ਚੰਡੀਗੜ੍ਹ : ਬੀਤੇ ਸੋਮਵਾਰ 29 ਅਪ੍ਰੈਲ ਨੂੰ 17ਵੀਂ ਲੋਕ ਸਭਾ ਦੇ ਆਖਰੀ ਸੱਤਵੇਂ ਪੜਾਅ ਦੇ ਮਤਦਾਨ ਲਈ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਅਭਿਨੇਤਾ ਸੰਨੀ ਦਿਓਲ ਨੇ ਭਾਜਪਾ ਉਮੀਦਵਾਰ ਦੇ ਰੂਪ 'ਚ ਨਾਮਜ਼ਦਗੀ ਭਰੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਨੇ ਜਦੋਂ ਉਸ ਦੀ ਨਾਮਜ਼ਦਗੀ ਨਾਲ ਸ਼ਾਮਲ ਚੋਣ ਐਫੀਡੇਵਿਟ (ਹਲਫਨਾਮਾ) ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਉਸ ਦਾ ਅਧਿਐਨ ਕੀਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ 'ਚ ਸੰਨੀ ਨੇ ਆਪਣਾ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਦੱਸਿਆ ਹੈ।
ਇਸ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਉਮਰ 59 ਸਾਲ ਦੱਸੀ ਹੈ, ਜਿਸ ਨਾਲ ਉਸ ਦਾ ਜਨਮ ਸਾਲ 1959 ਬਣਦਾ ਹੈ। ਹੇਮੰਤ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲ ਤੋਂ ਇੰਟਰਨੈੱਟ 'ਤੇ ਉਪਲਬਧ ਵਿਕੀਪੀਡੀਆ 'ਚ, ਜਿਸ 'ਚ ਸਾਰੀਆਂ ਸੈਲੀਬ੍ਰਿਟੀਜ਼ (ਮੁੱਖ ਹਸਤੀਆਂ) ਦਾ ਸੰਖੇਪਰ ਜੀਵਨ ਪਰਿਚੈ ਦਰਸਾਇਆ ਗਿਆ ਹੈ, 'ਚ ਸੰਨੀ ਦਿਓਲ ਦਾ ਜਨਮ ਦਿਨ 19 ਅਕਤੂਬਰ 1956 ਦੇ ਰੂਪ 'ਚ ਦੇਖ ਰਹੇ ਹਨ, ਜਿਸ ਨਾਲ ਅੱਜ ਦੀ ਤਰੀਕ 'ਚ ਉਸ ਦੀ ਉਮਰ ਸਾਢੇ 62 ਸਾਲ ਬਣਦੀ ਹੈ। ਇਸ ਤੋਂ ਇਲਾਵਾ ਕਈ ਸਮਾਚਾਰ ਪੱਤਰਾਂ ਅਤੇ ਮੈਗਜ਼ੀਨਾਂ 'ਚ ਸੰਨੀ ਦੇ ਪ੍ਰਕਾਸ਼ਿਤ ਇੰਟਰਵਿਊ 'ਚ ਵੀ ਉਸ ਦੇ ਜਨਮ ਦਾ ਸਾਲ 1956 ਦਰਸਾਇਆ ਜਾਂਦਾ ਰਿਹਾ ਹੈ ਹੁਣ ਕਿਉਂਕਿ ਸੰਨੀ ਨੇ ਆਪਣੇ ਐਫੀਡੇਵਿਟ 'ਚ ਆਪਣੀ ਉਮਰ 62 ਸਾਲ ਦੀ ਬਜਾਏ 59 ਸਾਲ ਦੱਸੀ ਹੈ, ਜਿਸ ਨਾਲ ਇਸ ਗੱਲ ਦਾ ਵਹਿਮ ਪੈਦਾ ਹੁੰਦਾ ਹੈ ਕਿ ਉਸ ਦੀ ਵਾਕਈ ਅਸਲ ਉਮਰ ਕੀ ਹੈ?
ਇਸ ਅਧੀਨ ਐਡਵੋਕੇਟ ਹੇਮੰਤ ਨੇ ਬੀਤੇ ਦਿਨ ਸੰਨੀ ਦਿਓਲ ਦੇ ਅਧਿਕਾਰਕ ਟਵਿਟਰ ਹੈਂਡਲ 'ਤੇ ਇਸ ਸੰਬੰਧ 'ਚ ਟਵੀਟ ਕੀਤਾ ਹੈ ਕਿ ਪਰ ਹੁਣ ਤੱਕ ਉਸ ਵਲੋਂ ਕੋਈ ਜਵਾਬ ਨਹੀਂ ਆਇਆ ਹੈ। ਹੇਮੰਤ ਦਾ ਕਹਿਣਾ ਹੈ ਕਿ ਇਸ 'ਚ ਕੋਈ ਸੰਦੇਹ ਨਹੀਂ ਹੈ ਕਿ ਵਿਕੀਪੀਡੀਆ 'ਚ ਉਪਲਬਧ ਡਾਟਾ ਜ਼ਰੂਰੀ ਨਹੀਂ ਕਿ ਸੱਚ ਹੀ ਹੋਵੇ ਕਿਉਂਕਿ ਉਹ ਪਿਛਲੇ 10-12 ਸਾਲ ਤੋਂ ਵਿਕੀਪੀਡੀਆ 'ਤੇ ਸੰਨੀ ਦਾ ਜਨਮ ਸਾਲ 1956 ਦੇਖ ਰਹੇ ਹਨ, ਇਸ ਲਈ ਜੇਕਰ ਇਹ ਗਲਤ ਹੁੰਦਾ ਤਾਂ ਇੰਨੇ ਸਾਲਾਂ 'ਚ ਸੰਨੀ ਜਾਂ ਉਸ ਦੇ ਸੈਂਕੜੇ ਫੈਨਜ਼ ਵਲੋਂ ਸੁਧਾਰ ਕਿਉਂ ਨਹੀਂ ਕੀਤਾ ਗਿਆ ਹੈ?
