ਨਵੀਂ ਦਿੱਲੀ, (ਭਾਸ਼ਾ)- ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਸਨੇ ਗਾਹਕਾਂ ਨੂੰ ਵਾਹਨ ਕਰਜ਼ਾ ਸਹੂਲਤ ਮੁਹੱਈਆ ਕਰਵਾਉਣ ਲਈ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਇਸ ਪਹਿਲ ਨਾਲ ਦਿਹਾਤੀ ਅਤੇ ਸ਼ਹਿਰੀ ਖੇਤਰਾਂ ’ਚ ਮਾਰੂਤੀ ਸੁਜ਼ੂਕੀ ਦੇ ਵਾਹਨਾਂ ਦੀ ਪਹੁੰਚ ਵਧਣ ਦੀ ਉਮੀਦ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਵਿਕਰੀ ਅਤੇ ਵੰਡ) ਪਾਰਥੋ ਬੈਨਰਜੀ ਨੇ ਕਿਹਾ, ‘‘ਇਸ ਰਣਨੀਤਕ ਗੱਠਜੋੜ ਨਾਲ ਕੰਪਨੀ ਆਪਣੀ ਬਾਜ਼ਾਰ ਪਹੁੰਚ ਦਾ ਵਿਸਥਾਰ ਕਰਨਾ ਚਾਹੁੰਦੀ ਹੈ। ਗਾਹਕ-ਅਨੁਕੂਲ ਅਤੇ ਮੁਕਾਬਲੇਬਾਜ਼ੀ ਵਿੱਤੀ ਹੱਲ ਮੁਹੱਈਆ ਕਰਵਾ ਕੇ ਵਾਹਨ ਖਰੀਦਣ ਦੇ ਸਮੁੱਚੇ ਤਜਰਬੇ ਨੂੰ ਬਿਹਤਰ ਬਣਾਉਣ ਦਾ ਟੀਚਾ ਹੈ। ’’ ਇਸ ਸਮਝੌਤਾ ਪੱਤਰ (ਐੱਮ. ਓ. ਯੂ. ) ’ਤੇ ਬੈਨਰਜੀ ਅਤੇ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਦੇ ਚੇਅਰਮੈਨ ਯਾਦਵ ਐੱਸ. ਠਾਕੁਰ ਦੀ ਹਾਜ਼ਰੀ ’ਚ ਦਸਤਖਤ ਕੀਤੇ ਗਏ। ਇਸ ਮੌਕੇ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਬੰਗਲਾਦੇਸ਼ ਹਿੰਸਾ : ਪੱਛਮੀ ਬੰਗਾਲ ’ਚ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਭਿੜੇ ਭਾਜਪਾ ਹਮਾਇਤੀ
NEXT STORY