ਫਿਰੋਜ਼ਪੁਰ, (ਕੁਮਾਰ)— ਕੁਲੀ ਯੂਨੀਅਨ (ਰਜਿ.) ਪੰਜਾਬ ਵੱਲੋਂ ਪ੍ਰਧਾਨ ਲਾਜਰ ਸਿੰਘ ਦੀ ਅਗਵਾਈ ਹੇਠ ਕੁਲੀਆਂ ਦੀਆਂ ਮੰਗਾਂ ਸਬੰਧੀ ਰੋਸ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਇੰਡੀਅਨ ਰੇਲਵੇ ਵਿਚ ਕੰਮ ਕਰਦੇ ਕੁਲੀਆਂ ਨੂੰ ਰੇਲ ਵਿਭਾਗ ਵਿਚ ਨੌਕਰੀਆਂ ਦਿੱਤੀਆਂ ਜਾਣ।
ਪ੍ਰਧਾਨ ਲਾਜਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ ਹਨ ਕਿ ਭਾਰਤ ਦੇ ਸਾਰੇ ਕੁਲੀਆਂ ਨੂੰ ਰੇਲਵੇ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਮੈਡੀਕਲੀ ਅਨਫਿਟ ਕੁਲੀਆਂ ਨੂੰ ਰੇਲ ਵਿਭਾਗ ਵਿਚ ਚਪੜਾਸੀ, ਮਾਲੀ ਆਦਿ ਪੋਸਟਾਂ 'ਤੇ ਲਾਇਆ ਜਾਵੇ, ਕੁਲੀ ਯੂਨੀਅਨ ਨੇ ਬਜ਼ੁਰਗ ਕੁਲੀਆਂ ਦੇ ਆਸ਼ਰਿਤਾਂ ਨੂੰ ਰੇਲਵੇ ਵਿਭਾਗ ਵਿਚ ਸਰਕਾਰੀ ਨੌਕਰੀ ਦਿੱਤੀ ਜਾਵੇ। ਕੁਲੀਆਂ ਨੇ ਕਿਹਾ ਕਿ ਰੇਲਵੇ ਵਿਭਾਗ ਯਾਤਰੀਆਂ ਲਈ ਆਏ ਦਿਨ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕਰ ਰਿਹਾ ਹੈ ਪਰ ਕੁਲੀਆਂ ਦੀ ਮੰਗ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪ੍ਰਾਜੈਕਟਾਂ ਦੀ ਚੈਕਿੰਗ
NEXT STORY