ਧੂਰੀ, (ਸ਼ਰਮਾ)-ਅਗਰਵਾਲ ਸਭਾ ਧੂਰੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਾਵੀਰ ਮੰਦਰ ਵਿਖੇ ਸਭਾ ਦੇ ਪ੍ਰਧਾਨ ਸੋਮਨਾਥ ਗਰਗ ਕਰਨ ਆਟੋ ਵਾਲੀਆ ਦੀ ਪ੍ਰਧਾਨਗੀ ਹੇਠ ਮੁਫਤ ਦੰਦਾਂ ਦਾ ਚੈੱਕਅਪ ਕੈਂਪ ਲਾਇਆ ਗਿਆ, ਜਿਸ ’ਚ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਰ ਡਾ. ਮੀਨਾ ਸ਼ਰਮਾ ਵੱਲੋਂ 72 ਬੱਚਿਆਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ ਅਤੇ ਦੰਦਾਂਦੀ ਸੰਭਾਲ ਕਰਨ ਦੇ ਨਾਲ-ਨਾਲ ਸਹੀ ਤਰੀਕੇ ਨਾਲ ਬੁਰਸ਼ ਕਰਨ ਦੀ ਵਿਧੀ ਵੀ ਕਰ ਕੇ ਦਿਖਾਈ ਗਈ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਨਾਸ਼ਤੇ ਤੋਂ ਬਾਅਦ ਬੁਰਸ਼ ਕਰਨ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਸੇ ਅਨਜਾਣ ਵਿਅਕਤੀ ਤੋਂ ਕੋਈ ਵੀ ਚੀਜ਼ ਲੈ ਕੇ ਖਾਣ ਤੋਂ ਸਾਵਧਾਨ ਰਹੋ। ਕੈਂਪ ਇੰਚਾਰਜ ਮਾ. ਤਰਸੇਮ ਕੁਮਾਰ ਮਿੱਤਲ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਉਨ੍ਹਾਂ ਦਾ 36ਵਾਂ ਕੈਂਪ ਹੈ, ਜਿਸ ’ਚ ਬੱਚਿਆਂ ਦੇ ਦੰਦਾਂ ਦਾ ਮੁੱਢ ਤੋਂ ਨਰੀਖਿਣ ਕਰ ਕੇ ਉਨ੍ਹਾਂ ਦੀ ਸੰਭਾਲ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਸਮੇਂ ਅਗਰਵਾਲ ਸਭਾ ਵੱਲੋਂ ਅਸ਼ੋਕ ਕੁਮਾਰ, ਅਜੇ ਕੁਮਾਰ ਤੇ ਸੁਭਾਸ਼ ਕੁਮਾਰ ਕਹੇਰੂ ਵਾਲੇ ਵੀ ਹਾਜ਼ਰ ਸਨ। ਸੇਵਾ ਮੁਕਤ ਡੀ. ਪੀ. ਆਰ. ਓ. ਮਨਜੀਤ ਸਿੰਘ ਬਖਸ਼ੀ ਨੇ ਅਗਰਵਾਲ ਸਭਾ ਦੇ ਸਮਾਜ ਭਲਾਈ ਕੰਮਾਂ ਬਾਰੇ ਦੱਸਿਆ ਕਿ ਛੇਤੀ ਹੀ ਪ੍ਰਧਾਨ ਸੋਮਨਾਥ ਗਰਗ ਦੀ ਅਗਵਾਈ ’ਚ ਹੋਰ ਦੰਦਾਂ ਦੇ ਕੈਂਪ ਵੀ ਲਾਏ ਜਾਣਗੇ। ਸਕੂਲ ਮੁਖੀ ਪੁਸ਼ਪਾ ਰਾਣੀ ਨੇ ਸਟਾਫ ਮੈਂਬਰਾਂ ਮਨਵੀਰ ਕੌਰ, ਰੁਪਿੰਦਰ ਕੌਰ, ਰਾਜਦੀਪ ਕੌਰ, ਬਬਲੀ ਕੌਰ ਤੇ ਪੂਨਮ ਨਾਲ ਮਿਲ ਕੇ ਇਸ ਸ਼ਾਨਦਾਰ ਉਦਮ ਬਦਲੇ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ।
ਬੱਸ ਨੇ ਸਕੂਟਰੀ ਚਾਲਕ ਨੂੰ ਕੁਚਲਿਆ, ਇਕ ਜ਼ਖਮੀ
NEXT STORY