ਨਾਭਾ (ਰਾਹੁਲ)—ਸੂਬੇ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਦਾ ਜਾ ਰਿਹਾ ਹੈ। ਪਟਿਆਲਾ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਸ਼ਹਿਰ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਪਿੰਡਾਂ ਦਾ ਰੁਖ ਕਰ ਲਿਆ ਹੈ। ਰੱਖੜਾ ਨੇ ਨਾਭਾ ਹਲਕੇ ਦੇ ਵੱਖ- ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਤੇ ਸ਼ਬਦੀ ਹਮਲੇ ਕੀਤੇ। ਰੱਖੜਾ ਨੇ ਕਿਹਾ ਕਿ ਅਸੀਂ ਹਰ ਵੇਲੇ ਵਿਕਾਸ ਦੇ ਕੰਮਾਂ ਬਾਰੇ ਸੋਚਦੇ ਸੀ ਅਤੇ ਪਾਰਟੀ ਤਾਂ ਠੱਗੀਆ ਠੋਰੀਆ ਦੀ ਰੇਸ 'ਚ ਸ਼ਾਮਲ ਹੈ ਅਤੇ ਪੈਸੇ ਲੈ ਕੇ ਟਿਕਟਾ ਦੀ ਵੰਡ ਹੋ ਰਹੀ ਹੈ। ਰੱਖੜਾ ਨੇ ਕਿਹਾ ਕਿ ਹਲਕੇ 'ਚ ਪ੍ਰਨੀਤ ਕੌਰ ਦਾ ਕੋਈ ਆਧਾਰ ਨਹੀਂ ਹੈ ਅਤੇ ਲੋਕ 19 ਮਈ ਨੂੰ ਇਸ ਦਾ ਜਵਾਬ ਦੇਣਗੇ।
ਜਾਣਕਾਰੀ ਮੁਤਾਬਕ ਪਟਿਆਲਾ ਹਲਕੇ 'ਚ 4 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਅਕਾਲੀਦਲ ਤੋਂ ਸੁਰਜੀਤ ਸਿੰਘ ਰੱਖੜਾ, ਕਾਂਗਰਸ ਪਾਰਟੀ ਤੋਂ ਮਹਾਰਾਣੀ ਪ੍ਰਣੀਤ ਕੌਰ, ਆਮ ਪਾਰਟੀ ਤੋਂ ਨੀਨਾ ਮਿੱਤਲ ਅਤੇ ਪੀ.ਡੀ.ਏ. ਦੇ ਉਮੀਦਵਾਰ ਧਰਮਵੀਰ ਗਾਂਧੀ ਚੋਣ ਮੈਦਾਨ 'ਚ ਹਨ। ਹੁਣ ਤੱਕ ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਵਲੋਂ ਲਗਾਤਾਰ ਚੋਣ ਕੰਪੇਨ ਨੂੰ ਤੇਜ਼ ਕੀਤਾ ਹੈ ਅਤੇ ਸੁਰਜੀਤ ਸਿੰਘ ਰੱਖੜਾ ਵਲੋਂ ਪਿੰਡਾਂ ਵਿਚ ਵੀ ਆਪਣਾ ਚੋਣ ਕੰਪੇਨ ਨੂੰ ਤੇਜ਼ ਕਰ ਦਿੱਤਾ ਹੈ ਪਰ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਵਲੋਂ ਅਜੇ ਤੱਕ ਨਾਭਾ ਸ਼ਹਿਰ ਦੀ ਕੰਪੇਨ ਵੀਂ ਨਹੀ ਕੀਤੀ। ਇਸ ਮੌਕੇ 'ਤੇ ਪਿੰਡ ਵਾਸੀ ਸੁਖਵੰਤ ਵਿਰਕ ਨੇ ਕਿਹਾ ਕਿ 15 ਸਾਲ ਮਹਾਰਾਣੀ ਪ੍ਰਣੀਤ ਕੌਰ ਐਮ ਪੀ ਰਹੀ ਪਰ ਉਸ ਨੇ ਕਿਸੇ ਤਰ੍ਹਾਂ ਦਾ ਵਿਕਾਸ ਨਹੀ ਕੀਤਾ।
ਕੀ ਜਗਮੀਤ ਬਰਾੜ ਅਕਾਲੀ ਦਲ 'ਚ ਜਾਣ ਮਗਰੋਂ ਬਦਲਣਗੇ ਫਿਰੋਜ਼ਪੁਰ ਹਲਕੇ ਦੇ ਸਮੀਕਰਨ!
NEXT STORY