ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਲੀਜ਼ 'ਤੇ ਦੇਣ ਵਾਲੇ ਅਨੁਸੂਚਿਤ ਜਾਤੀਆਂ ਦੇ ਅਧਿਕਾਰ ਤੁਰੰਤ ਬਹਾਲ ਕੀਤੇ ਜਾਣ।
ਇਹ ਵੀ ਪੜ੍ਹੋ : ਸਿਆਸੀ ਦਬਾਅ ਕਾਰਨ 'ਆਪ' ਆਗੂਆਂ ਤੇ ਵਾਲੰਟੀਅਰਾਂ 'ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ
ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕਰਦੇ ਹਨ ਕਿ ਇਸੇ ਤਰ੍ਹਾਂ ਹੀ ਆਮ ਵਰਗ ਦੇ ਗਰੀਬ/ਭੂਮੀਹੀਣ ਖੇਤ ਮਜ਼ਦੂਰਾਂ ਲਈ ਵੀ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ 10 ਮਾਰਚ, 2022 ਨੂੰ ਜਾਰੀ ਕੀਤੀ ਗਈ ਸੀ। ਹੁਣ ਇਹ ਸਵਾਲ ਉੱਠਦਾ ਹੈ ਕਿ ਇਹ ਪਿਛਲੀ ਸਰਕਾਰੀ ਦੀ ਆਖ਼ਰੀ ਕਾਰਵਾਈ ਸੀ ਜਾਂ ਇਸ ਸ਼ਾਸਨ ਦਾ ਪਹਿਲਾ ਕੰਮ? ਸੁਨੀਲ ਜਾਖੜ ਨੇ ਇਸ਼ਾਰਿਆਂ 'ਚ ਹੀ ਭਗਵੰਤ ਮਾਨ ਸਰਕਾਰ ਸਮੇਤ ਬਾਕੀਆਂ 'ਤੇ ਵੀ ਨਿਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 20 'ਆਪ' ਮੰਤਰੀਆਂ-ਵਿਧਾਇਕਾਂ ਨਾਲ ਕੀਤੀ ਬੈਠਕ, ਕਾਰਪੋਰੇਸ਼ਨ ਚੋਣਾਂ ਸਬੰਧੀ ਤਿਆਰ ਹੋਣ ਲਈ ਕਿਹਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡਾ ਸਵਾਲ: ਸ਼ਾਮਲਾਟ ਜ਼ਮੀਨਾਂ ’ਤੇ ਨਾਜਾਇਜ਼ ਕਾਸ਼ਤ ਕਰਨ ਵਾਲੇ ਕੀ ਭਰਨਗੇ ਬਕਾਇਆ ‘ਚਕੋਤਾ’
NEXT STORY