ਜਲਾਲਾਬਾਦ (ਸੇਤੀਆ, ਨਿਖੰਜ, ਬਜਾਜ, ਸੰਧੂ, ਟੀਨੂੰ, ਮਿੱਕੀ) - ਬੀਤੇ ਦਿਨੀਂ ਸੁਮਨ ਮੁਟਨੇਜਾ ਨੂੰ ਅਗਵਾ ਕਰ ਕੇ ਕਤਲ ਕਰਨ ਦੇ ਦੋਸ਼ 'ਚ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਦੱਸ ਦੇਈਏ ਇਸ ਘਟਨਾ ਦੇ ਮੁੱਖ ਮੁਲਜ਼ਮ ਅਮਨਦੀਪ ਸਿੰਘ ਦੇ ਖਿਲਾਫ ਪਹਿਲਾਂ ਤੋਂ ਹੀ 3 ਮੁੱਕਦਮੇ ਚੱਲ ਰਹੇ ਹਨ।
. ਮਿਤੀ 25-11-2015 ਮੁਕੱਦਮਾ ਨੰਬਰ-138, ਧਾਰਾ 420,506,120ਬੀ, ਥਾਣਾ ਸਿਟੀ ਜਲਾਲਾਬਾਦ
. ਮਿਤੀ 10-09-2017 ਮੁਕੱਦਮਾ ਨੰਬਰ-168, ਧਾਰਾ 21-61-85, 20 ਗ੍ਰਾਮ ਹੈਰੋਇਨ ਥਾਣਾ ਸਦਰ ਜਲਾਲਾਬਾਦ
. ਮਿਤੀ 25-02- 2017 ਮੁਕੱਦਮਾ ਨੰਬਰ-29, ਧਾਰਾ 420,120ਬੀ,201 ਥਾਣਾ ਗੁਰੂਹਰਸਹਾਏ, ਜ਼ਿਲਾ ਫਿਰੋਜ਼ਪੁਰ
ਦੋਸ਼ੀ ਪਰਗਟ ਸਿੰਘ
ਇਸ ਮਾਮਲੇ ਦੇ ਦੂਜੇ ਦੋਸ਼ੀ ਪਰਗਟ ਸਿੰਘ ਦੇ ਖਿਲਾਫ 28-10-2010 'ਚ ਥਾਣਾ ਸਿਟੀ ਜਲਾਲਾਬਾਦ ਵਿਚ ਮੁਕੱਦਮਾ ਨੰਬਰ-154, ਧਾਰਾ 356,323,148,149 ਦਰਜ ਹੈ।
ਮੁੱਖ ਦੋਸ਼ੀ ਅਮਨਦੀਪ ਨਾਲ ਸੁਮਨ ਦਾ ਸੀ ਪੁਰਾਣਾ ਪੈਸਿਆਂ ਦਾ ਲੈਣ-ਦੇਣ
ਹੱਤਿਆ ਨੂੰ ਅੰਜਾਮ ਦੇਣ ਵਾਲਿਆਂ 'ਚੋਂ ਮੁੱਖ ਦੋਸ਼ੀ ਅਮਨਦੀਪ ਸਿੰਘ ਦੀ ਸੁਮਨ ਮੁਟਨੇਜਾ ਵੱਲ 2 ਸਾਲ ਪਹਿਲਾਂ ਆੜ੍ਹਤ ਸੀ ਅਤੇ ਸੁਮਨ ਨੇ ਅਮਨਦੀਪ ਤੋਂ 4 ਲੱਖ ਰੁਪਏ ਲੈਣੇ ਸਨ ਅਤੇ ਉਸ ਸਮੇਂ ਆਪਸ 'ਚ ਕੁਝ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅਗਵਾ ਕਰਨ ਦੀ ਘਟਨਾ ਤੋਂ ਪਹਿਲਾਂ ਅਮਨਦੀਪ ਸਿੰਘ ਨੇ ਸੁਮਨ ਮਟਨੇਜਾ ਨਾਲ ਤਾਲਮੇਲ ਕੀਤਾ ਅਤੇ ਪੁਰਾਣਾ ਲੈਣ-ਦੇਣ ਖਤਮ ਕਰ ਕੇ ਨਵੇਂ ਸਿਰਿਓਂ ਆੜ੍ਹਤ ਕਰਨ ਦੀ ਗੱਲ ਕਹੀ ਪਰ ਸੁਮਨ ਵੱਲੋਂ ਪਹਿਲਾਂ ਹੀ ਲੈਣ ਵਾਲੇ ਪੈਸੇ ਛੱਡ ਦਿੱਤੇ ਗਏ ਸਨ ਅਤੇ ਇਸ ਤੋਂ ਬਾਅਦ ਸੁਮਨ ਨਾਲ ਨਜ਼ਦੀਕੀਆਂ ਬਣਾਉਣ ਲਈ ਅਮਨਦੀਪ ਲਗਾਤਾਰ ਦੁਕਾਨ 'ਤੇ ਚੱਕਰ ਲਗਾਉਂਦਾ ਰਿਹਾ। ਆਖਿਰਕਾਰ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਹੱਤਿਆ ਤੋਂ ਪਹਿਲਾਂ ਦੋਸ਼ੀਆਂ ਨੇ ਮੁਟਨੇਜਾ ਦੀ ਕੀਤੀ ਆਡੀਓ ਤੇ ਵੀਡੀਓ ਰਿਕਾਰਡਿੰਗ
