ਫਿਰੋਜ਼ਪੁਰ (ਸੁਨੀਲ) — 7 ਅਕਤੂਬਰ ਨੂੰ ਹੋਣ ਵਾਲੀ ਕਾਂਗਰਸ ਦੀ ਰੈਲੀ ਲਈ ਪੰਜਾਬ ਦੇ ਦਿੱਗਜ ਨੇਤਾ ਮੈਦਾਨ 'ਚ ਹਨ। ਇਸ ਦੇ ਚਲਦਿਆਂ ਅੱਜ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੇ ਜੱਦੀ ਪਿੰਡ ਪੰਚਕੋਸੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਹੋਣ ਵਾਲੀ ਰੈਲੀ 'ਚ ਅਬੋਹਰ ਹਲਕੇ ਦੇ ਹੀ ਲੋਕ ਅਕਾਲੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਇਥੇ ਉਨ੍ਹਾਂ ਰੈਲੀ ਨਾਲ ਸਬੰਧਤ ਆਪਣੇ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ 'ਚ ਸੁਖਬੀਰ ਬਾਦਲ ਖਿਲਾਫ ਗੁੱਸਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਅਬੋਹਰ 'ਚ ਕੀਤਾ ਸੀ, ਉਨ੍ਹਾਂ ਜ਼ਖਮਾਂ ਤੋਂ ਜ਼ਖਮੀ ਹੋ ਕੇ ਹਲਕੇ ਦੇ ਲੋਕ ਐਤਵਾਰ ਨੂੰ ਕਾਂਗਰਸ ਦੀ ਲੰਬੀ ਰੈਲੀ 'ਚ ਭਾਰੀ ਤਾਦਾਦ 'ਚ ਪਹੁੰਚ ਕੇ ਅਕਾਲੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਸੁਨੀਲ ਜਾਖੜ ਨੇ ਕਿਹਾ ਕਿ ਇਸ ਰੈਲੀ ਦੇ ਜ਼ਰੀਏ ਅਕਾਲੀਆਂ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ।
ਸੁਖਪਾਲ ਖਹਿਰਾ ਵਲੋਂ ਕੱਢੇ ਜਾ ਰਹੇ ਰੋਸ ਮਾਰਚ 'ਚ 50,000 ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ
NEXT STORY