ਸਾਹਨੇਵਾਲ(ਜ. ਬ.)-ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਵਿਅਕਤੀ ਵਲੋਂ ਚੁੰਨੀ ਦੇ ਸਹਾਰੇ ਇਕ ਦਰੱਖਤ ਨਾਲ ਕਥਿਤ ਫਾਹ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਕਿ ਜਸਪਾਲ ਬਾਂਗਰ ਰੋਡ 'ਤੇ ਇਕ ਵਿਅਕਤੀ ਦੀ ਲਾਸ਼ ਇਕ ਦਰੱਖਤ ਨਾਲ ਲਟਕੀ ਹੋਈ ਹੈ, ਜਿਸ 'ਤੇ ਉਨ੍ਹਾਂ ਨੇ ਤੁਰੰਤ ਆਪਣੀ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈਣ ਦੇ ਬਾਅਦ ਪੋਸਟਮਾਰਟਮ ਲਈ ਭੇਜਦੇ ਹੋਏ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਮਨੋਜ ਪਾਸਵਾਨ ਵਾਸੀ ਭਗਵਤੀਪੁਰ, ਬਿਹਾਰ ਹਾਲ ਵਾਸੀ ਰਣਜੀਤ ਸਿੰਘ ਦਾ ਵਿਹੜਾ, ਜਸਪਾਲ ਬਾਂਗਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਲੜਕੇ ਸੂਰਜ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਮਨੋਜ ਪਾਸਵਾਨ ਮਜ਼ਦੂਰੀ ਦਾ ਕੰਮ ਕਰਦਾ ਸੀ, ਜੋ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਸੀ ਜਿਸ ਨੇ ਬੀਤੀ ਰਾਤ ਘਰ ਦੇ ਨੇੜੇ ਹੀ ਸਥਿਤ ਟਾਹਲੀ ਦੇ ਇਕ ਦਰੱਖਤ ਨਾਲ ਚੁੰਨੀ ਦੇ ਸਹਾਰੇ ਕਥਿਤ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਪ੍ਰੇਮੀ ਨਾਲ ਭੱਜੀ ਲਡ਼ਕੀ 5 ਦਿਨ ਬਾਅਦ ਐੱਸ. ਐੱਚ. ਓ. ਦਫ਼ਤਰ ’ਚੋਂ ਬਰਾਮਦ
NEXT STORY