ਚੰਡੀਗੜ੍ਹ/ਪਟਿਆਲਾ : ਪੰਜਾਬ ਵਿਚ ਟ੍ਰੈਫਿਕ ਚਲਾਨਾਂ ਦੀ ਹਨ੍ਹੇਰੀ ਆ ਗਈ ਹੈ। ਅੰਕੜਿਆਂ ਮੁਤਾਬਕ 2021 ਵਿਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉੱਥੇ ਹੀ 2025 ਵਿਚ ਇਹ ਗਿਣਤੀ ਵਧ ਕੇ 20.47 ਲੱਖ ਹੋ ਗਈ ਜੋ ਚਾਰ ਸਾਲਾਂ ਵਿਚ ਲਗਭਗ 38 ਗੁਣਾ ਵਾਧਾ ਹੈ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ 2026 ਦੇ ਮਹਿਜ਼ ਸੱਤ ਮਹੀਨਿਆਂ ਅੰਦਰ (ਹੁਣ ਤੱਕ) ਹੀ ਇਹ ਅੰਕੜਾ ਦੁੱਗਣਾ ਹੋ ਕੇ 41.38 ਲੱਖ ’ਤੇ ਪਹੁੰਚ ਗਿਆ ਹੈ। ਪਰਿਵਾਹਨ ਈ-ਚਲਾਨ ਪਲੇਟਫਾਰਮ ’ਤੇ ਮੌਜੂਦ ਸਰਕਾਰੀ ਅੰਕੜਿਆਂ ਮੁਤਾਬਕ ਪ੍ਰਤੀ ਚਲਾਨ ਔਸਤ ਵਸੂਲਿਆ ਗਿਆ ਮਾਲੀਆ 2024 ਵਿਚ 1,370 ਰੁਪਏ ਸੀ, ਜੋ 2025 ਵਿਚ ਘੱਟ ਕੇ 601 ਰੁਪਏ ਅਤੇ ਇਸ ਸਾਲ ਹੁਣ ਤੱਕ ਮਹਿਜ਼ 118 ਰੁਪਏ ਰਹਿ ਗਿਆ ਹੈ। ਦੋ ਸਾਲਾਂ ਦੇ ਅੰਦਰ ਇਸ ਵਿਚ 91 ਫ਼ੀਸਦੀ ਤੋਂ ਵੱਧ ਦਾ ਨਿਘਾਰ ਆਇਆ ਹੈ। ਸਾਲ 2026 ਵਿਚ ਚਲਾਨਾਂ ਦੀ ਗਿਣਤੀ ਭਾਵੇਂ ਦੁੱਗਣੀ ਹੋਈ ਹੈ ਪਰ ਆਮਦਨ ਵਿਚ 60 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਸਖ਼ਤ ਤਾਕੀਦ
ਇਹ ਅੰਕੜੇ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਹੁਣ ਬੇਹੱਦ ਨਾਲ ਪੇਸ਼ ਆਇਆ ਜਾ ਰਿਹਾ ਹੈ। ਇਸੇ ਦੇ ਨਤੀਜਾ ਹੈ ਕਿ ਜਿੱਥੇ 2021 ਵਿਚ ਸੂਬੇ ਨੇ 53,973 ਚਲਾਨ ਜਾਰੀ ਕੀਤੇ ਅਤੇ 5.30 ਕਰੋੜ ਰੁਪਏ ਵਸੂਲੇ। ਉਥੇ ਹੀ 2022 ਵਿਚ ਚਲਾਨਾਂ ਦੀ ਗਿਣਤੀ ਥੋੜੀ ਘਟ ਕੇ 51,876 ਰਹਿ ਗਈ, ਇਸ ਤੋਂ ਬਾਅਦ 2023 ਵਿਚ ਇਹ ਵਧ ਕੇ 72,790 ਹੋ ਗਈ। ਇਸ ਤੋਂ ਅੱਗੇ 2024 ਵਿਚ 3.98 ਲੱਖ ਚਲਾਨ ਜਾਰੀ ਕੀਤੇ ਗਏ। ਨਤੀਜਨ ਇੱਕੋ ਸਾਲ ਵਿਚ ਲਗਭਗ 447 ਫ਼ੀਸਦੀ ਵਾਧਾ ਹੋਇਆ ਜਿਸ ਤੋਂ 54.53 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ। ਜੇਕਰ 2025 ਵਿਚ ਦੀ ਗੱਲ ਕੀਤੀ ਜਾਵੇ ਤਾਂ ਇਥੇ ਚਲਾਨਾਂ ਦੀ ਹਨ੍ਹੇਰੀ ਝੂਲੀ, ਜਿਸ ਦੇ ਚੱਲਦੇ ਪੰਜਾਬ ਨੇ 20,46,881 ਚਲਾਨ ਜਾਰੀ ਕੀਤੇ, ਜੋ ਕਿ ਪਿਛਲੇ ਸਾਲ ਦੇ ਕੁੱਲ ਅੰਕੜੇ ਨਾਲੋਂ ਪੰਜ ਗੁਣਾ ਤੋਂ ਵੱਧ ਸਨ, ਜਦੋਂ ਕਿ ਵਸੂਲੀ ਰਿਕਾਰਡ 123.04 ਕਰੋੜ ਰੁਪਏ ’ਤੇ ਪਹੁੰਚ ਗਿਆ, ਹਾਲਾਂਕਿ ਇਸ ਸਾਲ ਪਹਿਲੀ ਜਨਵਰੀ ਤੋਂ ਅਗਸਤ ਦਰਮਿਆਨ, ਸੂਬਾ ਪਹਿਲਾਂ ਹੀ 41,37,775 ਚਲਾਨ ਜਾਰੀ ਕਰ ਚੁੱਕਾ ਹੈ, ਜੋ ਕਿ ਪੂਰੇ 2025 ਦੇ ਅੰਕੜੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ ਪਰ ਵਸੂਲੀ ਸਿਰਫ਼ 49.02 ਕਰੋੜ ਰੁਪਏ ਹੀ ਹੋ ਸਕੀ ਹੈ। ਹਾਲਾਂਕਿ ਇਹ ਸਿਰਫ 2026 ਦੇ ਕੁਝ ਮਹੀਨਿਆਂ ਦਾ ਵੇਰਵਾ ਹੈ, ਚਲਾਨਾਂ ਦਾ ਇਹ ਅੰਕੜਾ ਸਾਰੇ ਰਿਕਾਰਡ ਤੋੜ ਸਕਦਾ ਹੈ। ਇਸ ਤੋਂ ਜ਼ਾਹਰ ਹੈ ਕਿ ਪੰਜਾਬ ਵਿਚ ਟ੍ਰੈਫਿਕ ਨਿਯਮਾਂ ਸੰਬੰਧੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਵੱਡੀ ਖ਼ਬਰ : ਲਗਾਤਾਰ ਦੋ ਗ੍ਰਨੇਡ ਸੁੱਟੇ ਗਏ, ਪੂਰਾ ਇਲਾਕਾ ਕੰਬਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਮਾਡਾ ਵਾਲੇ ਰਾਹ 'ਤੇ ਤੁਰਿਆ ਪਾਵਰਕਾਮ, ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨ ਦੀ ਤਿਆਰੀ
NEXT STORY