ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ਦੇ ਪਿੰਡ ਘੱਗਰ ਸਰਾਏ ਵਿਖੇ ਨਕਲੀ ਸ਼ਰਾਬ ਫੈਕਟਰੀ ਖਿਲਾਫ਼ ਵਿਰੋਧ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਪੁੱਜੇ। ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ 'ਚ ਦਹਾੜਦਿਆਂ ਕਿਹਾ ਕਿ ਕੈਪਟਨ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ ਹੈ, ਇਸੇ ਲਈ ਤਾਂ ਉਹ ਆਪਣਾ ਘਰ ਛੱਡ ਕੇ ਪਹਾੜਾਂ 'ਚ ਡੇਰੇ ਲਾਈ ਬੈਠੇ ਹਨ।
ਇਹ ਵੀ ਪੜ੍ਹੋ : 'ਕਿਰਨ ਖੇਰ' ਦੀ 'ਫੇਸਬੁੱਕ ਪੋਸਟ' ਪੜ੍ਹ ਲੋਕਾਂ ਦਾ ਚੜ੍ਹਿਆ ਪਾਰਾ, ਰੱਜ ਕੇ ਕੱਢੀ ਭੜਾਸ
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੋਕ ਕੋਰੋਨਾ ਕਾਰਨ ਮਰ ਰਹੇ ਹਨ, ਜ਼ਹਿਰੀਲੀ ਸ਼ਰਾਬ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ, ਬੇਰੋਜ਼ਗਾਰੀ ਕਾਰਨ ਨੌਜਵਾਨ ਭੁੱਖੇ ਮਰ ਰਹੇ ਹਨ ਪਰ ਮੁੱਖ ਮੰਤਰੀ ਨੂੰ ਇਨ੍ਹਾਂ ਸਭ ਗੱਲਾਂ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਕੋਈ ਖਾਲੀ ਨਹੀਂ ਹੋਇਆ, ਸਗੋਂ ਕਾਂਗਰਸੀਆਂ ਦੀ ਨੀਅਤ ਖਰਾਬ ਹੋ ਗਈ ਹੈ। ਸੁਖਬੀਰ ਨੇ ਕੈਪਟਨ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੰਨਾ ਬਜ਼ੁਰਗ ਹੋਣ ਅਤੇ ਕੋਰੋਨਾ ਵਰਗੀ ਬੀਮਾਰੀ ਦੇ ਬਾਵਜੂਦ ਵੀ ਮਾਸਕ ਲਾ ਕੇ ਰੋਜ਼ਾਨਾ ਪਿੰਡਾਂ ਦਾ ਦੌਰਾ ਕਰਦੇ ਹਨ ਅਤੇ 100-150 ਲੋਕਾਂ ਨੂੰ ਮਿਲਦੇ ਹਨ ਪਰ ਕੈਪਟਨ ਤਾਂ ਕਦੇ ਬਾਹਰ ਹੀ ਨਹੀਂ ਨਿਕਲਿਆ।
ਇਹ ਵੀ ਪੜ੍ਹੋ : ਦੇਵੀ-ਦੇਵਤਿਆਂ 'ਤੇ ਟਿੱਪਣੀ 'ਆਪ' ਦੇ ਜਰਨੈਲ ਨੂੰ ਪਈ ਭਾਰੀ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ
ਸੁਖਬੀਰ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਇਹੋ ਜਿਹੀ ਪਾਰਟੀ ਹੈ, ਜੋ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਹੈ ਅਤੇ ਪਾਰਟੀ ਦੇ ਸਾਰੇ ਵਰਕਰ, ਲੀਡਰਸ਼ਿਪ ਇੱਥੇ ਹੀ ਜੰਮੀ-ਪਲੀ ਹੈ, ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਹਾਂ ਨੂੰ ਦਿੱਲੀ ਤੋਂ ਹੀ ਹੁਕਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਗਰੀਬ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰਨ ਲਈ ਤਤੱਪਰ ਹੈ।
ਇਹ ਵੀ ਪੜ੍ਹੋ : 'ਵਾਸ਼ਿੰਗ ਮਸ਼ੀਨ' ਦਾ ਢੱਕਣ ਚੁੱਕਦੇ ਹੀ ਚਿਹਰੇ 'ਤੇ ਉੱਡੀਆਂ ਹਵਾਈਆਂ,ਦ੍ਰਿਸ਼ ਵੇਖ ਘਬਰਾਇਆ ਸਖ਼ਸ਼
ਜਰਨੈਲ ਸਿੰਘ ਕਾਰਣ 'ਆਪ' ਕਿਤੇ ਪੰਜਾਬ ਦਾ ਸਿੱਖ ਵੋਟ ਬੈਂਕ ਨਾ ਗੁਆ ਬੈਠੇ!
NEXT STORY