ਨਾਭਾ (ਰਾਹੁਲ ਖੁਰਾਣਾ)—ਸੁਖਬੀਰ ਬਾਦਲ ਵਲੋਂ ਮੁਹਾਲੀ ਵਿਖੇ ਪੰਜਾਬ ਸਰਕਾਰ ਖਿਲਾਫ ਗੁੰਡਾ ਟੈਕਸ ਲਏ ਜਾਣ ਦੇ ਖਿਲਾਫ ਲਗਾਇਆ ਧਰਨੇ ਤੇ ਧਰਮਸੋਤ ਨੇ ਸੁਖਬੀਰ ਬਾਦਲ ਤੇ ਵਾਰ ਕਰਦਿਆਂ ਬਾਦਲ ਨੂੰ ਅਮਲੀ ਕਹਿੰਦੇ ਹੋਏ ਕਿਹਾ ਕਿ 10 ਸਾਲ ਪਹਾੜ ਖਤਮ ਕਰ ਦਿੱਤੇ, ਨਦੀਆਂ ਖਤਮ ਕਰ ਦਿੱਤੀਆਂ, ਰੇਤਾ ਖਤਮ ਕਰ ਦਿੱਤੀ ਅਤੇ ਚਿੱਟਾ ਵੇਚਿਆਂ ਹੈ। ਕੈਪਟਨ ਨੇ ਤਾਂ ਕਿਸਾਨਾਂ ਅਤੇ ਹਰ ਤੱਪਕੇ ਦੀ ਮਦਦ ਕੀਤੀ ਅਤੇ ਬਾਦਲ ਨੂੰ ਅਪਣੀ ਪੀੜੀ ਹੇਠਾਂ ਸੋਟਾ ਫੇਰਨਾ ਚਹੀਦਾ ਹੈ।ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ 'ਚ ਕੋਈ ਵੀ ਸੱਚਾ ਨਹੀਂ ਹੈ, ਚਾਹੇ ਸੁਖਦੇਵ ਢੀਂਡਸਾ ਹੋਵੇ ਜਾਂ ਬ੍ਰਹਮਪੁਰਾ ਹੋਵੇ ਇਹ ਆਪਣੇ ਆਪਣੇ ਅਕਾਲੀਦਲ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਅਕਾਲੀਦਲ ਜਿਸ ਗੱਲ ਲਈ ਬਣਿਆ ਸੀ ਉਹ ਅਕਾਲੀਦਲ ਨਹੀਂ ਰਿਹਾ ਅਤੇ ਇਹ ਸਾਰੀ ਆਪਣੀ-ਆਪਣੀ ਡਫਲੀ ਵਜਾ ਰਹੇ ਹਨ।
ਜੱਗੂ ਭਗਵਾਨਪੁਰੀਆ ਵਲੋਂ ਹਾਈਕੋਰਟ 'ਚ ਪਟੀਸ਼ਨ ਪਾਈ ਹੈ ਕਿ ਪੁਲਸ ਮੇਰਾ ਐਂਨਕਾਊਟਰ ਕਰ ਸਕਦੀ ਹੈ ਤਾਂ ਧਰਮਸੋਤ ਨੇ ਕਿਹਾ ਕਿ ਸਰਕਾਰ ਨੇ ਕਦੇ ਐਨਕਾਉਂਟਰ ਨਹੀਂ ਕੀਤਾ ਅਤੇ ਅਸੀਂ ਗੁੰਡਾਗਰਦੀ ਨਹੀਂ ਹੋਣ ਦੇਵਾਂਗੇ ਅਤੇ ਅੱਤਵਾਦ ਲਿਆਉਣ ਅਤੇ 10 ਸਾਲਾਂ 'ਚ ਅਕਾਲੀ ਦਲ ਨੇ ਗੈਂਗਸਟਰਾਂ ਨੂੰ ਪਾਲਿਆ ਸੀ। ਦੱਸਣਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਵਿਖੇ ਹਾਕੀ ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਨਗਰ ਨਿਗਮ ਨੂੰ ਆਈ ਰਾਤ ਨੂੰ ਸੜਕਾਂ 'ਤੇ ਸੌਣ ਵਾਲੇ ਲੋਕਾਂ ਦੀ ਯਾਦ
NEXT STORY