ਜਲੰਧਰ— ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਜਲੰਧਰ 'ਚ ਪ੍ਰੈੱਸ ਵਾਰਤਾ ਕੀਤੀ। ਇਸ ਦੌਰਾਨ ਜਾਖੜ ਨੇ ਅਕਾਲੀ-ਭਾਜਪਾ 'ਤੇ ਤਿੱਖੇ ਸਿਆਸੀ ਵਾਰ ਕੀਤੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ 'ਤੇ ਤਿੱਖਾ ਵਾਰ ਕਰਦੇ ਹੋਏ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਖਿਲਾਫ ਅਕਾਲੀ ਦਲ ਦੇ ਧਰਨੇ 'ਚ ਸ਼ਾਮਲ ਹੋ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਬਾਅਦ ਹੁਣ ਅਕਾਲੀ ਦਲ 'ਤੇ ਨਜ਼ਰ ਟਿਕਾਈ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਬਡੂੰਗਰ ਉਹ ਕਰ ਰਹੇ ਜੋ ਸਾਬਕਾ ਕਮੇਟੀ ਪ੍ਰਧਾਨ ਤਲਵੰਡੀ ਅਤੇ ਟੋਹੜਾ ਵੀ ਨਾ ਕਰ ਸਕੇ। ਜ਼ਿਕਰਯੋਗ ਹੈ ਕਿ 12 ਤਰੀਕ ਨੂੰ ਅਕਾਲੀ-ਭਾਜਪਾ ਗਠਜੋੜ ਵੱਲੋਂ ਕੀਤੇ ਗਏ ਪ੍ਰਦਰਸ਼ਨਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪਟਿਆਲਾ ਤੋਂ ਹਿੱਸਾ ਲੈ ਕੇ ਕਈ ਸਵਾਲਾਂ ਨੂੰ ਜਨਮ ਦੇ ਦਿੱਤਾ ਸੀ।
ਇਸ ਦੇ ਨਾਲ ਹੀ ਲੋਕਾਂ ਦਾ ਧੰਨਵਾਦ ਕਰਦੇ ਹੋਏ ਜਾਖੜ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਕਾਂਗਰਸ ਨੂੰ ਸੱਤਾ 'ਚ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਸ ਜ਼ਿੰਮੇਵਾਰੀ ਨੂੰ ਨਿਭਆਉਣ ਲਈ ਕਾਂਗਰਸ ਪਹਿਲੇ ਦਿਨ ਤੋਂ ਹੀ ਉਸ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਮਸਲੇ 'ਤੇ ਜਾਖੜ ਨੇ ਬੋਲਦੇ ਹੋਏ ਕਿਹਾ 'ਚ ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਸਮਰਥਨ ਦਿੱਤਾ ਹੈ। ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਸਾਹਮਣੇ ਆਇਆ ਉਹ ਫਸਲ ਨੂੰ ਲੈ ਕੇ ਸੀ। ਖਾਸ ਤੌਰ 'ਤੇ ਕਿਸਾਨ ਸਾਥੀਆਂ ਨੂੰ ਭਰੋਸਾ ਸੀ ਕਿ ਜਦੋਂ-ਜਦੋਂ ਕੈਪਟਨ ਸਰਕਾਰ ਸੱਤਾ 'ਚ ਸੀ ਉਦੋਂ ਬਿਨ੍ਹਾਂ ਕਿਸੇ ਰੋਕ ਟੋਕ ਦੇ ਫਸਲਾਂ ਖਰੀਦੀਆਂ ਅਤੇ ਵੇਚੀਆਂ ਗਈਆਂ। ਹੁਣ ਇਕ ਵਾਰ ਫਿਰ ਕੈਪਟਨ ਸਰਕਾਰ ਦੇ ਸੱਤਾ 'ਚ ਆਉਂਦੇ ਹੀ ਫਸਲ ਫੌਰੀ ਤੌਰ 'ਤੇ ਮੰਡੀਆਂ 'ਚ ਆਈ ਅਤੇ ਪੇਮੈਂਟ ਕਰਵਾਈ ਗਈ ਪਰ ਕਿਸੇ ਨੇ ਸ਼ਾਇਦ ਹੀ ਇਸ ਗੱਲ ਵੱਧ ਧਿਆਨ ਦਿੱਤਾ ਹੋਵੇ।
ਨਸ਼ੇ 'ਤੇ ਉਨ੍ਹਾਂ ਕਿਹਾ ਕਿ ਹੁਣ ਇਹ ਦੇਖਣਾ ਜ਼ਰੂਰੀ ਹੈ ਕਿ ਅਕਾਲੀ ਸਰਕਾਰ ਸਮੇਂ ਕਿਹੜੇ ਰੇਟ 'ਤੇ ਨਸ਼ਾ ਮਿਲਦਾ ਸੀ ਅਤੇ ਅੱਜ ਕਿਹੜੇ ਰੇਟ 'ਤੇ ਮਿਲ ਰਿਹਾ ਹੈ। ਜਿਹੜਾ ਨਸ਼ਾ ਪਹਿਲਾਂ 100 ਰੁਪਏ ਸੀ ਉਹ ਅੱਜ 500 'ਚ ਵੀ ਨਹੀਂ ਮਿਲਦਾ। ਉਨ੍ਹਾਂ ਨੇ ਅਕਾਲੀਆਂ 'ਤੇ ਬੋਲਦੇ ਹੋਏ ਕਿਹਾ ਕਿ 10 ਸਾਲਾਂ 'ਚ ਜੋ ਕੁਝ ਨਹੀਂ ਕਰ ਸਕੇ ਉਹ ਹੁਣ ਕਹਿ ਰਹੇ ਹਨ 3 ਮਹੀਨੇ ਹੋ ਚੁੱਕੇ ਹਨ ਵਾਅਦੇ ਪੂਰੇ ਕਿਉਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਵਾਅਦਾ ਤਾਂ ਪੂਰਾ ਕੀਤਾ ਹੈ ਕਿਸਾਨਾਂ ਦੀ ਕੁਰਕੀ ਖਤਮ ਕਰਕੇ, ਨਾਲ ਹੀ ਕਿਹਾ ਕਿ ਜਿਹੜੀ ਕਰਜ਼ੇ ਮੁਆਫੀ ਦੀ ਗੱਲ ਹੈ ਇਹ ਬਜਟ ਸੈਸ਼ਨ 'ਚ ਸਾਫ ਹੋ ਜਾਵੇਗੀ।
ਆਵਾਰਾ ਕੁੱਤਿਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
NEXT STORY