ਪਿਲਤੌਲ ਦੇ ਨੋਕ 'ਤੇ ਸੁਮਨ ਮੁਟਨੇਜਾ ਨੂੰ ਅਗਵਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਤੋਂ ਫਿਰੋਤੀ ਦੀ ਡਿਮਾਂਡ ਕਰਨ ਲਈ ਉਸ ਦੀ ਵੀਡੀਓ ਅਤੇ ਆਡੀਓ ਮੋਬਾਇਲ 'ਚ ਰਿਕਾਰਡ ਕੀਤੀ ਅਤੇ ਉਸ ਤੋਂ ਬਾਅਦ ਵੀਰਵਾਰ ਰਾਤ ਨੂੰ ਉਸ ਦੀ ਹੱਤਿਆ ਕਰ ਦਿੱਤੀ ਅਤੇ ਸ਼ੁੱਕਰਵਾਰ ਸਵੇਰੇ ਉਸ ਦੇ ਮੋਬਾਇਲ 'ਚੋਂ ਉਸ ਦੀਆਂ ਦੋਵੇਂ ਸਿਮਾਂ ਨੂੰ ਕੱਢਿਆ ਅਤੇ ਨਵੇਂ ਮੋਬਾਇਲ 'ਚ ਪਾ ਕੇ ਦੋਸ਼ੀਆਂ ਨੇ ਪਹਿਲਾਂ ਰਾਜਸਥਾਨ ਦੇ ਹਿੰਦੂਮਲ ਕੋਟ ਅਤੇ ਫਿਰ ਪਦਮਪੁਰ ਦੇ ਆਸ-ਪਾਸ ਅਤੇ ਬਾਅਦ 'ਚ ਪੰਜਾਬ ਦੇ ਤਰਨਤਾਰਨ ਤੋਂ ਫਿਰੋਤੀ ਦੀ ਮੰਗ ਕਰਦੇ ਹੋਏ ਆਡੀਓ ਅਤੇ ਵੀਡੀਓ ਰਿਕਾਰਡਿੰਗ ਵਾਲੀਆਂ ਕਾਲਾਂ ਉਨ੍ਹਾਂ ਦੇ ਪੁੱਤਰ ਅਭਿਨੰਦਨ ਨਾਲ ਕੀਤੀਆਂ ਅਤੇ ਪੈਸਿਆਂ ਦੀ ਡਿਮਾਂਡ ਕੀਤੀ।
ਕਤਲ ਤੋਂ ਪਹਿਲਾਂ ਕੀਤੀ ਸੁਮਨ ਦੀ ਕੁੱਟ-ਮਾਰ
ਹੱਤਿਆ ਤੋਂ ਪਹਿਲਾਂ ਦੋਸ਼ੀਆਂ ਨੇ ਸੁਮਨ ਮੁਟਨੇਜਾ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਅਤੇ ਬਾਅਦ 'ਚ ਗਲ ਵਿਚ ਰੱਸਾ ਪਾ ਕੇ ਅਤੇ ਛਾਤੀ 'ਤੇ ਕਿਸੇ ਭਾਰੀ ਚੀਜ਼ ਨਾਲ ਸੱਟਾਂ ਮਾਰੀਆਂ ਅਤੇ ਬਾਅਦ 'ਚ ਹੱਥ-ਪੈਰ ਬੰਨ੍ਹ ਕੇ ਉਸ ਨੂੰ ਨਹਿਰ 'ਚ ਸੁੱਟ ਦਿੱਤਾ। ਭਾਵੇਂ ਪੁਲਸ ਵਿਭਾਗ ਵਲੋਂ ਦੋਸ਼ੀਆਂ ਨੂੰ ਫੜਨ 'ਚ ਸਫਲਤਾ ਹਾਸਲ ਕਰ ਲਈ ਗਈ ਪਰ ਸੁਮਨ ਮੁਟਨੇਜਾ ਦੀ ਮੌਤ ਤੋਂ ਬਾਅਦ ਆਮ ਵਪਾਰੀਆਂ 'ਚ ਜਿੱਥੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ, ਉਥੇ ਹੀ ਕੁਝ ਪਹਿਲੂਆਂ 'ਤੇ ਪੁਲਸ ਵਿਭਾਗ 'ਤੇ ਸਵਾਲ ਖੜ੍ਹੇ ਹੋਏ ਹਨ।
ਮਾਮਲਾ ਡਾਂਸਰ ਦੇ ਕਤਲ ਕਾਂਡ ਦਾ, ਜੇਲ 'ਚ ਮੁਲਜ਼ਮ ਔਰਤ ਦੀ ਸ਼ੱਕੀ ਹਾਲਤ 'ਚ ਮੌਤ
NEXT STORY