ਲੁਧਿਆਣਾ (ਰਾਜ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਥਿਤ ਹੋਸਟਲ ਦੇ ਕਮਰੇ ’ਚ ਇਕ ਵਿਦਿਆਰਥੀ ਵੱਲੋਂ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੀ ਲਾਸ਼ ਕਮਰੇ ’ਚ ਲਟਕਦੀ ਦੇਖ ਕੇ ਵਿਦਿਆਰਥੀਆਂ ਨੇ ਰੌਲਾ ਪਾਇਆ ਅਤੇ ਵਾਰਡਨ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਪੀ.ਏ.ਯੂ. ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ।
ਮ੍ਰਿਤਕ ਵਿਦਿਆਰਥੀ ਦੀ ਪਛਾਣ ਯੋਗੇਸ਼ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਉਸ ਦੇ ਪਰਿਵਾਰ ਨੂੰ ਸੂਚਨਾ ਭੇਜ ਦਿਤੀ ਗਈ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਟਰੇਨ 'ਚ ਬੈਠੀ ਔਰਤ ਨੀਂਦ ਆਉਣ ਕਾਰਨ ਡਿੱਗੀ ਬਾਹਰ, ਦੇਖ ਵਿਅਕਤੀ ਨੇ ਵੀ ਮਾਰ'ਤੀ ਛਾਲ, ਹੋਈ ਦਰਦਨਾਕ ਮੌਤ
ਏ.ਐੱਸ.ਆਈ. ਹਰਚਰਨ ਸਿੰਘ ਨੇ ਦੱਸਿਆ ਕਿ ਪੀ.ਏ.ਯੂ. ਦੇ ਪਲਾਟ ਪੈਥੋਲਾਜੀ ਵਿਭਾਗ ’ਚ ਪੀ.ਐੱਚ.ਡੀ. ਫਸਟ ਈਅਰ ’ਚ ਯੋਗੇਸ਼ ਪੜ੍ਹਾਈ ਕਰ ਰਿਹਾ ਸੀ। ਉਹ ਪੀ.ਏ.ਯੂ. ਦੇ ਹੋਸਟਲ ਨੰ. 7 ਦੇ ਕਮਰਾ ਨੰ. 20 ਵਿਚ ਰਹਿੰਦਾ ਸੀ, ਜਿਥੇ ਐਤਵਾਰ ਸ਼ਾਮ ਨੂੰ ਯੋਗੇਸ਼ ਨੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਇਸ ਲਈ ਸੁਸਾਈਡ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਹੋਸਟਲ ’ਚ ਰਹਿਣ ਵਾਲੇ ਵਿਦਿਆਰਥੀਆਂ ਤੋਂ ਪਤਾ ਲੱਗਾ ਕਿ ਪੜ੍ਹਾਈ ਕਾਰਨ ਯੋਗੇਸ਼ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਠੇਕੇ ਦੇ ਬਾਹਰ ਲਿਖਿਆ- ''ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ'', ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਿਸ਼ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਵਿਭਾਗ ਨੇ 2 ਦਿਨ ਬਾਅਦ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ
NEXT STORY