ਸੰਗਰੂਰ (ਬੇਦੀ,ਰੂਪਕ)— ਮੀਡੀਆ ਦੇ ਖੇਤਰ ਦੇ ਨਾਲ-ਨਾਲ ਸਮਾਜ ਸੇਵਾ ਵਿਚ ਮੋਹਰੀ ਰੋਲ ਅਦਾ ਕਰਨ ਵਾਲੇ ਪੰਜਾਬ ਕੇਸਰੀ ਗਰੁੱਪ ਵੱਲੋਂ ਸਵ.ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ਵਿਚ ਮਾਤਾ ਮਨਸਾ ਦੇਵੀ ਮੰਦਰ ਸੰਗਰੂਰ ਵਿਖੇ ਲਗਾਏ ਗਏ ਇਸ ਮੈਡੀਕਲ ਕੈਂਪ ਵਿਚ ਡੈਂਟਲ, ਹੱਡੀਆਂ, ਅੱਖਾਂ ਅਤੇ ਈ.ਐਨ.ਟੀ. ਦੇ ਮਾਹਰ ਡਾਕਟਰਾਂ ਵੱਲੋਂ 627 ਮਰੀਜ਼ਾਂ ਦਾ ਮੁਫਤ ਚੈੱਕਅਪ ਅਤੇ 117 ਮਰੀਜ਼ਾਂ ਦੀ ਈ.ਸੀ.ਜੀ ਅਤੇ 334 ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ ਅਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੈਂਪ ਵਿਚ ਜ਼ਿਲੇ•ਭਰ ਤੋਂ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਅਤੇ ਮੀਡੀਆ ਨਾਲ ਜੁੜੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਮਹਾਨ ਰੂਹ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਪੰਜਾਬ ਕੇਸਰੀ ਦਾ ਵੱਡਾ ਉਪਰਾਲਾ ਹੈ-ਗਰਗ—
ਕੈਂਪ ਵਿਚ ਵਿਸੇਸ਼ ਰੂਪ ਵਿਚ ਪੁੱਜੇ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਅੱਜ ਪੰਜਾਬ ਕੇਸਰੀ ਗਰੁੱਪ ਸਮਾਜ ਸੇਵਾ ਦੇ ਹਰ ਖੇਤਰ ਵਿਚ ਬਹੁਤ ਹੀ ਚੰਗਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਜਿੱਥੇ ਪੱਤਰਕਾਰਿਤਾ ਦੇ ਖੇਤਰ ਵਿਚ ਬੁਲੰਦੀਆਂ ਤੇ ਹੈ। ਉੱਥੇ ਹੀ ਭਾਰਤ ਭਰ ਦੇ ਵਿਚ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਵੱਡਾ ਕੰਮ ਕਰ ਰਿਹਾ ਹੈ।
ਸਮਾਜ ਸੇਵਾ ਦੇ ਖੇਤਰ ਵਿਚ ਪੰਜਾਬ ਕੇਸਰੀ ਸਭ ਨਾਲੋਂ ਅੱਗੇ-ਰਾਜਾ—
ਕੈਂਪ ਵਿਚ ਆਏ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਜਿੱਥੇ ਮਿਆਰੀ ਪੱਤਰਕਾਰੀ ਦੇ ਵਿਚ ਆਪਣਾ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ। ਉੱਥੇ ਹੀ ਸਮਾਜ ਸੇਵਾ ਵਿਚ ਵੀ ਸਭ ਨਾਲੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਕੈਂਪ ਸ਼ਹਿਰ ਭਰ ਦੇ ਲੋੜਵੰਦਾਂ ਲਈ ਬਹੁਤ ਵਧੀਆ ਉਪਰਾਲਾ ਹੈ।
ਲੋੜਵੰਦਾਂ ਦੀ ਮਦਦ ਸਭ ਤੋਂ ਵੱਡਾ ਕਾਰਜ ਜੋ ਪੰਜਾਬ ਕੇਸਰੀ ਕਰ ਰਿਹਾ-ਗੋਲਡੀ—
