ਖੰਨਾ, (ਸੁਨੀਲ)- ਪਿੰਡ ਕੌੜੀ ਵਾਸੀ ਪ੍ਰਦੀਪ ਸਿੰਘ (17) ਪੁੱਤਰ ਲਖਬੀਰ ਸਿੰਘ ਦੀ ਅੱਜ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਥੱਪੜ ਮਾਰਨ ਨੂੰ ਲੈ ਕੇ ਹੋਈ ਲੜਾਈ ਦੌਰਾਨ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਵਿਦਿਆਰਥੀ ਹਰਸ਼ ਨੂੰ ਹਿਰਾਸਤ 'ਚ ਲੈਂਦੇ ਹੋਏ ਜਿੱਥੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਹੋਰ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ 3-4 ਵਿਦਿਆਰਥੀਆਂ ਨੇ ਮਿਲ ਕੇ ਅੰਜਾਮ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ ਪ੍ਰਦੀਪ ਵਕਤ ਕਰੀਬ ਦੁਪਹਿਰ ਇਕ ਵਜੇ ਆਪਣੇ ਘਰ 'ਚ ਮੌਜੂਦ ਸੀ, ਤਾਂ ਉਦੋਂ ਉਸਦਾ ਇਕ ਜਮਾਤੀ ਉਸਨੂੰ ਬੁਲਾਉਣ ਲਈ ਆਪਣੇ ਮੋਟਰਸਾਈਕਲ 'ਤੇ ਉਸਦੇ ਘਰ ਆਇਆ । ਇਸ ਤਰ੍ਹਾਂ ਉਹ ਉਸਨੂੰ ਆਪਣੇ ਨਾਲ ਬਿਠਾ ਕੇ ਡਿਸਪੋਜਲ ਰੋਡ ਕੋਲ ਸਥਿਤ ਵਾਲੀਆ ਮਾਡਲ ਸਕੂਲ ਦੇ ਕੋਲ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਉਸਦੇ ਹੋਰ ਸਾਥੀ ਮੌਜੂਦ ਸਨ । ਇਸ ਦੌਰਾਨ ਕੁਝ ਸਮਾਂ ਪਹਿਲਾਂ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਦੋਨੋਂ ਗੁੱਟ ਆਪਸ 'ਚ ਭਿੜ ਗਏ ਅਤੇ ਉਨ੍ਹਾਂ 'ਚੋਂ ਇੱਕ ਗੁਟ ਦੇ ਲੋਕਾਂ ਨੇ ਜੋ ਕਿ ਸਾਰੇ 17-18 ਸਾਲ ਦੇ ਸਕੂਲੀ ਵਿਦਿਆਰਥੀ ਦੱਸੇ ਜਾਂਦੇ ਹਨ, ਨੇ ਚਾਕੂ ਨਾਲ ਪ੍ਰਦੀਪ ਦੇ ਪੇਟ ਅਤੇ ਗੁਪਤ ਅੰਗ ਨੇੜੇ ਹਮਲਾ ਕਰ ਦਿੱਤਾ ਤੇ ਉਸਦੀ ਮੌਤ ਹੋ ਗਈ । ਘਟਨਾ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਸਕੂਲ 'ਚ ਪੜ੍ਹ ਰਹੇ ਬੱਚਿਆਂ ਨੇ ਦਿੱਤੀ, ਜਿਸਦੇ ਚਲਦੇ ਜਦੋਂ ਤੱਕ ਪਰਿਵਾਰ ਦੇ ਲੋਕ ਮੌਕੇ 'ਤੇ ਪੁੱਜੇ ਤਦ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਇਸ ਦੌਰਾਨ ਪ੍ਰਦੀਪ ਦੇ ਸਰੀਰ 'ਚੋਂ ਕਾਫ਼ੀ ਖੂਨ ਵਗ ਚੁੱਕਿਆ ਸੀ। ਗੰਭੀਰ ਹਾਲਤ ਵਿੱਚ ਉਸਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਲਿਆਇਆ ਗਿਆ, ਜਿੱਥੇ ਕੁਝ ਸਮੇਂ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ। ਇਕ ਮਹੀਨਾ ਪਹਿਲਾਂ ਪ੍ਰਦੀਪ ਨੇ ਬੜੇ ਚਾਅ ਨਾਲ ਜਨਮ ਦਿਨ ਮਨਾਇਆ ਸੀ।
ਇਕ ਵਿਦਿਆਰਥੀ ਨੂੰ ਪੁਲਸ ਨੇ ਲਿਆ ਹਿਰਾਸਤ 'ਚ : ਐੱਸ. ਐੱਸ. ਪੀ.-ਐੱਸ. ਐੱਸ. ਪੀ. ਧਰੁਵ ਦਹੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਹਰਸ਼ ਨਾਮਕ ਸਕੂਲੀ ਬੱਚੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ । ਉਥੇ ਹੀ ਇਸ ਘਟਨਾ ਨੂੰ ਜਿਨ੍ਹਾਂ ਪੰਜ ਸਕੂਲੀ ਬੱਚਿਆਂ ਨੇ ਅੰਜਾਮ ਦਿੱਤਾ। ਉਹ ਵੀ 17-18 ਸਾਲ ਦੇ ਦੱਸੇ ਜਾ ਰਹੇ ਹਨ । ਛੇਤੀ ਹੀ ਉਨ੍ਹਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਜਾਵੇਗਾ।
ਵਿਧਾਨ ਸਭਾ 'ਚ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਲਾਈਵ ਕਰਨ 'ਤੇ ਸ਼ਸ਼ੋਪੰਜ ਬਰਕਰਾਰ!
NEXT STORY