ਕਪੂਰਥਲਾ (ਭੂਸ਼ਣ)– ਸਾਲ 2015 ਵਿਚ ਫਗਵਾਡ਼ਾ-ਜਲੰਧਰ ਰਾਸ਼ਟਰੀ ਰਾਜ ਮਾਰਗ ’ਤੇ ਪੇਸ਼ੀ ਤੋਂ ਪਰਤ ਰਹੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਹੋਏ ਕਤਲ ਕਾਂਡ ’ਚ ਉਸ ਸਮੇਂ ਇਕ ਅਹਿਮ ਮੋਡ਼ ਦੇਖਣ ਨੂੰ ਮਿਲਿਆ, ਜਦੋਂ ਸੁੱਖਾ ਕਾਹਲਵਾਂ ਨੂੰ ਨਾਭਾ ਜੇਲ ਲੈ ਜਾ ਰਹੀ ਪੁਲਸ ਟੀਮ ਦੇ ਕੁਝ ਮੈਂਬਰਾਂ ਨੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਸੁੱੱਖਾ ਕਾਹਲਵਾਂ ਮਾਮਲੇ ’ਚ ਗ੍ਰਿਫਤਾਰ ਮੁਲਜ਼ਮਾਂ ਨੂੰ ਪਛਾਨਣ ਤੋਂ ਮਨ੍ਹਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਲ 2015 ’ਚ ਫਗਵਾਡ਼ਾ-ਜਲੰਧਰ ਰਾਸ਼ਟਰੀ ਰਾਜ ਮਾਰਗ ’ਤੇ ਦਿਨ-ਦਿਹਾਡ਼ੇ ਕੁਝ ਗੈਂਗਸਟਰਾਂ ਨੇ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਜਲੰਧਰ ’ਚ ਪੇਸ਼ੀ ਕਰਵਾ ਕੇ ਵਾਪਸ ਆ ਰਹੀ ਪੁਲਸ ਟੀਮ ਦੀ ਮੌਜਦੂਗੀ ’ਚ ਗੋਲੀਅਾਂ ਮਾਰ ਕੇ ਕਤਲ ਕਰ ਦਿੱਤਾ ਸੀ।
ਕੌਣ ਹੋਵੇਗਾ ਛੱਤੀਸਗੜ੍ਹ ਦਾ CM, ਅੱਜ ਹੋਵੇਗਾ ਐਲਾਨ (ਪੜ੍ਹੋ15 ਦਸੰਬਰ ਦੀਆਂ ਖਾਸ ਖਬਰਾਂ)
NEXT STORY