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਪੀ.ਆਰ.ਟੀ.ਸੀ ਦੇ ਸਾਬਕਾ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਸਭ ਤੋਂ ਵੱਡਾ ਕਾਰਜ ਹੈ। ਜਿਸ ਨੂੰ ਪੰਜਾਬ ਕੇਸਰੀ ਬਾਖੂਬੀ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਅਜਿਹੀ ਸੋਚ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ।
ਪੰਜਾਬ ਕੇਸਰੀ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿਚ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ-ਅਰੋੜਾ—
ਮੁਫਤ ਮੈਡੀਕਲ ਕੈਂਪ ਦੌਰਾਨ ਪਹੁੰਚੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਤੇ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਇਸ ਮੈਡੀਕਲ ਕੈਂਪ ਦਾ ਬਹੁਤ ਸਾਰੇ ਲੋਕਾਂ ਨੇ ਲਾਭ ਉਠਾਇਆ ਹੈ ਅਤੇ ਪੰਜਾਬ ਕੇਸਰੀ ਗਰੁੱਪ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ। ਭਾਂਵੇ ਉਹ ਪ੍ਰਧਾਨ ਮੰਤਰੀ ਰਲੀਫ ਫੰਡ ਹੋਵੇ ਜਾਂ ਹੜ ਪੀੜਤਾਂ ਨੂੰ ਰਾਸ਼ਨ ਭੇਜਣ ਦੀ ਗੱਲ ਹੋਵੇ। ਇਹ ਸਭ ਚੰਗੇ ਕਾਰਜ ਪੰਜਾਬ ਕੇਸਰੀ ਦੇ ਹਿੱਸੇ ਹੀ ਆਏ ਹਨ।
ਇਸ ਮੌਕੇ ਮਰੀਜਾਂ ਦਾ ਚੈੱਕਅਪ ਕਰ ਰਹੇ ਡਾਕਟਰ ਰਾਹੁਲ ਗੁਪਤਾ, ਡਾਕਟਰ ਵੀਰਇੰਦਰ ਸਿੰਘ, ਡਾ.ਪ੍ਰੇਰਨਾ, ਡਾਕਟਰ ਹਰਮਨਦੀਪ ਕੌਰ, ਡਾਕਟਰ ਜਸਪ੍ਰੀਤ ਕੌਰ, ਡਾਕਟਰ ਉਗਰਸੈਨ ਨੇ ਕਿਹਾ ਕਿ ਅੱਜ ਦਾ ਕੈਂਪ ਲੋੜਵੰਦਾਂ ਲਈ ਬਹੁਤ ਹੀ ਲਾਭਦਾਇਕ ਸੀ ਜਿੱਥੇ ਹਰ ਬਿਮਾਰੀ ਦੇ ਮਰੀਜ਼ਾਂ ਨੇ ਮੈਡੀਕਲ ਸਹੂਲਤ ਦਾ ਲਾਭ ਲਿਆ। ਉਨ੍ਹਾਂ ਕਿਹਾ ਕਿ ਮੀਡੀਆ ਨਾਲ ਸਬੰਧਤ ਅਦਾਰਾ ਪੰਜਾਬ ਕੇਸਰੀ ਵੱਲੋਂ ਲੋਕ ਸੇਵਾ ਦਾ ਬੀੜਾ ਚੁੱਕਣਾ ਬਹੁਤ ਹੀ ਵਧੀਆ ਗੱਲ ਹੈ। ਕਿਉਂਕਿ ਅੱਜ ਸਮਾਜ ਵਿਚ ਅਜਿਹੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲਗਾਤਾਰ ਲੱਗਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮੈਡੀਕਲ ਸਹੂਲਤ ਮਿਲ ਸਕੇ।
ਅਸੀਂ ਅਦਾਰਾ ਪੰਜਾਬ ਕੇਸਰੀ ਦਾ ਦੇਣਾ ਨਹੀਂ ਦੇ ਸਕਦੇ-ਮਮਤਾ—
