ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਦਰਬਾਰ ਸਾਹਿਬ ਤੋਂ ਇਕ ਨਿੱਜੀ ਟੀ.ਵੀ. ਚੈਨਲ ਤੋਂ ਚੱਲ ਰਹੇ ਗੁਰਬਾਣੀ ਕੀਰਤਨ ਪ੍ਰਸਾਰਣ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਖੂਬ ਘਮਸਾਨ ਮਚਿਆ ਹੋਇਆ ਹੈ। ਇੱਥੋਂ ਤੱਕ ਕਿ ਮਾਨ ਸਰਕਾਰ ਨੇ ਵਿਧਾਨ ਸਭਾ 'ਚ ਇਸ ਵਿੱਚ ਸੋਧ ਕਰਕੇ ਸਾਰੇ ਚੈਨਲਾਂ ਨੂੰ ਮੁਫ਼ਤ ਗੁਰਬਾਣੀ ਕੀਰਤਨ ਪ੍ਰਸਾਰਣ ਕਰਨ ਲਈ ਮਤਾ ਵੀ ਪਾਸ ਦਿੱਤਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਸਰਕਾਰ ’ਤੇ ਖੂਬ ਵਰ੍ਹ ਰਹੇ ਹਨ।
ਇਹ ਵੀ ਪੜ੍ਹੋ : ਸੇਵਾ ਕੇਂਦਰ ’ਚ ਚੋਰੀ ਕਰਨ ਵਾਲਾ ਨਿਕਲਿਆ ਕੇਂਦਰ ਦਾ ਹੀ ਮੁਲਾਜ਼ਮ, ਕੈਸ਼ ਸਣੇ ਕੀਤਾ ਕਾਬੂ
ਪਰ ਇਸ ਸਾਰੇ ਆਏ ਭੂਚਾਲ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ 'ਚੋਂ ਗੈਰਹਾਜ਼ਰੀ ਖਾਸ ਕਰਕੇ ਅਕਾਲੀ ਹਲਕਿਆਂ ’ਚ ਖੂਬ ਰੜਕ ਰਹੀ ਹੈ, ਜਦੋਂਕਿ ਵਿਧਾਨ ਸਭਾ 'ਚ ਸਰਕਾਰ ਦੇ ਮੁਕਾਬਲੇ ਸਿਰਫ 3 ਵਿਧਾਇਕ ਹੀ ਹਨ ਤੇ ਉਹ ਵੀ ਵਿਧਾਨ ਸਭਾ 'ਚ ਪੈਰਵੀ ਨਹੀਂ ਕਰ ਸਕੇ ਕਿਉਂਕਿ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਦੀ ਗਿਣਤੀ 20 ਗੁਣਾ ਵੱਧ ਸੀ।
ਇਹ ਵੀ ਪੜ੍ਹੋ : ਜੁਗਾੜੂ ਰੇਹੜੀ 'ਤੇ ਆ ਰਹੇ ਸੀ 2 ਭਰਾ, ਰਾਹ 'ਚ ਹੋਇਆ ਕੁਝ ਅਜਿਹਾ ਕਿ ਪਰਿਵਾਰ ਦੇ ਉੱਡ ਗਏ ਹੋਸ਼
ਇਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਵਿਦੇਸ਼ ਜਾਣ ਦੇ ਮੁੱਦੇ ’ਤੇ ਅਕਾਲੀ ਨੇਤਾ ਇਕ-ਦੂਜੇ ਕੋਲ ਚਰਚਾ ਕਰ ਰਹੇ ਸਨ, ਜਦੋਂਕਿ ਇਕ ਅਕਾਲੀ ਦਲ ਦੇ ਚੋਟੀ ਦੇ ਨੇਤਾ ਤੋਂ ਮੌਜੂਦਾ ਹਾਲਾਤ ਦੇ ਚਲਦੇ ਸੁਖਬੀਰ ਬਾਦਲ ਦੀ ਗੈਰਹਾਜ਼ਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ 2 ਜੁਲਾਈ ਨੂੰ ਆਉਣਾ ਸੀ, ਸ਼ਾਇਦ ਹੁਣ ਪਹਿਲਾਂ ਹੀ ਆ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਧਾਨ ਜੀ ਦਾ ਇਹੋ ਜਿਹੇ ਹਾਲਾਤ ’ਚ, ਜਦੋਂ ਮਾਮਲਾ ਗਰਮਾਇਆ ਹੋਵੇ ਪੰਜਾਬ ਵਿੱਚ ਰਹਿਣਾ ਜ਼ਰੂਰੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਆਪ੍ਰੇਸ਼ਨ ਲੋਟਸ’ ’ਤੇ ਸਰਕਾਰ ਤੋਂ ਜਵਾਬ ਨਾ ਮਿਲਣ ’ਤੇ ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ, CM ਮਾਨ ਦਾ ਤੰਜ਼
NEXT STORY