ਜਲੰਧਰ (ਰਾਕੇਸ਼ ਬਹਿਲ, ਸੋਮਨਾਥ ਕੈਂਥ) - ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਵਿਚ ਇਹ ਤੈਅ ਹੋ ਗਿਆ ਸੀ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈ। ਵਿਧਾਨ ਸਭਾ ਚੋਣਾਂ ਵਿਚ ਨਸ਼ਿਆਂ ਦੇ ਨਾਲ-ਨਾਲ ਰੇਤ, ਕੇਬਲ, ਸਿੱਖਿਆ ਅਤੇ ਟਰਾਂਸਪੋਰਟ ਮਾਫੀਆ ਵੀ ਸਭ ਤੋਂ ਵੱਡੇ ਮੁੱਦਿਆਂ ਵਜੋਂ ਉਭਰ ਕੇ ਸਾਹਮਣੇ ਆਏ ਸਨ। ਸਿਆਸੀ ਮਾਹਿਰਾਂ ਦਰਮਿਆਨ ਇਹ ਆਮ ਚਰਚਾ ਹੈ ਕਿ ਕਾਂਗਰਸ ਵਿਚ ਇਹ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ ਕਿ ਸਰਕਾਰ ਬਣਨ 'ਤੇ ਇਨ੍ਹਾਂ ਮੁੱਦਿਆਂ 'ਤੇ ਕੀ ਕਾਰਵਾਈ ਕਰਨੀ ਹੈ। ਇਸ ਲਈ ਜੋ ਵੀ ਯੋਜਨਾ ਬਣੀ, ਸੁਰੇਸ਼ ਕੁਮਾਰ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਸੀ। ਉਨ੍ਹਾਂ ਨੂੰ ਸਿਸਟਮ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਚੀਫ ਪ੍ਰਿੰਸੀਪਲ ਸੈਕਟਰੀ ਵਜੋਂ ਕੀਤੀ।
ਸੁਰੇਸ਼ ਕੁਮਾਰ ਜਦੋਂ ਚੀਫ ਪ੍ਰਿੰਸੀਪਲ ਸੈਕਟਰੀ ਬਣੇ ਤਾਂ ਵਿਰੋਧੀ ਧਿਰ ਦੇ 4 ਨੇਤਾਵਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਹੁਣ ਐਕਸ਼ਨ ਹੋ ਸਕਦਾ ਹੈ। ਇਹ ਚਾਰੇ ਨੇਤਾ ਸੁਰੇਸ਼ ਕੁਮਾਰ ਵਿਰੁੱਧ ਹੋ ਗਏ। ਉਨ੍ਹਾਂ ਨੇ ਸਰਕਾਰ ਵਿਚ ਆਪਣੇ ਚਹੇਤੇ ਅਫਸਰਾਂ ਨੂੰ ਨਿਰਦੇਸ਼ ਦੇ ਦਿੱਤੇ ਸਨ। ਸੂਤਰ ਦੱਸਦੇ ਹਨ ਕਿ ਇਨ੍ਹਾਂ ਨੇਤਾਵਾਂ ਦਾ ਰੇਤ, ਕੇਬਲ, ਸਿੱਖਿਆ ਤੇ ਟਰਾਂਸਪੋਰਟ 'ਤੇ ਕਬਜ਼ਾ ਰਿਹਾ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਰੇਤ ਦੇ ਕਾਰੋਬਾਰ 'ਤੇ ਆਗੂਆਂ ਦਾ ਕਬਜ਼ਾ ਹੋ ਗਿਆ ਹੈ। ਇਸੇ ਤਰ੍ਹਾਂ ਕੇਬਲ ਦੇ ਕਾਰੋਬਾਰ ਨੂੰ ਮਾਫੀਆ ਦਾ ਨਾਂ ਦਿੱਤਾ ਗਿਆ ਸੀ। ਟਰਾਂਸਪੋਰਟ 'ਤੇ ਵੀ ਅਜਿਹੇ ਹੀ ਕਬਜ਼ੇ ਦੇ ਦੋਸ਼ ਲੱਗੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਸੁਰੇਸ਼ ਕੁਮਾਰ ਨੇ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲੇ ਮਾਫੀਆ ਦੇ ਕਾਰੋਬਾਰ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ।
ਮੁੱਖ ਮੰਤਰੀ ਦੇ ਦਫਤਰ ਵਲੋਂ ਮਾਈਨਿੰਗ ਅਧਿਕਾਰੀਆਂ ਨੂੰ ਬਿਨਾਂ ਦਬਾਅ ਤੋਂ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਸਭ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਕਿਹਾ ਗਿਆ ਸੀ ਕਿ ਉਹ ਆਗੂਆਂ ਦੇ ਦਬਾਅ ਵਿਚ ਨਾ ਆਉਣ। ਨਾਲ ਹੀ ਕੇਬਲ ਮਾਫੀਆ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਸੀ। ਇੰਝ ਕਰ ਕੇ ਚੋਣਾਂ ਦੌਰਾਨ ਉਠੇ ਇਕ ਤੋਂ ਬਾਅਦ ਇਕ ਮੁੱਦਿਆਂ ਨੂੰ ਹੱਲ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਸਿਸਟਮ ਨੂੰ ਵੀ ਠੀਕ ਕੀਤਾ ਜਾ ਰਿਹਾ ਸੀ।
ਸਰਵੀਲਾਂਸ 'ਤੇ ਸੁਰੇਸ਼ ਕੁਮਾਰ ਦੇ ਵਿਰੋਧੀ
ਜਿਨ੍ਹਾਂ ਅਫਸਰਾਂ ਤੇ ਨੇਤਾਵਾਂ 'ਤੇ ਸ਼ੱਕ ਹੈ, ਦੀ ਸਰਵੀਲਾਂਸ ਮੁੱਖ ਮੰਤਰੀ ਨੇ ਵਧਾ ਦਿੱਤੀ ਹੈ। ਅਜਿਹੇ ਲੋਕਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਸ-ਕਿਸ ਨਾਲ ਗੱਲਬਾਤ ਕਰਦੇ ਹਨ ਅਤੇ ਆਪਸ ਵਿਚ ਕਿਹੜੀਆਂ ਗੱਲਾਂ ਕਰਦੇ ਹਨ। ਇਨ੍ਹਾਂ ਵਿਅਕਤੀਆਂ ਦੀ ਪਿਛਲੇ 10 ਮਹੀਨਿਆਂ ਦੀ ਕਾਲ ਲਿਸਟ ਕਢਵਾਈ ਜਾ ਰਹੀ ਹੈ। ਜਿਥੇ ਇਹ ਹਵਨ ਕਰਵਾ ਕੇ ਆਏ ਹਨ, ਉਥੋਂ ਵੀ ਪਤਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵਿਰੁੱਧ ਕੌਣ ਸਾਜ਼ਿਸ਼ਾਂ ਰਚ ਰਿਹਾ ਹੈ।
ਵਿਜੀਲੈਂਸ ਜਾਂਚ ਤੋਂ ਦੁਖੀ ਸਨ ਕਈ ਵੱਡੇ ਲੋਕ : ਪਿਛਲੇ ਕੁਝ ਸਮੇਂ ਤੋਂ ਸਾਬਕਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕੁਝ ਵੱਡੇ ਮਾਮਲਿਆਂ ਦੀ ਜਾਂਚ ਵੀ ਸੁਰੇਸ਼ ਕੁਮਾਰ ਦੀ ਪਹਿਲ 'ਤੇ ਸ਼ੁਰੂ ਕੀਤੀ ਗਈ ਸੀ। ਪੀ. ਟੀ. ਯੂ. ਵਿਚ ਹੋਏ ਸਕੈਂਡਲ ਦਾ ਪਰਦਾਫਾਸ਼ ਕਰਨ ਵਿਚ ਵੀ ਇਨ੍ਹਾਂ ਦਾ ਹੱਥ ਸੀ।
