ਬਠਿੰਡਾ/ਕੋਟਕਪੁਰਾ(ਅਮਿਤ)— ਆਮ ਆਦਮੀ ਪਾਰਟੀ ਦੇ ਬੈਨਰ ਹੇਠਾਂ ਕੱਲ ਭਾਵ ਐਤਵਾਰ ਸਵੇਰ ਨੂੰ ਸੁਖਪਾਲ ਖਹਿਰਾ ਵਲੋਂ ਵਰਕਰਾਂ ਨਾਲ ਮਿਲ ਕੇ ਕੋਟਕਪੁਰਾ ਦੀ ਅਨਾਜ ਮੰਡੀ ਤੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਹ ਰੋਸ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ 2 ਸਿੱਖ ਨੌਜਵਾਨਾਂ ਨੂੰ ਬਹਿਬਲਕਲਾਂ ਵਿਖੇ ਸ਼ਹੀਦ ਕੀਤੇ ਜਾਣ ਦਾ ਇਨਸਫ ਲੈਣ ਲਈ ਕੋਟਕਪੁਰਾ ਦੀ ਅਨਾਜ ਮੰਡੀ ਤੋਂ ਬਰਗਾੜੀ ਮੋਰਚੇ ਤੱਕ ਕੱਢਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵਾਲੰਟੀਅਰ ਪ੍ਰੋਗਰਾਮ ਦੀ ਤਿਆਰੀ ਵਿਚ ਲੱਗੇ ਹੋਏ ਹਨ। ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਪੰਜਾਬ 'ਚੋਂ ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਲੋਕਾਂ ਲਈ ਲੰਗਰ ਅਤੇ ਬੈਠਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਇਸ ਰੋਸ ਮਾਰਚ ਵਿਚ 50,000 ਤੋਂ ਉਪਰ ਲੋਕ ਹਿੱਸਾ ਲੈਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸਾਰੇ ਲੋਕਾਂ ਵਿਚ ਰੋਸ ਹੈ ਅਤੇ ਇਸ ਲਈ ਕੱਲ ਦੇ ਰੋਸ ਮਾਰਚ ਵਿਚ ਇਹੀ ਮੰਗ ਚੁੱਕੀ ਜਾਵੇਗੀ ਕਿ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਕੀਤੀ ਜਾਏ। ਇਸ ਮਾਰਚ ਵਿਚ ਆਮ ਆਦਮੀ ਪਾਰਟੀ ਦੇ 8 ਵਿਧਾਇਕ ਪਹੁੰਚਣਗੇ।
ਬਰਗਾੜੀ ਧਰਨੇ 'ਤੇ ਬੈਠੇ ਲੋਕਾਂ ਨੂੰ ਭੂੰਦੜ ਨੇ ਦਿੱਤੀ ਇਹ ਸਲਾਹ
NEXT STORY