ਆਦਮਪੁਰ, (ਦਿਲਬਾਗੀ, ਚਾਂਦ)- ਆਦਮਪੁਰ ਦੀ ਸਬ-ਤਹਿਸੀਲ ਵਿਖੇ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਕਮਰੇ ’ਚ ਪਏ ਕੰਪਿਊਟਰ, ਫਰਨੀਚਰ ਅਤੇ ਇਲੈਕਟ੍ਰਾਨਿਕ ਸਾਮਾਨ ਸਡ਼ ਕੇ ਸਵਾਹ ਹੋ ਗਿਆ। ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਅਰੋਡ਼ਾ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਸਟਾਫ ਰੋਜ਼ਾਨਾ ਦੀ ਤਰ੍ਹਾਂ ਆਪਣਾ ਦਫਤਰ ਬੰਦ ਕਰ ਕੇ ਗਏ ਸਨ। ਅੱਜ ਸਵੇਰੇ ਮੈਨੂੰ ਸਫਾਈ ਸੇਵਕ ਸਾਧੂ ਰਾਮ ਦਾ ਫੋਨ ਆਇਆ ਕਿ ਕਮਰੇ ਅੰਦਰ ਅੱਗ ਲੱਗ ਗਈ ਹੈ। ਜਦ ਮੈਂ ਮੌਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਕਮਰੇ ਵਿਚ ਪਿਆ ਸਾਰਾ ਸਾਮਾਨ ਸਡ਼ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਸਬ-ਤਹਿਸੀਲ ਦਾ ਕਾਗਜ਼ੀ ਰਿਕਾਰਡ ਫਾਈਲਾਂ ਆਦਿ ਦਾ ਬਿਲਕੁਲ ਬਚਾਅ ਰਿਹਾ ਅਤੇ ਰਿਕਾਰਡ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਨਾਲ ਡੇਢ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਅੱਗ ਲੱਗਣ ਦੇ ਬਾਵਜੂਦ ਵੀ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਕੰਮ ਨੂੰ ਨਿਰਵਿਘਨ ਜਾਰੀ ਰੱਖਿਆ ਗਿਆ, ਤਾਂ ਜੋ ਕਿਸੇ ਵੀ ਕੰਮ ਕਰਵਾਉਣ ਆਏ ਵਿਅਕਤੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅੱਗ ਲੱਗਣ ਸਬੰਧੀ ਸੂਚਨਾ ਆਦਮਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ।
ਭਿੰਦਾ ਸ਼ਾਦੀਪੁਰੀਆ ਗੈਂਗ ਨਾਲ ਸਬੰਧਤ ਗੈਂਗਸਟਰ ਸੰਦੀਪ ਤੇ ਤੀਰਥ ਅੜਿੱਕੇ
NEXT STORY