ਰਾਮਪੁਰਾ ਫੂਲ(ਰਜਨੀਸ਼, ਸ਼ੇਖਰ)-ਅੱਜ ਇਕ ਹੋਰ ਕਿਸਾਨ ਕਰਜ਼ੇ ਦੀ ਬਲੀ ਚੜ੍ਹ ਗਿਆ। ਕਿਸਾਨ ਜੁਗਰਾਜ ਸਿੰਘ (62) ਪੁੱਤਰ ਬਚਨ ਸਿੰਘ ਵਾਸੀ ਪਿੰਡ ਝੰਡੂਕੇ ਨੇ ਅੱਜ ਅਪਣੇ ਘਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕਿਸਾਨ ਤਕਰੀਬਨ 8 ਲੱਖ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੋਇਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਹ ਆਪਣੇ ਖੇਤ ਤੋਂ ਤਕਰੀਬਨ 9 ਵਜੇ ਘਰ ਆਇਆ ਅਤੇ ਖਾਣਾ ਖਾਣ ਤੋਂ ਬਾਅਦ ਸੌਣ ਲਈ ਆਪਣੇ ਕਮਰੇ 'ਚ ਚਲਾ ਗਿਆ। ਜਦੋਂ ਉਹ ਰੋਜ਼ ਵਾਂਗ ਸਮੇਂ ਅਨੁਸਾਰ ਨਹੀਂ ਉਠਿਆ ਤਾਂ ਉਸਦੇ ਪਰਿਵਾਰਿਕ ਮੈਂਬਰ ਉਸ ਨੂੰ ਜਗਾਉਣ ਲਈ ਕਮਰੇ ਵਿਚ ਗਏ ਤਾਂ ਉਸ ਨੂੰ ਛੱਤ ਦੇ ਇਕ ਸਰੀਏ ਨਾਲ ਲਟਕਦਾ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਕਤ ਸ਼ੋਕ ਸਮਾਚਾਰ ਮਿਲਦੇ ਹੀ ਸਾਰੇ ਗੁਆਂਢੀ ਤੇ ਉਸ ਦੇ ਘਰ ਆ ਗਏ ਅਤੇ ਉਸਨੂੰ ਹੇਠਾਂ ਉਤਾਰਿਆ ਗਿਆ। ਪੁਲਸ ਦੀ ਦੇਖ-ਰੇਖ 'ਚ ਅਤੇ ਡਾਕਟਰ ਨੂੰ ਬੁਲਾ ਕੇ ਉਸਦੀ ਜਾਂਚ ਕਰਵਾਈ ਗਈ ਪਰ ਉਦੋਂ ਤਕ ਕਾਫੀ ਦੇਰ ਹੋ ਚੁਕੀ ਸੀ। ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਿਸਾਨ ਦੀ ਲਾਸ਼ ਨੂੰ ਪਿੰਡ ਪੰਚਾਇਤ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਦਾ ਪੋਸਟਮਾਰਟਮ ਕਰਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਚਲਾ ਰਹੇ ਹਨ ਜਾਂ ਸਰਕਸ : ਹਰਸਿਮਰਤ
NEXT STORY