Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    6:12:47 PM

  • latest of punjab weather till may 12 released

    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ...

  • gold prices may fall sharply  prices may fall by 20 percent

    ਸੋਨੇ ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ,...

  • mumbai man walks into hospital with machete stuck in head doctors save him

    ਸਿਰ 'ਚ ਫਸਿਆ ਦਾਤਰ ਲੈ ਕੇ ਹਸਪਤਾਲ ਪਹੁੰਚਿਆ...

  • death figures in punjab and haryana jails are alarming

    ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ 'ਚ ਮੌਤਾਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਸੁਖਬੀਰ ਨੇ ਦਿਗਵਿਜੇ ਤੇ ਮੁੱਖ ਮੰਤਰੀ ਨੂੰ ਸਿੱਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਲਈ ਸਖ਼ਤ ਝਾੜ ਪਾਈ

PUNJAB News Punjabi(ਪੰਜਾਬ)

ਸੁਖਬੀਰ ਨੇ ਦਿਗਵਿਜੇ ਤੇ ਮੁੱਖ ਮੰਤਰੀ ਨੂੰ ਸਿੱਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਲਈ ਸਖ਼ਤ ਝਾੜ ਪਾਈ

  • Updated: 04 May, 2020 09:04 PM
Punjab
sukhbir lashed out at digvijay and the chief minister
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸਿੱਖਾਂ ਖਾਸ ਕਰਕੇ ਸ਼ਰਧਾਵਾਨ ਅਤੇ ਨਿਰਦੋਸ਼ ਸਿੱਖ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਲਈ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੂੰ ਸਖ਼ਤ ਝਾੜ ਪਾਈ ਹੈ। ਸੁਖਬੀਰ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਗਲੋਬਲ ਬਿਮਾਰੀ ਹੈ ਅਤੇ ਦਿਗਵਿਜੈ ਦਾ ਬਿਆਨ ਸਿੱਖਾਂ ਨੂੰ ਕੋਰੋਨਾਵਾਇਰਸ ਫੈਲਾਉਣ ਵਾਲਿਆਂ ਵਜੋਂ ਪੂਰੀ ਦੁਨੀਆਂ ’ਚ ਬਦਨਾਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਹਿੱਸਾ ਹੈ, ਜਿਹੜੀ ਦੁਨੀਆਂ ’ਚ ਵਾਪਰਨ ਵਾਲੀ ਹਰ ਕੁਦਰਤੀ ਬਿਪਤਾ ਅਤੇ ਬੁਰਾਈ ਪਿੱਛੇ ਇਕ ਸਿੱਖ ਨੂੰ ਦੋਸ਼ੀ ਵਜੋਂ ਦੇਖਦੀ ਹੈ। ਉਨ੍ਹਾਂ ਕਿਹਾ ਕਿ ਇਸੇ ਮਾਨਸਿਕਤਾ ਨਾਲ ਕਾਂਗਰਸ ਨੇ ਇਕ ਵਾਰ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਕੇ ਪੂਰੀ ਦੁਨੀਆਂ ਅੰਦਰ ਨਫ਼ਰਤ ਦੇ ਪਾਤਰ ਬਣਾਇਆ ਸੀ। ਹੁਣ ਜਿਵੇਂ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ’ਚ ਦਹਿਸ਼ਤ ਫੈਲੀ ਹੈ ਤਾਂ ਕਾਂਗਰਸ ਨੇ ਇਕ ਵਾਰ ਫੇਰ ਸਿੱਖਾਂ ਨੂੰ ਪੂਰੀਆਂ ਸਾਹਮਣੇ ਸ਼ੱਕੀਆਂ ਦੀ ਸੂਚੀ ’ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਸੁਖਬੀਰ ਨੇ ਕਿਹਾ ਕਿ ਵੀਡੀਓ ਸੁਨੇਹਿਆਂ ਰਾਹੀਂ ਸ਼ਰਧਾਲੂਆਂ ਦੀਆਂ ਤਕਲੀਫਾਂ ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਕੈ. ਅਮਰਿੰਦਰ ਸਿੰਘ ਨੂੰ ਸ਼ਰਧਾਲੂਆਂ ਵਿਰੁੱਧ ਦਿਗਵਿਜੇ ਅਤੇ ਕਈ ਪੰਜਾਬ ਦੇ ਮੰਤਰੀਆਂ ਵਲੋਂ ਬਿਆਨ ਜਾਰੀ ਕਰਕੇ ਪੂਰੀ ਸਿੱਖ ਕੌਮ ਦਾ ਅਕਸ ਖਰਾਬ ਕਰਨ ਲਈ ਪੰਜਾਬੀਆਂ ਅਤੇ ਖਾਸ ਕਰਕੇ ਖਾਲਸਾ ਪੰਥ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਦਾ ਸਬੰਧ ਪੰਜਾਬ 'ਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜਣਾ ਸਿਰੇ ਦਾ ਪਾਗਲਪਣ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਵਾਇਰਸ ਇਕ ਗਲੋਬਲ ਬਿਮਾਰੀ ਹੈ ਅਤੇ ਇਹ ਵਾਇਰਸ ਸ਼ਰਧਾਲੂਆਂ ਦੀ ਪੰਜਾਬ ਵੱਲ ਵਾਪਸੀ ਸ਼ੁਰੂ ਕਰਨ ਤੋਂ ਵੀ ਇਕ ਮਹੀਨਾ ਸੂਬੇ ਅੰਦਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਸੀ। ਉਨ੍ਹਾਂ ਇਹ ਪ੍ਰਤੀਕਰਮ ਦਿਗਵਿਜੇ ਸਿੰਘ ਵਲੋਂ ਟਵਿੱਟਰ ’ਤੇ ਸਿੱਖ ਸ਼ਰਧਾਲੂਆਂ ਨੂੰ ਪੰਜਾਬ ’ਚ ਕੋਰੋਨਾ ਵਾਇਰਸ ਦੇ ਫੈਲਾਅ ਨਾਲ ਜੋੜਣ ਵਾਲੀਆਂ ਟਿੱਪਣੀਆਂ ਮਗਰੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਥੇ ਸਰਕਾਰ ਬਦਮਾਸ਼ ਹੈ ਜਦਕਿ ਸ਼ਰਧਾਲੂ ਇਸ ਦੀ ਬਦਮਾਸ਼ੀ ਦਾ ਸ਼ਿਕਾਰ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਸ ਦੀ ਸਰਕਾਰ ਅਤੇ ਪਾਰਟੀ ਪੰਜਾਬ ’ਚ ਕੋਰੋਨਾ ਵਾਇਰਸ ਦੇ ਫੈਲਾਅ ਲਈ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਬਦਨਾਮ ਕਰਨਾ ਬੰਦ ਕਰੇ।

