ਮਾਜਰੀ (ਪਾਬਲਾ) : ਸਬ-ਤਹਿਸੀਲ ਮਾਜਰੀ ਵਿਖੇ ਸਕੂਲਾਂ ਕਾਲਜਾਂ ’ਚ ਪੜ੍ਹਨ ਵਾਲੇ ਬੱਚਿਆਂ ਨੂੰ ਜਾਤੀ ਸਰਟੀਫਿਕੇਟ, ਪੰਜਾਬ ਰਾਜ ਦਾ ਵਸਨੀਕ ਸਰਟੀਫਿਕੇਟ ਅਤੇ ਇਨਕਮ ਸਰਟੀਫਿਕੇਟ ਬਣਾਉਣ ਲਈ ਲਗਾਤਾਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਕਿਉਂਕਿ ਸਬ-ਤਹਿਸੀਲ ਮਾਜਰੀ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਦੀਆਂ ਮਨਮਰਜ਼ੀਆਂ ਕਾਰਨ ਵਿਦਿਆਰਥੀਆਂ ਦੇ ਸਰਟੀਫਿਕੇਟ ਸਮੇਂ ਸਿਰ ਨਹੀਂ ਬਣਦੇ, ਜਿਸ ਕਾਰਨ ਬੱਚਿਆਂ ਨੂੰ ਲਗਾਤਾਰ ਸਬ-ਤਹਿਸੀਲ ਮਾਜਰੀ ਦਫ਼ਤਰ ਦੇ ਚੱਕਰ ਕੱਟਣੇ ਪੈ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਸੇਵਾ ਕੇਂਦਰ ’ਚ ਕੋਈ ਵੀ ਸਰਟੀਫਿਕੇਟ ਦੀ ਫਾਈਲ ਜਮ੍ਹਾ ਹੋ ਜਾਂਦੀ ਹੈ ਤਾਂ ਫਾਈਲ ਜਮਾ ਹੋਣ ਤੋਂ ਬਾਅਦ ਲਗਭਗ 20 ਦਿਨਾਂ ਦੇ ਅੰਦਰ ਸਰਟੀਫਿਕੇਟ ਬਣ ਕੇ ਮਿਲ ਜਾਂਦਾ ਹੈ ਪਰ ਸਬ-ਤਹਿਸੀਲ ਮਾਜਰੀ ਦੇ ਰੀਡਰ ਵਲੋਂ ਇਹ ਫਾਈਲਾ ਵੈਰੀਫਾਈ ਹੀਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਜੁਲਾਈ ਮਹੀਨੇ ਦੇ ਸਰਟੀਫਿਕੇਟ ਵੀ ਅੱਜ ਤਕ ਜਾਰੀ ਨਹੀਂ ਕੀਤੇ ਗਏ। ਇਸੇ ਤਰ੍ਹਾਂ ਅੱਜ ਇਕ ਵਿਦਿਆਰਥੀ ਸਬ-ਤਹਿਸੀਲ ਮਾਜਰੀ ਵਿਖੇ ਇਨਕਮ ਸਰਟੀਫਿਕੇਟ ਲੈਣ ਆਇਆ, ਜਿਸ ਨੇ 25 ਜੁਲਾਈ ਨੂੰ ਸੇਵਾ ਕੇਂਦਰ ਮਾਜਰੀ ਵਿਖੇ ਫਾਈਲ ਸਬਮਿਟ ਕੀਤੀ ਸੀ ਅਤੇ ਸੇਵਾ ਕੇਂਦਰ ਵਲੋਂ ਦਿੱਤੀ ਸਲਿੱਪ ਅਨੁਸਾਰ ਇਹ ਸਰਟੀਫਿਕੇਟ 14 ਅਗਸਤ ਤਕ ਬਣ ਜਾਣਾ ਚਾਹੀਦਾ ਸੀ ਪਰ ਨਾਇਬ ਤਹਿਸੀਲਦਾਰ ਮਾਜਰੀ ਦੇ ਰੀਡਰ ਵਲੋਂ ਇਹ ਫਾਈਲ ਵੈਰੀਫਾਈ ਹੀ ਨਹੀਂ ਕੀਤੀ ਗਈ, ਜਿਸ ਕਾਰਨ ਅੱਜ 22 ਅਗਸਤ ਤਕ ਇਹ ਸਰਟੀਫਿਕੇਟ ਨਹੀਂ ਬਣਿਆ।
ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਵਪਾਰਕ ਅਦਾਰਿਆਂ ਲਈ ਬਿਜਲੀ ਕੁਨੈਕਸ਼ਨ ਲੈਣਾ ਬਣਿਆ ਮੁਸੀਬਤ
