ਲੁਧਿਆਣਾ (ਖੁਰਾਣਾ) : ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ’ਤੇ ਵਿਭਾਗ ਦੇ ਕੰਟ੍ਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਲਾਪ੍ਰਵਾਹ ਰਾਸ਼ਨ ਡਿਪੂ ਮਾਲਕਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ 5 ਵੱਖ-ਵੱਖ ਡਿਪੂ ਹੋਲਡਰਾਂ ਦੀ ਅਨਾਜ ਸਪਲਾਈ ਰੱਦ ਕਰ ਦਿੱਤੀ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਟ੍ਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ’ਚ ਪੂਰੇ ਸੂਬੇ ਵਿਚ ਵਿਜੀਲੈਂਸ ਵਿਭਾਗ ਦੀਆਂ ਟੀਮਾਂ ਵੱਲੋਂ ਰਾਸ਼ਨ ਡਿਪੂਆਂ ਦੀ ਜਾਂਚ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਲੋੜਵੰਦ ਅਤੇ ਗਰੀਬ ਪਰਿਵਾਰ ਨੂੰ ਉਨ੍ਹਾਂ ਦੇ ਹਿੱਸੇ ਦਾ ਅਨਾਜ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲ ਸਕੇ ਅਤੇ ਸੂਬੇ ਭਰ ਵਿਚ ਡੇਢ ਕਰੋੜ ਤੋਂ ਉੱਤਰ ਸਮਾਰਟ ਰਾਸ਼ਨ ਕਾਰਡਧਾਰੀ ਪਰਿਵਾਰ ਢਿੱਡ ਭਰ ਕੇ ਖਾਣਾ ਖਾ ਸਕਣ। ਗਿੱਲ ਨੇ ਦੱਸਿਆ ਕਿ ਜਿਨ੍ਹਾਂ 5 ਰਾਸ਼ਨ ਡਿਪੂ ਹੋਲਡਰਾਂ ਦੇ ਡਿਪੂਆਂ ਦੀ ਸਪਲਾਈ ਰੱਦ ਕੀਤੀ ਗਈ ਹੈ, ਉਨ੍ਹਾਂ ’ਤੇ ਖਪਤਕਾਰਾਂ ਨਾਲ ਦੁਰਵਿਵਹਾਰ ਸਮੇਤ ਰਾਸ਼ਨ ਘੱਟ ਦੇਣ ਦੇ ਦੋਸ਼ ਸਨ, ਜਿਨ੍ਹਾਂ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਕੋਵਿਡ ਮਹਾਮਾਰੀ ਤੋਂ ਬਾਅਦ ਬੰਦ ਹੋਈ ਗੈਸ ਸਬਸਿਡੀ ਤੋਂ ਕੇਂਦਰ ਸਰਕਾਰ ਨੇ ਬਚਾਏ 20 ਹਜ਼ਾਰ ਕਰੋੜ ਰੁਪਏ
ਸਰਕਾਰ ਦਾ ਪਹਿਲਾ ਫਰਜ਼ ਹੈ ਕਿ ਹਰ ਲੋੜਵੰਦ ਅਤੇ ਗਰੀਬ ਪਰਿਵਾਰ ਨੂੰ ਉਨ੍ਹਾਂ ਦੇ ਹਿੱਸਾ ਦਾ ਅਨਾਜ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲੇ ਸਕੇ। ਬਾਵਜੂਦ ਇਸ ਦੇ ਡਿਪੂ ਮਾਲਕਾਂ ਵੱਲੋਂ ਕਾਰਡਧਾਰੀਆਂ ਨਾਲ ਦੁਰ-ਵਿਵਹਾਰ ਸਮੇਤ ਉਨ੍ਹਾਂ ਦੇ ਹਿੱਸੇ ਦੇ ਅਨਾਜ ’ਤੇ ਡਾਕਾ ਮਾਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਇਹ ਸਭ ਨਾ-ਕਾਬਿਲੇ ਬਰਦਾਸ਼ਤ ਹੈ ਅਤੇ ਅਜਿਹੇ ਡਿਪੂ ਹੋਲਡਰਾਂ ਖਿਲਾਫ ਸਰਕਾਰ ਕਾਰਵਾਈਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। -ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ
ਇਹ ਵੀ ਪੜ੍ਹੋ : 2007 ਤੋਂ 2012 ਤੱਕ ਵਿਧਾਇਕ ਰਹੇ ਸਰਬਜੀਤ ਮੱਕੜ ਦੀ ਟਿਕਟ ਕੱਟਣ ਦਾ ਸ਼੍ਰੋਅਦ ਨੂੰ ਹੋ ਸਕਦੈ ਵੱਡਾ ਨੁਕਸਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੋਗਾ ਰੈਲੀ ਵਿਚ ਹੋਏ ਟਕਰਾਅ 'ਤੇ ਡਾ. ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ
NEXT STORY