ਇਸ ਮੌਕੇ ਕੈਂਪ ਵਿਚ ਦਵਾਈ ਲੈਣ ਪਹੁੰਚੇ ਮਮਤਾ ਸੰਗਰੂਰ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਕੈਂਪ ਵਿਚ ਪਹੁੰਚ ਕੇ ਆਪਣੇ ਲਈ ਦਵਾਈ ਲਈ ਅਤੇ ਸਾਰੇ ਟੈਸਟ ਕਰਵਾਏ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਇਹ ਸਾਰਾ ਟਰੀਟਮੈਂਟ ਬਾਹਰ ਤੋਂ ਲੈਂਦੇ ਤਾਂ ਉੱਥੇ ਕਾਫੀ ਪੈਸੇ ਵੀ ਲੱਗਦੇ ਅਤੇ ਇੱਕੋ ਸਮੇਂ ਸਾਰੀਆਂ ਸਹੂਲਤਾਂ ਵੀ ਨਹੀਂ ਮਿਲਣੀਆਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮੁਫਤ ਸੇਵਾ ਲਈ ਪੰਜਾਬ ਕੇਸਰੀ ਦਾ ਦੇਣਾ ਨਹੀਂ ਦੇ ਸਕਦੇ।
ਅਜਿਹੇ ਮੈਡੀਕਲ ਕੈਂਪ ਲਗਾਤਾਰ ਲੱਗਣੇ ਚਾਹੀਦੇ ਹਨ-ਹਰਨੇਕ ਸਿੰਘ—
ਇਸ ਮੌਕੇ ਕੈਂਪ ਵਿਚ ਦਵਾਈ ਲੈਣ ਪਹੁੰਚੇ ਹਰਨੇਕ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਚੈਕਅੱਪ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਮੁਫਤ ਦਵਾਈ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ।
ਮਹਿੰਗਾ ਇਲਾਜ ਮੁਫਤ ਹੋਇਆ ਹੈ-ਕਰਮਜੀਤ ਕੌਰ—
ਕੈਂਪ ਵਿਚ ਦੰਦਾਂ ਦਾ ਚੈਕਅੱਪ ਕਰਾਉਣ ਪਹੁੰਚੀ ਬੀਬੀ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਦੰਦਾਂ ਦਾ ਚੈੱਕਅਪ ਕਰਵਾਇਆ ਹੈ ਅਤੇ ਦੰਦਾਂ ਦੀ ਸਫਾਈ ਜੋ ਬਾਹਰੋ ਮਹਿੰਗੇ ਰੇਟ 'ਤੇ ਕੀਤੀ ਜਾਂਦੀ ਹੈ, ਉਹ ਇੱਥੇ ਬਿਲਕੁੱਲ ਮੁਫਤ ਹੋਈ ਹੈ। ਉਨ੍ਹਾਂ ਕਿਹਾ ਕਿ ਅਦਾਰਾ ਪੰਜਾਬ ਕੇਸਰੀ ਬਹੁਤ ਹੀ ਚੰਗਾ ਕੰਮ ਕਰ ਰਿਹਾ ਹੈ ਤੇ ਲੋੜਵੰਦਾਂ ਲਈ ਵਰਦਾਨ ਸੀ ਅੱਜ ਦਾ ਕੈਂਪ।
ਰੱਬ ਚੋਪੜਾ ਪਰਿਵਾਰ ਨੂੰ ਹੋਰ ਤਾਕਤ ਬਖਸ਼ੇ- ਬਜੁਰਗ—
ਕੈਂਪ ਵਿਚ ਪਹੁੰਚੇ ਬਜ਼ੁਰਗਾਂ ਨੇ ਵਿਸੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਸ ਕੈਂਪ ਵਿਚ ਉਨ੍ਹਾਂ ਨੇ ਬਹੁਤ ਹੀ ਸੁਖਾਵੇ ਮਹੌਲ ਵਿਚ ਆਪਣਾ ਮੁਫਤ ਚੈੱਕਅਪ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਇੰਝ ਮਹਿਸੂਸ ਹੋਇਆ ਹੈ ਜਿਵੇਂ ਇੱਥੇ ਉਨ੍ਹਾਂ ਨੂੰ ਸਾਰੇ ਕਾਫੀ ਸਮੇਂ ਤੋਂ ਜਾਣਦੇ ਹੋਣ। ਉਨ੍ਹਾਂ ਕਿਹਾ ਕਿ ਰੱਬ ਇਸ ਵੱਡੀ ਸਮਾਜ ਸੇਵਾ ਦੇ ਲਈ ਚੋਪੜਾ ਪਰਿਵਾਰ ਨੂੰ ਹੋਰ ਤਾਕਤ ਬਖਸ਼ੇ ਕਿ ਉਹ ਸਮਾਜ ਸੇਵਾ ਨੂੰ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੋੜਵੰਦਾਂ ਦੇ ਲਈ ਸਹਾਰਾ ਬਣ ਕੇ ਬਹੁੜਨ। ਮੰਚ ਸੰਚਾਲਨ ਦੀ ਭੂਮਿਕਾ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਬਾਖੂਬੀ ਨਿਭਾਈ।
