ਅੰਮ੍ਰਿਤਸਰ : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਏ ਦਿਨ ਕਾਂਗਰਸੀਆਂ ਵਲੋਂ ਅਕਾਲੀ ਵਰਕਰਾਂ ਦੇ ਕੀਤੇ ਜਾ ਰਹੇ ਕਤਲ ਦਾ ਗੰਭੀਰ ਨੋਟਿਸ ਲਿਆ ਹੈ। ਕੈਪਟਨ ਸਰਕਾਰ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੰਦੇ ਹੋਏ ਸੁਖਬੀਰ ਨੇ ਕਿਹਾ ਹੈ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੜਕਾਂ 'ਤੇ ਉਤਰੇਗਾ। ਸੁਖਬੀਰ ਬਾਦਲ ਅੰਮ੍ਰਿਤਸਰ ਦੇ ਪਿੰਡ ਝੀਤੇ ਚੇਲ ਸਿੰਘ ਵਾਲਾ 'ਚ ਕਾਂਗਰਸੀ ਵਰਕਰਾਂ ਵਲੋਂ ਕਤਲ ਕੀਤੇ ਗਏ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਸਨ।
ਸੁਖਬੀਰ ਬਾਦਲ ਨੇ ਮ੍ਰਿਤਕ ਸਰਪੰਚ ਦੇ ਪਰਿਵਾਰ ਨੂੰ ਪਾਰਟੀ ਵਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਕਾਂਗਰਸ 'ਤੇ ਹਮਲਾ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਸੱਤਾ 'ਚ ਅਜੇ ਲਗਭਗ ਇਕ ਮਹੀਨੇ ਹੋਇਆ ਅਤੇ ਇਸ ਸਮੇਂ ਦੌਰਾਨ ਹੀ ਕਾਂਗਰਸ ਦਾ ਅਸਲ ਚੇਹਰਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।
ਨਵਜੋਤ ਸਿੰਘ ਸਿੱਧੂ ਨੂੰ ਜ਼ੀਰਾ ਨੇ ਸੀਵਰੇਜ ਦੇ ਅਧੂਰੇ ਕੰਮਾਂ ਤੋਂ ਜਾਣੂ ਕਰਵਾਇਆ
NEXT STORY