ਵਿਕੀਪੀਡੀਆ 'ਤੇ ਜਾਣਕਾਰੀ ਗਲਤ ਤਾਂ ਠੀਕ ਕਿਉਂ ਨਹੀਂ ਕਰਵਾਈ ਗਈ?
ਅੱਜ ਵੀ ਜੇਕਰ ਅਸੀਂ ਗੂਗਲ 'ਤੇ ਜਾ ਕੇ ਸੰਨੀ ਦਿਓਲ ਵਿਕੀਪੀਡੀਆ ਟਾਈਪ ਕਰੀਏ ਤਾਂ ਉਨ੍ਹਾਂ ਦਾ ਜਨਮ ਸਾਲ 1956 ਹੀ ਦਿਖੇਗਾ। ਉਨ੍ਹਾਂ ਦੱਸਿਆ ਕਿ ਜੇਕਰ ਵਿਕੀਪੀਡੀਆ 'ਤੇ ਕਿਸੇ ਸੈਲੀਬ੍ਰਿਟੀ ਦੇ ਬਾਰੇ ਗਲਤ ਜਾਣਕਾਰੀ ਦਰਸਾਈ ਜਾ ਰਹੀ ਹੋਵੇ ਤਾਂ ਕੋਈ ਵੀ ਉਸ ਨੂੰ ਠੀਕ ਕਰ ਸਕਦਾ ਹੈ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ ਹੈ। ਹੇਮੰਤ ਨੇ ਕਿਹਾ ਹੈ ਕਿ ਉਹ ਹੈਰਾਨ ਹਨ ਕਿ ਸੰਨੀ ਨੇ ਆਪਣੇ ਐਫੀਡੇਵਿਟ 'ਚ ਆਪਣੀ ਉਮਰ ਘੱਟ ਦੱਸੀ ਹੈ ਜਦੋਂਕਿ ਲੋਕ ਸਭਾ ਦਾ ਚੋਣ ਲੜਨ ਲਈ ਘੱਟੋ-ਘੱਟ ਉਮਰ 25 ਸਾਲ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਉਮਰ ਦੀ ਕੋਈ ਸੀਮਾ ਨਹੀਂ ਹੈ।
ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਮੋਦੀ ਸਰਕਾਰ ਨੇ 75 ਨੇਤਾਵਾਂ ਨੂੰ ਇਨ੍ਹਾਂ ਚੋਣਾਂ 'ਚ ਪਾਰਟੀ ਟਿਕਟ ਨਹੀਂ ਦਿੱਤੀ ਹੈ ਪਰ ਸੰਨੀ 'ਤੇ ਤਾਂ ਇਹ ਪੈਮਾਨਾ ਲਾਗੂ ਨਹੀਂ ਜਿਥੋਂ ਤੱਕ ਸੰਨੀ ਦੀ ਪਤਨੀ ਦੇ ਨਾਂ ਦਾ ਵਿਸ਼ਾ ਹੈ ਤਾਂ ਐਫੀਡੇਵਿਟ 'ਚ ਉਸ ਦਾ ਨਾਂ ਲਿੰਡਾ ਦਿਓਲ ਦੱਸਿਆ ਗਿਆ ਹੈ, ਹਾਲਾਂਕਿ ਵਿਕੀਪੀਡੀਆ 'ਤੇ ਇਸ ਨੂੰ ਪੂਜਾ ਦਿਓਲ ਦਰਸਾਇਆ ਜਾਂਦਾ ਹੈ, ਇਸ ਬਾਰੇ ਹੇਮੰਤ ਦਾ ਕਹਿਣਾ ਹੈ ਕਿ ਇਸ 'ਚ ਕੋਈ ਵੱਡੀ ਗੱਲ ਨਹੀਂ ਹੈ ਕਿ ਕਿਉਂਕਿ ਕਈ ਵਿਅਕਤੀ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਨਾਂ ਬਦਲ ਦਿੰਦੇ ਹਨ, ਜਿਥੋਂ ਤੱਕ ਸੰਨੀ ਦਿਓਲ ਦੀ ਸਿੱਖਿਅਕ ਯੋਗਤਾ ਦਾ ਸਵਾਲ ਹੈ ਤਾਂ ਉਨ੍ਹਾਂ ਨੇ ਆਪਣੇ ਐਫੀਡੇਵਿਟ 'ਚ ਯੂਨਾਈਟੇਜ ਕਿੰਗਡਮ (ਯੂ.ਕੇ.) ਦੇ ਬਰਮਿਘਮ ਦੇ ਓਲਡ ਰੈਪ ਥੀਏਟਰ 'ਚ ਸਾਲ 1977-78 'ਚ ਐਕਟਿੰਗ ਤੇ ਥੀਏਟਰ 'ਚ ਡਿਪਲੋਮਾ ਕੀਤਾ ਦੱਸਿਆ ਹੈ
'ਦਲਬੀਰ ਕੌਰ' ਦਾ ਸਰਬਜੀਤ ਨਾਲ ਕੋਈ ਰਿਸ਼ਤਾ ਨਹੀਂ : ਬਲਜਿੰਦਰ ਕੌਰ
NEXT STORY