ਚੰਡੀਗੜ੍ਹ : ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਸਰਬਜੀਤ ਸਿੰਘ ਨੂੰ ਆਪਣਾ ਭਰਾ ਦੱਸਣ ਵਾਲੀ ਬਲਜਿੰਦਰ ਕੌਰ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਬਲਜਿੰਦਰ ਕੌਰ ਨੇ ਸਰਬਜੀਤ ਦੀ ਭੈਣ ਦਲਬੀਰ ਕੌਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਸਾਡੇ ਪੂਰੇ ਪਰਿਵਾਰ ਨੂੰ ਸਰਬਜੀਤ ਦੇ ਨਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ ਅਤੇ ਕੇਂਦਰ ਸਰਕਾਰ ਬੇਸ਼ੱਕ ਡੀ. ਐੱਨ. ਏ. ਟੈਸਟ ਕਰਵਾ ਲਵੇ ਪਰ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਦਲਬੀਰ ਕੌਰ ਵਲੋਂ ਕੀਤੇ ਗਏ ਸਾਰੇ ਦਾਅਵੇ ਝੂਠੇ ਹਨ ਅਤੇ ਉਹ ਲਗਾਤਾਰ ਸਰਬਜੀਤ ਦੇ ਨਾਂ ਦਾ ਇਸਤੇਮਾਲ ਕਰਕੇ ਸੁਰਖੀਆਂ ਬਟੋਰ ਰਹੀ ਹੈ, ਜਦੋਂ ਕਿ ਅਸਲੀ ਮਾਇਨੇ 'ਚ ਉਹਦਾ ਸਰਬਜੀਤ ਨਾਲ ਕੋਈ ਰਿਸ਼ਤਾ ਹੀ ਨਹੀਂ ਹੈ। ਦੂਜੇ ਪਾਸੇ ਬਲਜਿੰਦਰ ਕੌਰ ਦੀ ਪ੍ਰੈਸ ਕਾਨਫਰੰਸ ਕਰਾਉਣ ਵਾਲੀ ਸੰਸਥਾ ਦੇ ਮੈਂਬਰ ਸ਼ਰਦ ਠਾਕੁਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਲਜਿੰਦਰ ਕੌਰ ਲਗਾਤਾਰ ਇਨਸਾਫ ਦੀ ਲੜਾਈ ਲੜ ਰਹੀ ਹੈ, ਉਸ ਹਿਸਾਬ ਨਾਲ ਸਰਕਾਰ ਨੇ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਹੀ। ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਦਲਜੀਤ ਕੌਰ ਡੀ. ਐੱਨ. ਏ. ਟੈਸਟ ਲਈ ਤਿਆਰ ਨਹੀਂ ਹੁੰਦੀ ਤਾਂ ਉਹ ਵੱਖ-ਵੱਖ ਸੂਬਿਆਂ 'ਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ।
ਮਜੀਠੀਆ ਨੇ ਰਾਹੁਲ ਗਾਂਧੀ ਨੂੰ ਕਿਹਾ 'ਪੱਪੂ' (ਵੀਡੀਓ)
NEXT STORY