ਜਲੰਧਰ (ਸੋਨੂੰ) — ਜਲੰਧਰ ਸ਼ਹਿਰ ’ਚ ਹਵਾਈ ਫ਼ੌਜ ਦੀ ਏਅਰੋਬੈਟਿਕ ਟੀਮ ਦਾ ਵਿਖਾਇਆ ਜਾਣ ਵਾਲਾ ਏਅਰ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ। ਇਥੇ ਦੱਸ ਦੇਈਏ ਸੂਰਿਆ ਕਿਰਨ ਦੀ ਏਅਰੋਬੈਟਿਕ ਟੀਮ ਨੇ ਵੱਖ-ਵੱਖ ਕਲਾਬਾਜ਼ੀਆਂ ਵਿਖਾਉਣੀਆਂ ਸਨ।
ਭਾਰਤ-ਪਾਕਿਸਤਾਨ ਵਿਚਕਾਰ ਹੋਈ 1971 ਦੀ ਜੰਗ ਵਿਚ ਜਿੱਤ ਦਾ ਜਸ਼ਨ ਮਨਾਉਣ ਲਈ ਹਵਾਈ ਫ਼ੌਜ ਵੱਲੋਂ ਅੱਜ ਆਦਮਪੁਰ ਏਅਰਬੇਸ ਤੋਂ ਸੂਰਿਆ ਕਿਰਨ ਜਹਾਜਾਂ ਵੱਲੋਂ ਏਅਰ ਸ਼ੋਅ ਆਯੋਜਿਤ ਕੀਤਾ ਜਾਣਾ ਸੀ। ਖ਼ਰਾਬ ਮੌਸਮ ਦੇ ਕਾਰਨ ਪਹਿਲਾਂ 20 ਮਿੰਟਾਂ ਲਈ ਪ੍ਰੋਗਰਾਮ ’ਚ ਦੇਰੀ ਕੀਤੀ ਗਈ ਪਰ ਬਾਅਦ ’ਚ ਏਅਰ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ। ਏਅਰ ਸ਼ੋਅ ਰੱਦ ਹੋਣ ਕਾਰਨ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਦੇ ਹੋਏ ਵਿਖੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ’ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇਕ ਵਰਕਰ ਤੋਂ ਮਿਲਿਆ ਰਿਵਾਲਵਰ
ਏਅਰ ਸ਼ੋਅ ਦੀ ਇਕ ਝਲਕ ਪਾਉਣ ਲਈ ਜਲੰਧਰ ਸਮੇਤ ਕਈ ਕਿਲੋਮੀਟਰ ਤੱਕ ਨਜ਼ਰ ਆਉਣੀ ਸੀ। ਅੱਜ ਅਸਮਾਨ ਵਿਚ ਦਿੱਸਣ ਵਾਲੇ ਇਨ੍ਹਾਂ ਕਰਤਬਾਂ ਦੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਦੇਸ਼ ਵਿਜੇ ਦਿਵਸ ਮਨਾ ਰਿਹਾ ਹੈ। ਇਹ ਪਾਕਿਸਤਾਨ ’ਤੇ ਦੇਸ਼ ਦੀ 1971 ਦੀ ਜੰਗ ਦਾ 50ਵਾਂ ਸਾਲ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਆਪਣਾ ਪ੍ਰਦਰਸ਼ਨ ਵਿਖਾ ਰਹੀਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
2 ਬੱਚਿਆਂ ਦੀ ਮਾਂ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ
NEXT STORY