ਸੁਖਬੀਰ ਨੇ ਉਨ੍ਹਾਂ ਦੀ ਪਾਰਟੀ ਵਲੋਂ ਸ਼ਰਧਾਲੂਆਂ ਨੂੰ ਨਾਂਦੇੜ ਸਾਹਿਬ ਤੋਂ ਵਾਪਸ ਲਿਆਉਣ ਲਈ ਕੀਤੇ ਯਤਨਾਂ ਨੂੰ ਸਹੀ ਠਹਿਰਾਇਆ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਨ੍ਹਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕਰਨ ਦੇ ਫੈਸਲੇ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਸਿਰਫ ਸ਼ਰਧਾਲੂਆਂ ਨੂੰ ਹੀ ਨਹੀਂ, ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ’ਚ ਫਸੇ ਹਰ ਪੰਜਾਬੀ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਹਾਂ। ਪੂਰੀ ਦੁਨੀਆ ’ਚ ਇਹੀ ਕੁੱਝ ਹੋ ਰਿਹਾ ਹੈ। ਸਰਕਾਰ ਨੇ ਸਿਰਫ ਇੱਕ ਕੰਮ ਕਰਨਾ ਹੈ ਕਿ ਵਾਪਸ ਆ ਰਹੇ ਲੋਕਾਂ ਨੂੰ ਮੈਡੀਕਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣੀ ਹੈ। ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਕਿੰਨੀ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਸ਼ਰਧਾਲੂਆਂ ਅਤੇ ਹਰ ਇਕ ਪੰਜਾਬੀ ਦੀ ਇਸ ਸੰਕਟ ਦੀ ਘੜੀ ’ਚ ਉੁਨ੍ਹਾਂ ਨੂੰ ਏਕਾਂਤਵਾਸ ਦੀਆਂ ਸਹੂਲਤਾਂ ਪ੍ਰਦਾਨ ਕਰਨ ਸਮੇਤ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਗੇ। ਪਰ ਸਾਡੀ ਬੇਨਤੀ ਨੂੰ ਸਵੀਕਾਰ ਕਰਨ ਦੀ ਬਜਾਏ ਸਰਕਾਰ ਇਨ੍ਹਾਂ ਸ਼ਰਧਾਲੂਆਂ ਅਤੇ ਬਾਕੀ ਪੰਜਾਬੀਆਂ ਨੂੰ ਗੰਦੀਆਂ ਇਮਾਰਤਾਂ ਅੰਦਰ ਏਕਾਂਤਵਾਸ ਵਿਚ ਪਾ ਕੇ ਉਨ੍ਹਾਂ ’ਤੇ ਅੱਤਿਆਚਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਵਾਪਸੀ ਯਾਤਰਾ ਦੌਰਾਨ ਜਾਂ ਇੱਥੇ ਪਹੁੰਚਣ ’ਤੇ ਵਾਇਰਸ ਦੀ ਲਾਗ ਲਾਉਣ ਦੀ ਸੰਬੰਧੀ ਰਚੀ ਇਕ ਸਾਜ਼ਿਸ਼ ਬਾਰੇ ਆਈਆਂ ਰਿਪੋਰਟਾਂ 'ਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ, ਕਿਉਂਕਿ ਚੱਲਣ ਤੋਂ ਪਹਿਲਾਂ ਉਥੇ ਕੀਤੇ ਗਏ ਸਾਰੇ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਨੇ ਸ਼ਰਧਾਲੂਆਂ ਦੀ ਵਾਪਸੀ ਦੌਰਾਨ ਨਿਯਮਾਂ ਦੀ ਪਾਲਣਾ ਸੰਬੰਧੀ ਮੁੱਖ ਮੰਤਰੀ ’ਤੇ ਸੁਆਲਾਂ ਦੀ ਬੁਛਾੜ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਰਕਾਰ ਨੇ ਸ਼ਰਧਾਲੂਆਂ ਨੂੰ ਘਰ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਨਾ ਕਰਕੇ ਜਾਂ ਉਨ੍ਹਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਆਉਣ ਤਕ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਥਾਵਾਂ ’ਤੇ ਏਕਾਂਤਵਾਸ ’ਚ ਨਾ ਪਾ ਕੇ ਆਪਣੇ ਨਿਯਮਾਂ ਦੀ ਖੁਦ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸਾਂ 'ਚ ਸ਼ਰਧਾਲੂਆਂ ਨੂੰ ਬਿਠਾਉਂਦੇ ਸਮੇਂ ਸਮਾਜਿਕ ਦੂਰੀ ਸੰਬੰਧੀ ਸਰਕਾਰ ਦੇ ਆਪਣੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੂੰ ਲਿਆਉਣ ਲਈ ਸਿਰਫ ਇੰਨੀਆਂ ਘੱਟ ਬੱਸਾਂ ਕਿਉਂ ਭੇਜੀਆਂ ਗਈਆਂ ਜਦਕਿ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਕ ਬੱਸ ’ਚ ਸਿਰਫ 25 ਯਾਤਰੀਆਂ ਨੂੰ ਹੀ ਸਫ਼ਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰਿਆਂ ਨੂੰ ਵਾਇਰਸ ਫੈਲਣ ਦੇ ਖਤਰੇ ਬਾਰੇ ਪਤਾ ਸੀ ਤਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਨਾਲ ਡਾਕਟਰ ਕਿਉਂ ਨਹੀਂ ਭੇਜੇ ਗਏ? ਉਨ੍ਹਾਂ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਬਜਾਏ ਪੁਲਸ ਕਰਮੀ ਭੇਜਣ ਨੂੰ ਕਿਉਂ ਪਹਿਲ ਦਿੱਤੀ? ਉਨ੍ਹਾਂ ਕਿਹਾ ਕਿ ਕੀ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੇ ਪੁਲਸ ਕਰਮੀਆਂ ਅਤੇ ਡਰਾਇਵਰਾਂ ਸਮੇਤ ਸਾਰੇ ਸਟਾਫ਼ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਨੈਗੇਟਿਵ ਆਏ ਸਨ? ਉਨ੍ਹਾਂ ਕਿਹਾ ਕਿ ਵਾਪਸ ਆਉਣ 'ਤੇ ਸ਼ਰਧਾਲੂਆਂ ਦੇ ਟੈਸਟ ਅਤੇ ਉਨ੍ਹਾਂ ਨੂੰ ਏਕਾਂਤਵਾਸ 'ਚ ਕਿਉਂ ਨਹੀਂ ਪਾਇਆ ਗਿਆ? ਉਨ੍ਹਾਂ ਕਿਹਾ ਕਿ ਇਹ ਸੁਆਲ ਤੁਰੰਤ ਜੁਆਬ ਮੰਗਦੇ ਹਨ। ਅਕਾਲੀ ਦਲ ਨੇ ਇਸ ਸਮੁੱਚੀ ਘਟਨਾ ਦੀ ਇਕ ਉੱਚ ਪੱਧਰੀ, ਸੁਤੰਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਸੁਖਬੀਰ ਨੇ ਕਿਹਾ ਕਿ ਇਹ ਮਾਮਲਾ ਕਾਫੀ ਸ਼ੱਕੀ ਅਤੇ ਰਹੱਸਮਈ ਜਾਪਦਾ ਹੈ।