ਫਿਰ ਜਦੋਂ ਵਿਦਿਆਰਥੀ ਨੇ ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ ਨੂੰ ਇਸ ਸਬੰਧੀ ਦੱਸਿਆ ਤਾਂ ਨਾਇਬ ਤਹਿਸੀਲਦਾਰ ਨੇ ਰੀਡਰ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਕਿਹਾ ਫਿਰ ਵੀ ਰੀਡਰ ਆਨੇ ਬਹਾਨੇ ਕਰਦਾ ਰਿਹਾ ਤੇ ਕਹਿੰਦਾ ਰਿਹਾ ਕਿ ਮੈਂ ਹਾਈਕੋਰਟ ਜਾਣਾ ਹੈ। ਇਸ ਸਬੰਧੀ ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰੀ ਅੱਜ ਕਾਲਜ ਵਿਚ ਅਡਮੀਸ਼ਨ ਹੋਣੀ ਹੈ ਪਰ ਰੀਡਰ ਵਲੋਂ ਸਰਟੀਫਿਕੇਟ ਵੈਰੀਫਾਈ ਨਹੀਂ ਕੀਤਾ ਜਾ ਰਿਹਾ। ਜਦੋਂ ਰੀਡਰ ਨੂੰ ਖ਼ਬਰ ਲੱਗਣ ਸਬੰਧੀ ਪਤਾ ਲੱਗਾ ਤਾਂ ਉਸ ਨੇ ਸਰਟੀਫਿਕੇਟ ਜਾਰੀ ਕਰ ਦਿੱਤਾ। ਇਸ ਤਰ੍ਹਾਂ ਹੋਰ ਵੀ ਕਈ ਵਿਦਿਆਰਥੀਆਂ ਦੇ ਸਰਟੀਫਿਕੇਟ ਰੀਡਰ ਦੀਆਂ ਮਨਮਰਜੀਆਂ ਕਾਰਨ ਸਬ-ਤਹਿਸੀਲ ਮਾਜਰੀ ਵਿਖੇ ਪੈਂਡਿੰਗ ਪਏ ਹਨ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਤੋਂ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਮਾਜਰੀ ਦੇ ਰੀਡਰ ਦੀਆਂ ਮਨਮਰਜ਼ੀਆਂ ਕਾਰਨ ਵਿਦਿਆਰਥੀਆਂ ਨੂੰ ਲਗਾਤਾਰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਇਸ ਦੀ ਜਾਂਚ ਕਰਕੇ ਵਿਦਿਆਰਥੀਆਂ ਦੀ ਖੱਜਲ-ਖੁਆਰੀ ਰੋਕੀ ਜਾਵੇ ਅਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਨਿਰਧਾਰਿਤ ਸਮੇਂ ਵਿਚ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਚੰਨ ’ਤੇ ਉਤਰਣਾ ਹੋਵੇਗਾ ਬੇਹੱਦ ਮੁਸ਼ਕਿਲ, ਕਰੇਗਾ ਅਨੋਖੇ ਖਣਿਜਾਂ ਦੀ ਪਛਾਣ
ਕੀ ਕਹਿਣਾ ਹੈ ਰੀਡਰ ਦਾ?
ਜਦੋਂ ਇਸ ਦੇ ਸਬੰਧ ’ਚ ਨਾਇਬ ਤਹਿਸੀਲਦਾਰ ਮਾਜਰੀ ਦੇ ਰੀਡਰ ਅਮਨਦੀਪ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਰੇ ਕੰਮ ਅੱਪ ਟੂ ਡੇਟ ਹਨ।
ਕੀ ਕਹਿਣਾ ਹੈ ਐੱਸ. ਡੀ. ਐੱਮ. ਖਰੜ ਦਾ?
ਜਦੋਂ ਇਸ ਸਬੰਧੀ ਐੱਸ. ਡੀ. ਐੱਮ ਖਰੜ ਰਵਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਦੀ ਜਾਂਚ ਕਰ ਕੇ ਕਾਰਵਾਈ ਕਰਾਂਗਾ।
ਇਹ ਵੀ ਪੜ੍ਹੋ : ਗੁੰਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਦੌਰੇ ’ਤੇ ਪੁੱਜੇ ਸੁਖਬੀਰ ਬਾਦਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਨੂੰ ਵੱਡਾ ਝਟਕਾ
NEXT STORY