ਜਲੰਧਰ (ਸੋਨੂੰ)—ਬੀਤੇ ਦਿਨੀਂ ਜਲੰਧਰ ਸ਼ਹਿਰ ਦੇ ਰੈਨਕ ਬਾਜ਼ਾਰ 'ਚ ਹੋਏ ਗੋਲੀਕਾਂਡ 'ਚ ਦੋਸ਼ੀ ਸੁਭਾਨਾ ਅਤੇ ਸਾਹਿਲ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹਿਮਾਚਲ ਤੋਂ ਕਾਬੂ ਕੀਤਾ ਹੈ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਡੀ.ਸੀ.ਪੀ. ਡੀ. ਸੁਡਰਵਿਲੀ ਦੀ ਸੈਪਸ਼ਲ ਟੀਮ ਦੇ ਮੈਂਬਰ ਗੁਰਵਿੰਦਰ ਸਿੰਘ ਵਿਰਕ, ਅਮਿਤ, ਨਿਤੀਨ, ਰੋਹਿਤ ਨੂੰ ਸੂਚਨਾ ਮਿਲੀ ਸੀ ਕਿ ਏ.ਸੀ. ਮਾਰਕਿਟ ਗੋਲੀਕਾਂਡ 'ਚ ਨਾਮਜਦ ਦੋਸ਼ੀ ਸੁਭਾਨਾ ਅਤੇ ਸਾਹਿਲ ਮੈਕਲੋਡਗੰਜ 'ਚ ਹੈ। ਇਸੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਪੁਲਸ ਕਰਮੀਆਂ ਨੇ ਦੋਵਾਂ ਦੋਸ਼ੀਆਂ ਨੂੰ ਮੈਕਲੋਡਗੰਜ ਤੋਂ ਕਾਬੂ ਕਰ ਲਿਆ ਅਤੇ ਜਲੰਧਰ ਲੈ ਆਏ। ਪੁਲਸ ਜਲਦ ਹੀ ਪੱਤਰਕਾਰਾਂ ਨਾਲ ਗੱਲਬਾਤ ਕਰ ਦੋਸ਼ੀਆਂ ਬਾਰੇ ਜਾਣਕਾਰੀ ਦੇਵੇਗੀ।
ਰਣਜੀਤ ਸਿੰਘ ਬ੍ਰਹਿਮਪੁਰਾ ਦੇ ਸਿਆਸੀ ਜੀਵਨ 'ਤੇ ਝਾਤ
NEXT STORY