ਨਿਹਾਲ ਸਿੰਘ ਵਾਲਾ(ਬਾਵਾ, ਜਗਸੀਰ)-ਪਿੰਡ ਕੁੱਸਾ ਵਿਖੇ ਇਕ ਮਜ਼ਦੂਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮਜ਼ਦੂਰ ਬਲਜੀਤ ਸਿੰਘ ਬੱਲੀ ਪੁੱਤਰ ਬੂਟਾ ਸਿੰਘ (20) ਵਾਸੀ ਕੁੱਸਾ, ਜੋ ਕਿ ਆਰਥਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਮਾਨਸਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਨੇ ਲੰਘੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਰਪੰਚ ਬਲਦੇਵ ਸਿੰਘ ਕੁੱਸਾ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਕ ਸਹਾਇਤਾ ਕਰਨ ਲਈ ਮੰਗ ਕੀਤੀ।
ਬੇਕਾਬੂ ਟਰੱਕ ਨੇ ਕੁਚਲਿਆ ਮੋਟਰਸਾਈਕਲ ਸਵਾਰ
NEXT STORY