ਰੂਪਨਗਰ (ਵਿਜੇ)— ਸਰਦੀਆਂ 'ਚ ਜਿਸ ਤਰ੍ਹਾਂ ਧੁੱਪ ਅਰਾਮਦਾਇਕ ਅਤੇ ਜ਼ਰੂਰੀ ਹੋ ਜਾਂਦੀ ਹੈ, ਉਸੇ ਤਰ੍ਹਾਂ ਗਰਮੀਆਂ 'ਚ ਠੰਡਾ ਪਾਣੀ ਵੀ ਵਰਦਾਨ ਦਾ ਕੰਮ ਕਰਦਾ ਹੈ। ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਘਰਾਂ 'ਚ ਫਰਿੱਜ ਦਾ ਠੰਡਾ ਪਾਣੀ ਪ੍ਰਯੋਗ ਕੀਤਾ ਜਾਣ ਲੱਗਦਾ ਹੈ। ਦੂਜੇ ਪਾਸੇ ਫਰਿੱਜ ਦੀ ਤਰ੍ਹਾਂ ਪਾਣੀ ਨੂੰ ਠੰਡਾ ਕਰਨ ਵਾਲੇ ਘੜੇ ਅਤੇ ਸੁਰਾਹੀਆਂ ਜਿੱਥੇ ਬਿਜਲੀ ਦੀ ਬੱਚਤ ਕਰਦੀਆਂ ਹਨ, ਉਥੇ ਹੀ ਉਨ੍ਹਾਂ ਦਾ ਪਾਣੀ ਪੌਸ਼ਟਿਕ ਮੰਨਿਆ ਜਾਂਦਾ ਹੈ। ਮਿੱਟੀ ਦੇ ਘੜੇ ਅਤੇ ਸੁਰਾਹੀਆਂ ਕੁਦਰਤੀ ਤਰੀਕੇ ਨਾਲ ਪਾਣੀ ਨੂੰ ਠੰਡਾ ਅਤੇ ਸ਼ੁੱਧ ਰੱਖਦੀਆਂ ਹਨ ਅਤੇ ਭਾਰਤ 'ਚ ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੁੰਦਾ ਆਇਆ ਹੈ।
ਧਾਰਮਕ ਸਮਾਰੋਹਾਂ 'ਚ ਮਿੱਟੀ ਦੇ ਘੜਿਆਂ ਦੀ ਅਲੱਗ ਮਹੱਤਤਾ
ਰੂਪਨਗਰ ਦੇ ਪੁਲ ਬਾਜ਼ਾਰ ਨੇੜੇ ਮਿੱਟੀ ਦੇ ਘੜੇ ਵੇਚ ਰਹੇ ਦੁਕਾਨਦਾਰ ਨੇ ਦੱਸਿਆ ਕਿ ਭਾਵੇਂ ਅੱਜ ਦੇ ਦੌਰ 'ਚ ਠੰਡੇ ਪਾਣੀ ਲਈ ਲੋਕ ਫਰਿੱਜ ਆਦਿ ਨੂੰ ਪਹਿਲ ਦਿੰਦੇ ਹਨ ਪਰ ਬਾਵਜੂਦ ਇਸ ਦੇ ਘੜਿਆਂ ਦਾ ਪ੍ਰਯੋਗ ਕਈ ਸ਼ਹਿਰੀ ਅਤੇ ਪੇਂਡੂ ਲੋਕਾਂ ਵੱਲੋਂ ਪਹਿਲਾਂ ਦੀ ਤਰ੍ਹਾਂ ਕੀਤਾ ਜਾਂਦਾ ਹੈ। ਘਰ 'ਚ ਪੂਜਨ ਵਿਧੀ ਨੂੰ ਲੈ ਕੇ ਜਾਂ ਹੋਰ ਧਾਰਮਕ ਸਮਾਰੋਹਾਂ 'ਚ ਮਿੱਟੀ ਦੇ ਘੜਿਆਂ ਦੀ ਅਲੱਗ ਮਹੱਤਤਾ ਹੈ। ਸੁੰਦਰ ਢੰਗ ਨਾਲ ਬਣੇ ਮਿੱਟੀ ਦੇ ਘੜੇ ਘਰ ਦੀ ਸ਼ੋਭਾ ਵਧਾਉਣ ਦਾ ਵੀ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਜਿਨ੍ਹਾਂ ਘੜਿਆਂ ਨੂੰ ਵੇਚਿਆ ਜਾ ਰਿਹਾ ਹੈ, ਉਨ੍ਹਾਂ 'ਚ ਬਕਾਇਦਾ ਟੂਟੀਆਂ ਫਿੱਟ ਕੀਤੀਆਂ ਜਾਂਦੀਆਂ ਹਨ। ਗਰਮੀਆਂ ਵਧਦੇ ਹੀ ਘੜਿਆਂ ਅਤੇ ਸੁਰਾਹੀਆਂ ਦੀ ਵਿਕਰੀ 'ਚ ਵੀ ਹੋਰ ਤੇਜ਼ੀ ਆਵੇਗੀ।
ਸ੍ਰੀ ਦਮਦਮਾ ਸਾਹਿਬ ਦੇ ਸਰੋਵਰ 'ਚ ਤੈਰਦੀ ਮਿਲੀ ਅੰਮ੍ਰਿਤਧਾਰੀ ਔਰਤ ਦੀ ਲਾਸ਼
NEXT STORY