ਕਪੂਰਥਲਾ, (ਮੱਲ੍ਹੀ)- ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਭੁਲਾਣਾ ਦੇ ਮੁਹੱਲਾ ਅਮਰੀਕ ਨਗਰ ’ਚ ਰਾਤ ਨੂੰ ਇਕ ਅੌਰਤ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਅਾਂ ਪੁਲਸ ਚੌਕੀ ਭੁਲਾਣਾ ਦੇ ਇੰਚਾਰਜ ਏ. ਐੱਸ. ਆਈ. ਲਖਵੀਰ ਸਿੰਘ ਗੋਸਲ ਨੇ ਦੱਸਿਆ ਕਿ ਗੁੱਡੀ ਮੀਨਾ ਪਤਨੀ ਲੱਖਪਤ ਮੀਨਾ ਨੇ ਰਾਤ ਨੂੰ ਖੁਦਕੁਸ਼ੀ ਕਰ ਲਈ, ਜਿਸਦੀ ਸੂਚਨਾ ਪੁਲਸ ਨੂੰ ਸਵੇਰੇ ਉਸਦੇ ਪਤੀ ਲੱਖਪਤ ਮੀਨਾ ਨੇ ਦਿੱਤੀ। ਜਾਣਕਾਰੀ ਅਨੁਸਾਰ ਗੁੱਡੀ ਜੋ 2 ਸਾਲਾ ਇਕ ਲਡ਼ਕੇ ਦੀ ਮਾਂ ਹੈ, ਅਕਸਰ ਗਠੀਏ ਦੀ ਬੀਮਾਰੀ ਤੋਂ ਪੀਡ਼ਤ ਰਹਿੰਦੀ ਸੀ ।
ਲੱਖਪਤ ਨੇ ਦੱਸਿਅਾ ਕਿ ਰਾਤ ਨੂੰ ਮੈਂ ਖੁਦ ਹੀ ਰੋਟੀ ਬਣਾਈ ਸੀ ਤੇ ਜਦੋਂ ਮੈਂ 2 ਵਜੇ ਸੌਣ ਲੱਗਾ ਤਾਂ ਦੇਖਿਆ ਕਿ ਗੁੱਡੀ ਦੀ ਲਾਸ਼ ਬੈੱਡਰੂਮ ਦੇ ਪੱਖੇ ਨਾਲ ਲਟਕ ਰਹੀ ਸੀ । ਉਸ ਨੇ ਚੁੰਨੀ ਪੱਖੇ ਨਾਲ ਬੰਨ੍ਹ ਕੇ ਫਾਹ ਲੈ ਲਿਆ ਸੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਹੈ ਤੇ ਅਗਲੇਰੀ ਜਾਂਚ ’ਚ ਜੁਟ ਗਈ ਹੈ। ਏ. ਐੱਸ. ਆਈ. ਲਖਵੀਰ ਸਿੰਘ ਮੁਤਾਬਕ ਲੱਖਪਤ ਮੀਨਾ ਦੇ ਬਿਆਨ ਭਾਵੇਂ ਕਲਮਬੱਧ ਕਰ ਲਏ ਹਨ ਪਰ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਮ੍ਰਿਤਕਾ ਦੇ ਮਾਪੇ ਜੋ ਰਾਜਸਥਾਨ ਤੋਂ ਆ ਰਹੇ ਹਨ, ਦੇ ਪਹੁੰਚਣ ’ਤੇ ਹੀ ਕੀਤਾ ਜਾਵੇਗਾ।
ਕਿਸਾਨ ਜਥੇਬੰਦੀ ਨੇ ਕੀਤਾ ਉਪ ਮੰਡਲ ਸਰਾਏ ਅਮਾਨਤ ਖਾਂ ਮੂਹਰੇ ਰੋਸ ਪ੍ਰਦਰਸ਼ਨ
NEXT STORY