿੰਘ ਸੰਧੂ ਅਤੇ ਐੱਸ.ਐੱਚ.ਓ ਫਤਿਹਗੜ੍ਹ ਚੂੜੀਆਂ ਹਰਪ੍ਰਕਾਸ਼ ਸਿੰਘ ਚੀਮਾ ਸਮੇਤ ਐੱਸ.ਆਈ ਦਲਜੀਤ ਸਿੰਘ ਪੱਡਾ ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਦੀ ਵਿਸ਼ੇਸ਼ ਤਿਆਰ ਕੀਤੀ ਗਈ। ਇਸ ਟੀਮ ਨੇ ਨਾਬਾਲਿਗ ਵਿਦਿਆਰਥਣ ਨੂੰ ਬਰਾਮਦ ਕਰਕੇ ਜਿੱਥੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ, ਉਥੇ ਨਾਲ ਹੀ ਦੋਵਾਂ ਅਗਵਾਕਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਜਾਰੀ ਹੈ।
ਚੰਡੀਗੜ੍ਹ ਦੀ ਸੁਖਨਾ ਝੀਲ 'ਤੇ 24 ਦਿਨਾਂ ਬਾਅਦ ਮੁੜ ਪਰਤੀ ਰੌਣਕ
NEXT STORY