ਜਲੰਧਰ : ਅਕਾਲੀ ਦਲ ਵਲੋਂ ਪੰਜਾਬੀ ਏਕਤਾ ਪਾਰਟੀ ਨੂੰ ਕਾਂਗਰਸ ਦੀ ਬੀ-ਟੀਮ ਕਹੇ ਜਾਣ ਦਾ ਸੁਖਪਾਲ ਖਹਿਰਾ ਨੇ ਤਿੱਖਾ ਜਵਾਬ ਦਿੱਤਾ ਹੈ। ਅਕਾਲੀ ਦਲ ਨੂੰ ਕਾਂਗਰਸ ਦੀ ਬੀ-ਟੀਮ ਆਖਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੀ ਅੰਦਰਖਾਤੇ ਗੰਢ-ਤੁੱਪ ਹੈ, ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਕਰਮ ਮਜੀਠੀਆ 'ਤੇ ਕਾਰਵਾਈ ਨਹੀਂ ਕਰਦੇ। ਮਜੀਠੀਆ ਹੀ ਨਹੀਂ ਅਕਾਲੀ ਦਲ ਦੇ ਕਈ ਲੀਡਰਾਂ ਦਾ ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ 'ਤੇ ਬਚਾਅ ਕਰਦੇ ਰਹੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਜਗ੍ਹਾ ਤੇ ਸਮਾਂ ਤੁਸੀਂ ਤੈਅ ਕਰ ਲਵੋ ਜਦਕਿ ਮੁੱਦਾ ਮੈਂ ਲੈ ਕੇ ਆਵਾਂਗਾ।
ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਬਾਦਲਾਂ ਨੇ ਟ੍ਰਾਂਸਪੋਰਟ ਵਿਭਾਗ ਨੂੰ ਪੂਰੀ ਤਰ੍ਹਾਂ ਹਾਈਜੈੱਕ ਕੀਤਾ ਹੋਇਆ ਹੈ, ਬਾਵਜੂਦ ਇਸ ਦੇ ਮੁੱਖ ਮੰਤਰੀ ਵਲੋਂ ਗੰਭੀਰ ਕਦਮ ਨਹੀਂ ਚੁੱਕੇ ਜਾਂਦੇ। ਇਥੋਂ ਤਕ ਕਿ ਬਾਦਲਾਂ ਦੇ ਬੱਚੇ ਵੀ ਕਾਂਗਰਸੀ ਪਰਿਵਾਰਾਂ ਵਿਚ ਵਿਆਹੇ ਹੋਏ ਹਨ ਅਤੇ ਕੈਪਟਨ-ਸੁਖਬੀਰ ਰਿਸ਼ਤੇ ਵਿਚ ਚਾਚਾ-ਭਤੀਜਾ ਲੱਗਦੇ ਹਨ।
ਕਾਂਗਰਸ ਦੀ ਡੁੱਬਦੀ ਬੇੜੀ ਨੂੰ 'ਪ੍ਰਿਯੰਕਾ' ਪਾਰ ਨਹੀਂ ਲਾ ਸਕਦੀ : ਚੰਦੂਮਾਜਰਾ
NEXT STORY