ਕੌਣ-ਕੌਣ ਹੋਏ ਕੈਂਪ ਵਿਚ ਸ਼ਾਮਲ— ਇਸ ਕੈਂਪ ਵਿਚ ਅਕਾਲ ਕਾਲਜ ਮਸਤੂਆਣਾ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਕਾਂਗੜਾ, ਨਗਰ ਕੌਸਲ ਦੇ ਪ੍ਰਧਾਨ ਰਿਪੂਦਮਨ ਸਿੰਘ ਢਿੱਲੋਂ, ਸ੍ਰੀ ਰਾਮ ਨੌਮੀ ਉਤਸ਼ਵ ਅਤੇ ਸੋਸ਼ਲ ਵੈਲਫੇਅਰ ਕਮੇਟੀ ਚੀਮਾਂ ਤੋਂ ਜਤਿੰਦਰ ਹੈਪੀ, ਸੁਬਾਈ ਪੈਂਨਸ਼ਨਰਜ ਆਗੂ ਸ੍ਰੀ ਰਾਜ ਕੁਮਾਰ ਅਰੋੜਾ, ਐਡਵੋਕੇਟ ਨਰੇਸ਼ ਗਾਭਾ, ਤਰਸੇਮ ਕਾਲੜਾ, ਰਜਿੰਦਰ ਮਨਚੰਦਾ, ਮੁਲਾਜਮ ਆਗੂ ਅਸ਼ਵਨੀ ਜੋਸ਼ੀ, ਨੈਸ਼ਨਕ ਹਿਊਮਨ ਰਾਈਟਸ ਦੇ ਜ਼ਿਲਾ ਚੇਅਰਮੈਨ ਜਹੂਰ ਅਹਿਮਦ, ਅਕਾਲੀ ਆਗੂ ਅਸਰਫ ਨੰਦਨ, ਸਾਬਕਾ ਖੇਡ ਅਫਸਰ ਕੌਸ਼ਲ ਕੁਮਾਰ ਸ਼ਰਮਾ, ਅਮਰਜੀਤ ਸਿੰਘ ਟੀਟੂ, ਬਲਦੇਵ ਕ੍ਰਿਸ਼ਨ, ਸਮਾਜ ਸੇਵੀ ਸੰਸਥਾ ਰੌਸ਼ਨੀ ਦੇ ਆਗੂ ਜਗਜੀਤਪਾਲ ਸਿੰਘ ਘਨੌਰੀ, ਰਵਿੰਦਰ ਗੁੱਡੂ, ਜਸਬੀਰ ਸਿੰਘ ਖਾਲਸਾ, ਅਸ਼ੋਕ ਕੁਮਾਰ ਜੋਸ਼ੀ, ਮਹੇਸ਼ ਜੌਹਰ, ਸੁਰਿੰਦਰ ਸਿੰਘ ਸੋਢੀ, ਪੰਛੀ ਪਿਆਰੇ ਮੁਹਿੰੰਮ ਦੇ ਸੰਚਾਲਕ ਮਾਸਟਰ ਰਾਜੇਸ਼ ਕੁਮਾਰ, ਡਾ. ਮਨਮੋਹਨ ਸਿੰਘ, ਰਜਿੰਦਰ ਸਿੰਘ, ਕਿਸ਼ੋਰੀ ਲਾਲ, ਸੀਤਾ ਰਾਮ, ਓ.ਪੀ.ਗਰੋਵਰ, ਨਾਇਬ ਚੰਦ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ ਤੇ ਸਿਆਸੀ ਆਗੂ ਹਾਜ਼ਰ ਸਨ।
ਪੱਤਰਕਾਰਾਂ ਨੇ ਸੇਵਾਵਾਂ ਨਿਭਾਈਆਂ— ਇਸ ਮੌਕੇ ਜ਼ਿਲਾ ਇੰਚਾਰਜ ਦਲਜੀਤ ਸਿੰਘ ਬੇਦੀ, ਮੈਡਮ ਰੂਪਕ ਸ਼ਰਮਾ, ਹਰਜਿੰਦਰ ਭੋਲਾ, ਯਸਪਾਲ ਮੰਗਲਾ, ਭੁਪਿੰਦਰ ਵਾਲੀਆ, ਰਜਿੰਦਰ ਸ਼ਰਮਾ, ਵਿਕਾਸ ਮਿੱਤਲ, ਰਜੇਸ਼ ਰਿਖੀ, ਅਜੇ ਗੋਇਲ, ਮਨਦੀਪ ਅੱਤਰੀ, ਵਿਜੈ ਸ਼ਰਮਾ, ਅਨੀਸ਼ ਗਰਗ, ਦਵਿੰਦਰ ਵਸਿਸ਼ਟ, ਜਹੂਰ ਚੌਹਾਨ, ਸਹਾਬੂਦੀਨ, ਵਿਕਾਸ ਭਵਾਨੀਗੜ, ਸਜੀਵ ਝੁਨੇੜੀ, ਤਰਲੋਚਨ ਗੋਇਲ, ਪਰਜਮੀਤ ਅਨੰਦ, ਦੀਪੂ ਗਰਗ ਲਹਿਰਾ ਆਦਿ ਨੇ ਸਵ.ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਕੈਂਪ ਦੌਰਾਨ ਸੇਵਾਵਾਂ ਨਿਭਾਈਆਂ।
ਅੰਮ੍ਰਿਤਸਰ : ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
NEXT STORY