ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਲੁਧਿਆਣਾ 'ਚ ਹੋਏ ਆਰ. ਐੱਸ. ਐੱਸ. ਆਗੂ ਰਵਿੰਦਰ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਨੇਤਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਸ ਦਾ ਕਤਲ ਕਰਨਾ ਨਿੰਦਣਯੋਗ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਪਹਿਲਾਂ ਮਾਤਾ ਚੰਦ ਕੌਰ ਅਤੇ ਫਿਰ ਗਗਨੇਜਾ ਉਸ ਤੋਂ ਬਾਅਦ ਪਾਸਟਰ ਦਾ ਕਤਲ ਅਤੇ ਹੁਣ ਰਵਿੰਦਰ ਦਾ ਕਤਲ ਇਹ ਸਾਫ ਦਰਸਾਉਂਦੀ ਹੈ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਇਸ ਦਾ ਹੱਲ ਪਿਛਲੇ 10 ਸਾਲਾਂ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਤੋਂ ਵੀ ਬੱਦਤਰ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਗ੍ਰਹਿ ਵਿਭਾਗ ਸੰਭਾਲਣ 'ਚ ਅਸਮਰੱਥ ਰਹੇ ਹਨ ਅਤੇ ਹੁਣ ਤੱਕ ਇਨ੍ਹਾਂ ਸਾਰੀਆਂ ਵਾਰਦਾਤਾਂ 'ਚ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਪਤਾ ਹੋਣ 'ਤੇ ਵੀ ਪੀਲਾ ਮੋਟਰਸਾਈਕਲ ਇਨ੍ਹਾਂ ਵਾਰਦਾਤਾਂ 'ਚ ਇਸਤੇਮਾਲ ਕੀਤਾ ਗਿਆ ਹੈ, ਪੁਲਸ ਮੋਟਰਸਾਈਕਲ ਨੂੰ ਵੀ ਟਰੇਸ ਕਰਨ 'ਚ ਨਾਕਾਮਯਾਬ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪੁਲਸ 'ਤੇ ਸਿਆਸੀ ਦਬਾਅ ਬਹੁਤ ਜ਼ਿਆਦਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਪੁਲਸ ਤੋਂ ਸਿਆਸੀ ਦਬਾਅ ਹਟਾ ਕੇ ਉਨ੍ਹਾਂ ਨੂ ਡਿਊਟੀ ਕਰਨ ਦੇਣ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਤਾਕਤਾਂ 'ਤੇ ਕਾਬੂ ਪਾਇਆ ਜਾ ਸਕੇ।
ਪਨਬਸ ਦੇ ਕੰਡੈਕਟਰ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ
NEXT STORY