ਕੁਝ ਹੋਰ ਵੱਡੇ ਮਾਮਲੇ ਖਾਸ ਤੌਰ 'ਤੇ ਯੂਨੀਵਰਸਿਟੀਆਂ ਵਿਚ ਹੋਏ ਘਪਲਿਆਂ ਦੀ ਜਾਂਚ ਵੀ ਕਰਵਾਈ ਜਾ ਰਹੀ ਸੀ। ਇੰਝ ਕਰ ਕੇ ਵੀ ਸੁਰੇਸ਼ ਕੁਮਾਰ ਨੇ ਆਪਣੇ ਦੁਸ਼ਮਣ ਬਣਾ ਲਏ ਸਨ।
ਅਫਸਰਾਂ ਦੀ ਇਕ ਵੱਡੀ ਲਾਬੀ ਨਹੀਂ ਦੇ ਰਹੀ ਸੀ ਸਹਿਯੋਗ : ਅਕਾਲੀ-ਭਾਜਪਾ ਗਠਜੋੜ ਦੀ ਸੂਬੇ ਵਿਚ 10 ਸਾਲ ਸਰਕਾਰ ਰਹੀ ਹੈ। ਹੁਣ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਹੈ। ਇਹ ਇਕ ਵੱਡਾ ਕਾਰਨ ਹੈ ਕਿ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਵੀ ਸਕੱਤਰੇਤ ਵਿਚ ਗਠਜੋੜ ਦੇ ਹਮਾਇਤੀ ਅਫਸਰਾਂ ਦੇ ਹੌਸਲੇ ਬੁਲੰਦ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਦਾ ਇਕ ਵੱਡਾ ਹਿੱਸਾ ਹਰ ਹਾਲਤ ਵਿਚ ਮੌਜੂਦਾ ਸਰਕਾਰ ਨੂੰ ਫੇਲ ਕਰਨਾ ਚਾਹੁੰਦਾ ਸੀ, ਇਸ ਲਈ ਮੌਜੂਦਾ ਸਰਕਾਰ ਨੂੰ ਕਈ ਵਾਰ ਉਨ੍ਹਾਂ ਦੇ ਤਬਾਦਲੇ ਕਰਨੇ ਪਏ। ਸੁਰੇਸ਼ ਕੁਮਾਰ ਇਸ ਸਿਸਟਮ ਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਅਫਸਰਾਂ ਨੂੰ ਅਜਿਹਾ ਲੱਗਦਾ ਸੀ ਕਿ ਸੁਰੇਸ਼ ਕੁਮਾਰ ਦੇ ਹੁੰਦਿਆਂ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋ ਸਕਦੇ।
ਪੰਜਾਬ 'ਚ ਸਿੱਖਿਆ ਮਾਫੀਆ
ਪੰਜਾਬ ਵਿਚ ਇਕ ਸਿੱਖਿਆ ਮਾਫੀਆ ਵੀ ਕੰਮ ਕਰ ਰਿਹਾ ਹੈ। ਇਹ ਮਾਫੀਆ ਆਪਣੇ ਹਿੱਤਾਂ ਲਈ ਪੰਜਾਬ ਵਿਚ ਬਣਨ ਵਾਲੇ ਇਕ ਕਮਿਸ਼ਨ ਵਿਰੁੱਧ ਸੀ। ਸੁਰੇਸ਼ ਕੁਮਾਰ ਕਮਿਸ਼ਨ ਦੇ ਹੱਕ ਵਿਚ ਸਨ। ਇਸ ਕਾਰਨ ਇਕ ਹੋਰ ਮਾਫੀਆ ਸੁਰੇਸ਼ ਕੁਮਾਰ ਦਾ ਵਿਰੋਧ ਕਰਨ ਲੱਗ ਪਿਆ ਸੀ।
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ
NEXT STORY