ਸੁਨਾਮ (ਬਿਊਰੋ) - 6 ਜੂਨ ਦਿਨ ਵੀਰਵਾਰ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਤੋਂ ਬਾਅਦ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ। ਸੁਨਾਮ ਵਿਖੇ ਰੋਡ ਜਾਮ ਕਰਕੇ ਧਰਨੇ 'ਤੇ ਬੈਠੇ ਲੋਕਾਂ ਦਾ ਦੋਸ਼ ਹੈ ਕਿ ਫਤਿਹਵੀਰ ਦੀ ਮੌਤ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਦੇ ਬਾਹਰ ਧਰਨਾ ਦੇ ਰਹੇ ਇਕ ਨੌਜਵਾਨ ਨੇ ਕਿਹਾ ਕਿ ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਮੇਰੇ ਆਪਣਾ ਬੱਚਾ 9 ਮਹੀਨੇ ਇਸ ਹਸਪਤਾਲ 'ਚ ਰਹਿ ਚੁੱਕਾ ਹੈ ਅਤੇ ਉਹ ਇਨ੍ਹਾਂ ਹਾਲਾਤਾਂ ਨੂੰ ਬਹੁਤ ਨੇੜੇ ਤੋਂ ਜਾਣਦਾ ਹੈ। ਜਦੋਂ ਕਿਸੇ ਦੇ ਘਰ 8-9 ਸਾਲ ਬਾਅਦ ਬੱਚੇ ਨੂੰ ਦੇਖਿਆ ਹੋਵੇ ਅਤੇ ਉਸ ਤੋਂ ਬਾਅਦ ਉਸ ਦੀ ਅਚਾਨਕ ਇਸ ਤਰ੍ਹਾਂ ਮੌਤ ਹੋ ਜਾਵੇ ਤਾਂ ਇਹ ਬਹੁਤ ਦੀ ਮੰਦਭਾਗੀ ਘਟਨਾ ਹੈ। ਇਸ ਬੱਚੇ ਨੂੰ ਬਚਾਇਆ ਜਾ ਸਕਦਾ ਸੀ, ਕਿਉਂਕਿ ਅਸੀਂ ਆਪ ਜਿੰਮੀਦਾਰਾਂ ਦੇ ਬੱਚੇ ਹਾਂ। ਉਸ ਬੋਰਵੈੱਲ ਨੂੰ ਵਾਰ-ਵਾਰ ਕੱਟ ਕੇ ਅਤੇ ਛੋਟਾ ਕਰਕੇ ਬੱਚੇ ਨੂੰ ਬਾਹਰ ਕੱਢਿਆ ਜਾ ਸਕਦਾ ਸੀ ਪਰ ਜੇ ਬੱਚੇ ਨੂੰ ਧੱਕੇ ਨਾਲ ਲੋਹੇ ਦੀ ਕੁੰਡੀ ਨਾਲ ਹੀ ਬਾਹਰ ਕੱਢਣਾ ਸੀ ਤਾਂ ਚਾਰ ਦਿਨ ਪਹਿਲਾਂ ਹੀ ਕੱਢ ਲੈਂਦੇ। ਕੁੰਡੀ ਨਾਲ ਬਾਹਰ ਕੱਢਣ 'ਤੇ ਭਾਵੇ ਉਸ ਦਾ ਹੱਥ ਟੁੱਟ ਜਾਂਦਾ, ਪੈਰ ਟੁੱਟ ਜਾਂਦਾ ਅਤੇ ਘੱਟੋ-ਘੱਟ ਉਸ ਦੀ ਜਾਨ ਤਾਂ ਬਚ ਜਾਂਦੀ। ਅੱਜ ਜਦੋਂ ਉਸ ਨੂੰ ਮਰੇ ਨੂੰ 2 ਦਿਨ ਤੋਂ ਉਪਰ ਦਾ ਸਮਾਂ ਹੋ ਗਿਆ ਤਾਂ ਉਸ ਨੂੰ ਅਚਾਨਕ ਖਿੱਚ ਕੇ ਬਾਹਰ ਕੱਢ ਲਿਆ।
ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਲੋਂ ਇਕ ਸਾਰਾ ਕੰਮ ਕੀਤਾ ਜਾ ਰਿਹਾ ਸੀ ਉਸ ਨੂੰ ਕਿਹਾ ਗਿਆ ਕਿ ਉਹ ਐੱਨ.ਡੀ.ਆਰ.ਐੱਫ. ਦੀ ਵਰਦੀ ਪਾ ਕੇ ਕੰਮ ਕਰਨ ਲਈ ਕਿਹਾ ਗਿਆ, ਜਿਸ ਤੋਂ ਸਿੱਧ ਹੁੰਦਾ ਹੈ ਕਿ ਹਰ ਕੋਈ ਇਸ ਕੰਮ ਦਾ ਕ੍ਰੈਡਿਟ ਲੈਣਾ ਚਾਹੁੰਦਾ ਸੀ। ਐੱਸ.ਐੱਸ.ਪੀ. ਚਾਹੁੰਦਾ ਸੀ ਕਿ ਇਸ ਕੰਮ ਦਾ ਕ੍ਰੈਡਿਟ ਉਸ ਨੂੰ ਮਿਲੇ, ਦੂਜੇ ਪਾਸੇ ਡੀ.ਸੀ. ਚਾਹੁੰਦਾ ਸੀ ਕਿ ਇਹ ਕ੍ਰੈਡਿਟ ਉਸ ਨੂੰ ਮਿਲੇ ਅਤੇ ਸਰਕਾਰ ਦੀ ਨਾਕਾਮੀ ਵੀ ਸਾਫ ਦਿਖਾਈ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਨੂੰ 2 ਘੰਟੇ 'ਚ ਨਕਸ਼ੇ ਤੋਂ ਮਿਟਾ ਦੇਣ ਦੀਆਂ ਗੱਲਾਂ ਕਰਨ ਵਾਲੇ ਮਾਸੂਮ ਫਤਿਹਵੀਰ ਦੀ ਜਾਨ ਤਾਂ ਬਚਾ ਨਹੀਂ ਸਕੇ, ਉਨ੍ਹਾਂ ਤੋਂ ਕਿਸੇ ਗੱਲ ਦੀ ਆਸ ਰੱਖਣੀ ਨਹੀਂ ਚਾਹੀਦੀ।
ਕਾਂਗਰਸ ਨੂੰ ਲੋਕ ਸਭਾ 'ਚ ਪ੍ਰਭਾਵੀ ਨੇਤਾ ਦੀ ਭਾਲ
NEXT STORY