ਚੰਡੀਗੜ੍ਹ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇਕ ਟਵੀਟ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ 'ਚ ਆਉਂਦੇ ਹੋਏ ਵੱਡੀ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ 'ਤੇ ਪੁਲਸ ਨੇ ਇਕ ਔਰਤ ਨੂੰ ਨੌਕਰੀ ਦਾ ਲਾਅਰਾ ਲਾ ਕੇ ਦੁਬਈ 'ਚ ਸ਼ੇਖ ਕੋਲ ਭੇਜਣ ਵਾਲੀ ਤਰਨਤਾਰਨ ਦੀ ਔਰਤ ਗੁਰਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੇ ਮੁੱਖ ਦੋਸ਼ੀ ਟ੍ਰੈਵਲ ਏਜੰਟ ਇਬਰਾਹਿਮ ਪਾਲਮ ਯੂਸਫ ਦੇ ਦੁਬਈ ਹੋਣ ਦੇ ਸ਼ੱਕ 'ਤੇ ਉਸ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਘਰ ਅਕਸਰ ਆਉਣ ਵਾਲੀ ਗੁਰਜੀਤ ਕੌਰ ਨਾਂ ਦੀ ਔਰਤ ਨੇ ਇਕ ਮਹੀਨੇ ਪਹਿਲਾਂ ਉਸ ਨੂੰ ਕਿਹਾ ਕਿ ਉਹ ਉਸ ਨੂੰ ਦੁਬਈ 'ਚ ਨੌਕਰੀ ਦੁਆ ਦੇਵੇਗੀ। ਕੁਝ ਦਿਨਾਂ ਬਾਅਦ ਉਸ ਦੀ ਮੁਲਾਕਾਤ ਅੰਮ੍ਰਿਤਸਰ 'ਚ ਏਜੰਟ ਇਬਰਾਹਿਮ ਨਾਲ ਕਰਾਈ ਗਈ, ਜਿਸ ਨੇ 26 ਜੁਲਾਈ ਨੂੰ ਫਲਾਈਟ ਦੀ ਟਿਕਟ ਤੇ ਵੀਜ਼ਾ ਭੇਜ ਦਿੱਤਾ। ਇਸ ਤੋਂ ਬਾਅਦ ਪੀੜਤਾ ਨੂੰ ਦੁਬਈ 'ਚ ਇਕ ਸ਼ੇਖ ਤੱਕ ਪਹੁੰਚਾਇਆ ਗਿਆ, ਜਿਸ ਨੇ ਪਹਿਲਾਂ ਪੀੜਤਾ ਨਾਲ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਕੋਈ ਕੰਮ ਵੀ ਨਹੀਂ ਦਿੱਤਾ।
ਉਸ ਨੇ ਪੀੜਤਾ ਦਾ ਪਾਸਪੋਰਟ ਤੇ ਮੋਬਾਇਲ ਵੀ ਰੱਖ ਲਿਆ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਪਰਿਵਾਰ ਨਾਲ ਸੰਪਰਕ ਕਰਕੇ ਪੀੜਤਾ ਵਾਪਸ ਪਰਤੀ। ਇਸ ਸਬੰਧੀ ਸੁਸ਼ਮਾ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਪੀੜਤਾ ਦੇ ਹਾਲਾਤ ਲਈ ਜ਼ਿੰਮੇਵਾਰ ਲੋਕਾਂ 'ਤੇ ਕਾਰਵਾਈ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਇਬਰਾਹਮਿ ਤੇ ਗੁਰਜੀਤ ਦੇ ਖਿਲਾਫ ਥਾਣਾ ਸਦਰ ਤਰਨਤਾਰਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਸਵਰਾਜ ਨੂੰ ਕੇਸ ਬਾਰੇ ਅਪਡੇਟ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪੁਲਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਪੀੜਤਾ ਨੂੰ ਮਿਲਣ ਲਈ ਕਿਹਾ ਗਿਆ ਹੈ, ਜਿਨ੍ਹਾਂ ਨੇ ਸਾਰਾ ਬਿਓਰਾ ਲੈ ਲਿਆ ਹੈ।
ਰੇਪ ਪੀੜਤਾ ਨੇ ਧਮਕੀਆਂ ਤੋਂ ਦੁਖੀ ਹੋ ਕੇ ਪੀਤੀ ਸਪਰੇਅ (ਵੀਡੀਓ)
NEXT STORY