ਮੋਗਾ, (ਅਾਜ਼ਾਦ)-ਮੋਗਾ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਨਿਊ ਟਾਉਨ ਮੋਗਾ ’ਚ ਅੱਜ ਬਾਅਦ ਦੁਪਹਿਰ ਦੋ ਬੱਚਿਆਂ ਦੀ ਮਾਂ ਨੇ ਗਲੇ ’ਚ ਫਾਹ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਅਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰ ਸਿੰਘ ਹੋਰ ਪੁਲਸ ਕਰਮਚਾਰੀਆਂ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਕੇ ਅੌਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਬਠਿੰਡਾ ਨਿਵਾਸੀ ਕਾਂਤਾ ਰਾਣੀ (36) ਦਾ ਵਿਆਹ ਦੀਪਕ ਕੁਮਾਰ ਨਿਵਾਸੀ ਮੋਗਾ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਹਨ। ਉਨ੍ਹਾਂ ਦੇ ਮਕਾਨ ਦੀ ਮੁਰੰਮਤ ਹੋਣ ਦੇ ਚੱਲਦੇ ਉਹ ਆਪਣੇ ਜੇਠ ਦੇ ਘਰ ਪਰਿਵਾਰ ਸਮੇਤ ਰਹਿਣ ਲਈ ਆਏ ਹੋਏ ਸਨ। ਅੱਜ ਜਦ ਬੱਚੇ ਸਕੂਲ ਗਏ ਹੋਏ ਸਨ ਤਾਂ ਪਿੱਛੋਂ ਉਸਨੇ ਗਲੇ ’ਚ ਰੱਸਾ ਪਾ ਕੇ ਦੂਸਰੀ ਮੰਜ਼ਿਲ ’ਤੇ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦ ਉਸਦਾ ਸਹੁਰਾ ਘਰ ਆਇਆ ਤਾਂ ਘਰ ਦਾ ਦਰਵਾਜਾ ਬੰਦ ਦੇਖ ਕੇ ਉਸਨੇ ਉਸ ਨੂੰ ਖਡ਼ਕਾਇਆ, ਪਰ ਅੰਦਰ ਤੋਂ ਕੋਈ ਅਾਵਾਜ਼ ਨਾ ਆਈ। ਇਸ ਦੌਰਾਨ ਉਸਦੇ ਬੱਚੇ ਵੀ ਸਕੂਲ ਤੋਂ ਆਏ ਅਤੇ ਉਹ ਦੋਨੋਂ ਬੱਚਿਆਂ ਨੂੰ ਦੁਕਾਨ ’ਤੇ ਛੱਡ ਕੇ ਆਪਣੇ ਬੇਟੇ ਦੀਪਕ ਕੁਮਾਰ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ’ਤੇ ਉਹ ਘਰ ਆਇਆ, ਪਰ ਦਰਵਾਜਾ ਕਿਸੇ ਨੇ ਨਾ ਖੋਲ੍ਹਿਆ ਤਾਂ ਉਹ ਗੁਆਂਢੀਆਂ ਦੀ ਛੱਤ ਤੋਂ ਉਪਰ ਦਾ ਦਰਵਾਜਾ ਤੋਡ਼ ਕੇ ਆਇਆ ਤਾਂ ਦੇਖਿਆ ਕਿ ਉਸਦੀ ਪਤਨੀ ਲਟਕ ਰਹੀ ਸੀ ਅਤੇ ਉਹ ਦਮ ਤੋਡ਼ ਚੁੱਕੀ ਸੀ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮ੍ਰਿਤਕਾ ਦੇ ਸਹੁਰੇ ਅਤੇ ਪਤੀ ਦੇ ਇਲਾਵਾ ਹੋਰ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕਾ ਪਿਛਲੇ ਲੰਮੇ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਹੀ ਸੀ ਅਤੇ ਉਸਦਾ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਵੀ ਰਹੀ ਅਤੇ ਹੁਣ ਉਹ ਲੁਧਿਆਣਾ ਤੋਂ ਵੀ ਦਵਾਈ ਲੈ ਰਹੀ ਸੀ। ਇਸ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਹੀ ਉਸਨੇ ਇਹ ਕਦਮ ਚੁੱਕਿਆ।
ਕੀ ਕਹਿਣਾ ਡੀ. ਐੱਸ. ਪੀ ਦਾ : ਜਦ ਇਸ ਸਬੰਧ ’ਚ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮ੍ਰਿਤਕਾ ਦੇ ਪੇਕੇ ਬਠਿੰਡਾ ’ਚ ਹਨ ਅਸੀਂ ਉਸਦੇ ਪਿਤਾ ਬਨਾਰਸੀ ਦਾਸ ਅਤੇ ਹੋਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਦੇ ਬਾਅਦ ਮਾਮਲੇ ’ਚ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ’ਚ ਰੱਖਿਆ ਗਿਆ ਹੈ, ਜਿਸ ਦੇ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਅਜੇ ਅਸੀਂ ਕੁੱਝ ਨਹੀਂ ਕਹਿ ਸਕਦੇ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ ਹੈ।
ਅਗਰਵਾਲ ਸਭਾ ਨੇ ਦੰਦਾਂ ਦਾ ਕੈਂਪ ਲਾਇਆ
NEXT STORY