  • ਸੁਖਬੀਰ
  • ਸ਼ਰਧਾਲੂਆਂ
  • Chief Minister

ਪੰਜਾਬ ਵਾਪਸ ਪਰਤਣ ਦੀ ਇੱਛਾ 'ਚ ਹਨ 11 ਹਜ਼ਾਰ ਪੰਜਾਬੀ

NEXT STORY

Stories You May Like

  • bsf  land  west bengal  government  calcutta high court
    BSF ਨੂੰ ਜ਼ਮੀਨ ਸੌਂਪਣ ’ਚ ਦੇਰੀ, ਪੱਛਮੀ ਬੰਗਾਲ ਸਰਕਾਰ ਨੂੰ ਕਲਕੱਤਾ ਹਾਈ ਕੋਰਟ ਨੇ ਪਾਈ ਝਾੜ
  • prabh gill lashes out at those who speak against artists in podcasts
    ਪੌਡਕਾਸਟਾਂ 'ਚ ਕਲਾਕਾਰਾਂ ਖ਼ਿਲਾਫ਼ ਬੋਲਣ ਵਾਲਿਆਂ 'ਤੇ ਭੜਕੇ ਪ੍ਰਭ ਗਿੱਲ; ਹੋਸਟਾਂ ਨੂੰ ਵੀ ਪਾਈ ਝਾੜ
  • rp singh writes to external affairs minister sikh families to india
    RP ਸਿੰਘ ਨੇ ਸਿੱਖ ਪਰਿਵਾਰਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
  • sgpc members submit memorandum to jathedar to recall sukhbir badal
    ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
  • haryana  bjp  chief minister  nayab singh saini  lucky
    ਹਰਿਆਣਾ ਭਾਜਪਾ ਦੇ ਆਗੂਆਂ ਨੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਦੱਸਿਆ ਲੱਕੀ
  • ngt action
    ਸਰਹਿੰਦ ਨਗਰ ਕੌਂਸਲ 'ਤੇ NGT ਦੀ ਸਖ਼ਤੀ: 1.29 ਕਰੋੜ ਦੇ ਜੁਰਮਾਨੇ ਦੀ ਵਸੂਲੀ ਵਿਚ ਦੇਰੀ 'ਤੇ ਪਾਈ ਝਾੜ
  • sukhbir badal strongly condemns the blast on shambhu railway track
    ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ
  • will the otp for lpg cylinder delivery end hc gives instructions
    ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ!...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
Trending
Ek Nazar
punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

punjab and haryana high court issues order for stray dogs

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ, ਅਧਿਕਾਰੀਆਂ...

fire brigade employee cyber fraud

ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...

