ਲੁਧਿਆਣਾ(ਵਿੱਕੀ)- 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਤਰ੍ਹਾਂ ਆਈ. ਸੀ. ਐੱਸ. ਈ. ਬੋਰਡ ਹੁਣ ਇਸ ਸੈਸ਼ਨ ਤੋਂ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਦੀ ਵੀ ਪ੍ਰੀਖਿਆ ਲਵੇਗਾ। ਮੰਨਿਆ ਜਾ ਰਿਹਾ ਹੈ ਕਿ 10ਵੀਂ ਅਤੇ 12ਵੀਂ ’ਚ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਇਕ ਸਾਲ ਪਹਿਲਾਂ ਤੋਂ ਹੀ ਪ੍ਰਾਰੂਪ ਸਬੰਧੀ ਤਿਆਰ ਕਰਨ ਦੇ ਉਦੇਸ਼ ਨਾਲ ਕੌਂਸਲ ਨੇ ਇਹ ਪਹਿਲ ਕੀਤੀ ਹੈ। ਪ੍ਰੀਖਿਆ ਲਈ ਪੂਰੇ ਦੇਸ਼ ’ਚ ਇਕ ਹੀ ਸ਼ਡਿਊਲ ਰਹੇਗਾ। ਪ੍ਰਸ਼ਨ ਪੱਤਰ ਵੀ ਇਥੋਂ ਵਰਗਾ ਰਹੇਗਾ, ਜੋ ਬੋਰਡ ਵਲੋਂ ਹੀ ਸਕੂਲਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ। ਪ੍ਰੀਖਿਆ ਲਈ ਸਾਰੀਆਂ ਉਹੀ ਪੱਤਰਕਾਵਾਂ ਵਰਤੀਆਂ ਹਨ, ਜੋ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਲਈ ਹੁੰਦੀਆਂ ਹਨ। 9ਵੀਂ ਕਲਾਸ ਦੀ ਪ੍ਰੀਖਿਆ ਦੋ ਘੰਟੇ ਅਤੇ 11ਵੀਂ ਦੀ 3 ਘੰਟੇ ਦੀ ਹੋਵੇਗੀ। ਪ੍ਰਸ਼ਨ ਪੱਤਰ ਪਡ਼ਨ੍ਹ ਲਈ 15 ਮਿੰਟ ਦਾ ਸਮਾਂ ਵੱਖਰਾ ਦਿੱਤਾ ਜਾਵੇਗਾ। ਹਾਲਾਂਕਿ ਹੁਣ ਤੱਕ ਸਕੂਲਾਂ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਉਕਤ ਦੋਵਾਂ ਕਲਾਸਾਂ ਦੀ ਉਤਰ ਸੀਟ ਦੀ ਇਵੈੈਲੂਏਸ਼ਨ ਕਰਨ ਦੇ ਬਾਅਦ ਨਤੀਜਾ ਸਕੂਲ ਜਾਂ ਕੌਂਸਲ ’ਚੋਂ ਜਾਰੀ ਕਰੇਗਾ ਪਰ ਸਕੂਲਾਂ ਨੇ ਆਪਣੇ ਪੱਧਰ ’ਤੇ ਇਸ ਨਵੀਂ ਪ੍ਰਕਿਰਿਆ ਨੂੰ ਵਰਤਣ ਦੇ ਲਈ ਖੁਦ ਨੂੰ ਤਿਆਰ ਕਰ ਲਿਆ ਹੈ।
ਸਕੂਲ ਹੁਣ ਤੱਕ ਆਪਣੇ ਪੱਧਰ ’ਤੇ ਕੰਡਕਟ ਕਰਦੇ ਰਹੇ ਨੇ ਐਗਜ਼ਾਮ : ਕੌਂਸਲ ਫਾਰ ਦਿ ਇੰਡੀਅਨ ਸਰਟੀਫਿਕੇਟ ਅੈਗਜ਼ਾਮੀਨੇਸ਼ਨ (ਆਈ. ਸੀ. ਐੱਸ. ਈ.) ਨੇ ਇਸ ਦੀ ਸੂਚਨਾ ਸਾਰੇ ਜ਼ੋਨ ਨੂੰ ਭੇਜ ਦਿੱਤੀ ਹੈ। ਇਸ ਸਬੰਧੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰਦੇ ਹੋਏ 11ਵੀਂ ਦੀ ਸਾਲਾਨਾ ਪ੍ਰੀਖਿਆ 1 ਤੋਂ 22 ਫਰਵਰੀ ਅਤੇ 9ਵੀਂ ਦੇ ਲਈ 11 ਤੋਂ 25 ਫਰਵਰੀ ਤੱਕ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ, ਜਿਨ੍ਹਾਂ ਖੇਤਰਾਂ ਵਿਚ ਸਰਦੀਆਂ ’ਚ ਭਾਰੀ ਬਰਫਬਾਰੀ ਹੁੰਦੀ ਹੈ, ਉਨ੍ਹਾਂ ’ਚ ਪ੍ਰੀਖਿਆ ਲਈ ਕੌਂਸਲ ਨੇ ਵੱਖਰਾ ਸ਼ਡਿਊਲ ਜਾਰੀ ਕੀਤਾ ਹੈ, ਜਿਸ ਦੇ ਤਹਿਤ ਉਕਤ ਖੇਤਰਾਂ ਵਿਚ ਨਵੰਬਰ ’ਚ ਇਹ ਪ੍ਰੀਖਿਆਵਾਂ ਹੋਣਗੀਆਂ। ਇਥੇ ਦੱਸ ਦੇਈਏ ਕਿ ਪਹਿਲੀ ਵਾਰ ਬੋਰਡ ਵਲੋਂ 9ਵੀਂ ਅਤੇ 11ਵੀਂ ਦੀ ਸਾਲਾਨਾ ਪ੍ਰੀਖਿਆ ਲਈ ਜਾ ਰਹੀ ਹੈ। ਹੁਣ ਤੱਕ 9ਵੀਂ ਅਤੇ 11ਵੀਂ ਦੀ ਪ੍ਰੀਖਿਆ ਸਕੂਲ ਆਪਣੇ ਪੱਧਰ ’ਤੇ ਲੈਂਦੇ ਰਹੇ ਹਨ। ਪ੍ਰਸ਼ਨ ਪੱਤਰ ਕਰਨ ਤੋਂ ਇਲਾਵਾ ਪ੍ਰੀਖਿਆ ਵੀ ਸਕੂਲ ਆਪਣੀ ਸੁਵਿਧਾ ਦੇ ਅਨੁਸਾਰ ਅਲੱਗ ਮਿਤੀ ’ਚ ਲੈਂਦੇ ਰਹੇ ਹਨ।
ਇਸ ਲਈ ਪਈ ਬਦਲਾਅ ਦੀ ਲੋੜ : ਕੌਂਸਲ ਨਾਲ ਜੁਡ਼ੇ ਸੂਤਰ ਦੱਸਦੇ ਹਨ ਕਿ ਕਈ ਸਕੂਲ ਇਸ ਤਰ੍ਹਾਂ ਦੇ ਹਨ, ਜੋ ਆਪਣਾ ਰਿਜ਼ਲਟ ਬਿਹਤਰ ਕਰਨ ਲਈ 9ਵੀਂ ਕਲਾਸ ਵਿਚ ਹੀ ਵਿਦਿਆਰਥੀਆਂ ਨੂੰ 10ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ 12 ਦਾ ਸਿਲੇਬਸ ਕੰਪਲੀਟ ਕਰਵਾ ਕੇ ਅਗਲੇ ਸਾਲ ਪੂਰੇ ਸੈਸ਼ਨ ਵਿਚ ਪਿਛਲੇ ਸਿਲੇਬਸ ਦੀ ਰਵੀਜ਼ਨ ਕਰਵਾਉਂਦੇ ਹਨ। ਇਸ ਦੌਰਾਨ ਵਿਦਿਆਰਥੀਆਂ ਦਾ 9ਵੀਂ ਅਤੇ 11ਵੀਂ ਦਾ ਸਿਲੇਬਸ ਰਹਿ ਜਾਣ ਨਾਲ ਜਦ ਉਹ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਦਾ ਨਤੀਜਾ ਸਹੀ ਨਹੀਂ ਆਉਂਦਾ, ਕਿਉਂਕਿ ਪ੍ਰਤੀਯੋਗੀ ਪ੍ਰੀਖਿਆਵਾਂ ’ਚ 9ਵੀਂ ਤੋਂ 12ਵੀਂ ਤੱੱਕ ਦੇ ਸਿਲੇਬਸ ’ਚੋਂ ਪ੍ਰਸ਼ਨ ਪੁੱਛੇ ਜਾਂਦੇ ਹਨ ਪਰ 9ਵੀਂ ਅਤੇ 11ਵੀਂ ਉਕਤ ਵਿਦਿਆਰਥੀ ਵਲੋਂ ਆਪਣੀ ਇਸੇ ਕਲਾਸ ਦਾ ਸਿਲੇਬਸ ਨਾ ਪੜ੍ਹੇ ਜਾਣ ਦਾ ਅਸਰ ਉਨ੍ਹਾਂ ਦੀ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਨਤੀਜੇ ’ਤੇ ਪੈਂਦਾ ਹੈ। ਸੂਤਰਾਂ ਮੁਤਾਬਕ ਕੌਂਸਲ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਪਹੁੰਚ ਰਹੀਆਂ ਸਨ, ਜਿਸ ਦੇ ਬਾਅਦ ਇਹ ਆਦੇਸ਼ ਜਾਰੀ ਕੀਤੇ ਗਏ ਤਾਂ ਕਿ ਵਿਦਿਆਰਥੀ ਜਿਸ ਕਲਾਸ ਵਿਚ ਪਡ਼੍ਹ ਰਹੇ ਹਨ ਤਾਂ ਸਿਲੇਬਸ ਵੀ ਉਸੇ ਕਲਾਸ ਦਾ ਹੀ ਪਡ਼੍ਹਨ।
ਕੌਂਸਲ ਵਲੋਂ 9ਵੀਂ ਅਤੇ 11ਵੀਂ ਦੀ ਜਾਰੀ ਕੀਤੀ ਗਈ ਡੇਟਸ਼ੀਟ ਬਾਰੇ ਵਿਦਿਆਰਥੀ ਅਤੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਕੌਂਸਲ ਦਾ ਉਕਤ ਫੈਸਲਾ ਕਾਫੀ ਹੱਦ ਤੱਕ ਵਿਦਿਆਰਥੀਆਂ ਲਈ ਫਾਇਦੇਮੰਦ ਵੀ ਹੋਵੇਗਾ। -ਪ੍ਰਿੰ. ਭੁਪਿੰਦਰ ਗੋਗੀਆ, ਸਤਪਾਲ ਮਿੱਤਲ ਸਕੂਲ
ਬੱਚਾ ਵੇਚਣ ਦੇ ਦੋਸ਼ ’ਚ ਦੋ ਚਚੇਰੀਆਂ ਭੈਣਾਂ ਸਣੇ ਤਿੰਨ ਅੌਰਤਾਂ ਨਾਮਜ਼ਦ
NEXT STORY