ਜਲੰਧਰ— 'ਆਪ' ਦੀ ਮਹਿਲਾ ਵਿੰਗ ਪ੍ਰਧਾਨ ਅਤੇ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਔਰਤਾਂ ਲਈ ਮਾੜੀ ਸ਼ਬਦਾਵਲੀ ਵਰਤਣ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਦਲਿਤਾਂ ਦਾ ਅਪਮਾਨ ਕਰਨ ਦੇ ਲਗਾਏ ਗਏ ਇਲਜ਼ਾਮਾਂ 'ਤੇ ਸੁਖਪਾਲ ਖਹਿਰਾ ਨੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ਜ਼ਰੀਏ ਕਿਹਾ ਕਿ ਮੇਰੇ 'ਤੇ ਦਲਿਤ ਵਿਰੋਧੀ ਅਤੇ ਔਰਤਾਂ ਦੀ ਤੌਹੀਨ ਕਰਨ ਦੇ ਜੋ ਇਲਜ਼ਾਮ ਲਗਾਏ ਗਏ ਹਨ, ਉਹ ਬੇਬੁਨਿਆਦ ਅਤੇ ਝੂਠੇ ਹਨ। ਮੈਂ ਇਨ੍ਹਾਂ ਨੂੰ ਸਿਰੇ ਤੋਂ ਨਕਾਰਦਾ ਹਾਂ, ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਜਾਤ-ਪਾਤ ਨੂੰ ਖਤਮ ਕਰਨ ਦਾ ਸੰਦੇਸ਼ ਦੇ ਕੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਔਰਤਾਂ ਦਾ ਸਨਮਾਨ ਕਰਨ ਦੀ ਸਿੱਖਿਆ ਦਿੱਤੀ ਹੈ ਅਤੇ ਅਸੀਂ ਉਨ੍ਹਾਂ 'ਤੇ ਪਹਿਰਾ ਦਿੰਦੇ ਹਾਂ।
ਦਲਿਤਾਂ ਦੇ ਅਪਮਾਨ ਦੇ ਇਲਜ਼ਾਮ ਨੂੰ ਝੂਠ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਦਲਿਤਾਂ ਦੇ ਨਾਲ ਇਕੱਠੇ ਬੈਠ ਕੇ ਕੰਮਕਾਜ ਕਰਦੇ ਹਾਂ, ਖਾਣਾ ਖਾਂਦੇ ਹਾਂ, ਦਲਿਤਾਂ ਨਾਲ ਸਾਡਾ ਅਟੁੱਟ ਰਿਸ਼ਤਾ ਹੈ। ਅਸੀਂ ਦਲਿਤਾਂ ਦੇ ਵਿਰੋਧੀ ਨਹੀਂ ਹਾਂ।
ਸਰਕਾਰੀ ਕਾਲਜ 'ਚ ਸ਼ੁਰੂ ਕੀਤੀ ਗਈ ਦੁਕਾਨ, ਕਾਂਗਰਸ ਆਗੂ ਗਿਲਜੀਆਂ ਅਤੇ ਡੀ. ਐੱਸ.ਪੀ. ਗਿੱਲ ਨੇ ਕੀਤਾ ਉਦਘਾਟਨ
NEXT STORY