firecracker factory update

ਚੀਨ ਪਟਾਕਾ ਫੈਕਟਰੀ ਧਮਾਕਾ ਅਪਡੇਟ : ਮਰਨ ਵਾਲਿਆਂ ਦੀ ਗਿਣਤੀ 37 ਹੋਈ

chardham yatra tempo traveler 17 devotees

ਚਾਰਧਾਮ ਯਾਤਰਾ 'ਤੇ ਜਾ ਰਿਹਾ ਟੈਂਪੋ ਟਰੈਵਲਰ ਹਾਦਸਾਗ੍ਰਸਤ, 17 ਸ਼ਰਧਾਲੂ ਸਨ ਸਵਾਰ

punjab kings star cricketer

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਕੀਤੀ 'ਗਲਤ ਹਰਕਤ'! ਵੀਡੀਓ ਵਾਇਰਲ ਹੋਣ ਮਗਰੋਂ...

ipl 2026

ਕਰੋੜਾਂ ਰੁਪਏ 'ਚ ਖ਼ਰੀਦਿਆ ਧਾਕੜ ਖਿਡਾਰੀ, ਸਿਰਫ 1 ਮੈਚ ਖੇਡ ਕੇ IPL 'ਚੋਂ ਹੋਇਆ...

indian cricketer blessed with a baby girl

IPL ਵਿਚਾਲੇ ਦਿੱਗਜ ਭਾਰਤੀ ਕ੍ਰਿਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਧੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major restrictions imposed in nawanshahr district  orders till july 4
      ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...
    • faridkot youth in canada
      ਕੈਨੇਡਾ ਤੋਂ ਆਏ ਫੋਨ ਨੇ ਪੁਆ ਦਿੱਤਾ ਚੀਕ-ਚਿਹਾੜਾ, 28 ਸਾਲਾ ਪੁੱਤ ਦੀ ਅਚਾਨਕ ਮੌਤ
    • ludhiana businessman case
      ਲੁਧਿਆਣਾ ਦੇ ਕਾਰੋਬਾਰੀ ਵੱਲੋਂ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਹੋਏ ਸਨਸਨੀਖੇਜ਼...
    • shameful incident in ludhiana
      ਵਿਆਹ ਦਾ ਝਾਂਸਾ ਦੇ ਕੇ ਲੁੱਟੀ ਪੱਤ, ਮਾਂ ਬਣੀ ਤਾਂ ਮੁੱਕਰਿਆ ਪ੍ਰੇਮੀ
    • 27 year old youth  only son  commits suicide
      27 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਸੀ ਇਕਲੌਤਾ ਪੁੱਤ
    • heartbreaking accident in punjab sparks outcry
      ਪੰਜਾਬ 'ਚ ਵੱਡੇ ਹਾਦਸੇ ਨੇ ਪਵਾ ਦਿੱਤੀਆਂ ਚੀਕਾਂ, ਭਿਆਨਕ ਮੰਜ਼ਰ ਦੇਖ ਧੁਰ ਅੰਦਰ...
    • great news for those buying houses on rent
      ਕਿਰਾਏ 'ਤੇ ਘਰ ਲੈਣ-ਦੇਣ ਵਾਲਿਆਂ ਲਈ ਵੱਡੀ ਖ਼ਬਰ, ਖ਼ਤਮ ਹੋਇਆ ਪੁਰਾਣਾ ਸਿਸਟਮ, ਹੁਣ...
    • punjab airport force deployed
      ਪੰਜਾਬ ਦੇ ਇਸ ਏਅਰ ਫੋਰਸ ਸਟੇਸ਼ਨ ਦੀ ਵਧਾਈ ਗਈ ਸੁਰੱਖਿਆ, ਵੱਡੀ ਗਿਣਤੀ 'ਚ ਫੋਰਸਾਂ...
    • national lok adalat to be held in bathinda tomorrow
      ਬਠਿੰਡਾ 'ਚ ਭਲਕੇ ਲੱਗੇਗੀ ਨੈਸ਼ਨਲ ਲੋਕ ਅਦਾਲਤ
    • ludhiana businessman arrested
      ਟੈਕਸ ਚੋਰੀ ਦੇ ਦੋਸ਼ ਹੇਠ ਲੁਧਿਆਣਾ ਦਾ ਕਾਰੋਬਾਰੀ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +