ਤਲਵੰਡੀ ਸਾਬੋ (ਮਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੱਜਲ ਵਿਖੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ ਜਦੋਂ ਗੈਸ ਦਾ ਭਰਿਆ ਟੈਂਕਰ ਹਾਦਸਾ ਗ੍ਰਸਤ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੈਸ ਟੈਂਕਰ ਦੇ ਤਿੰਨੇ ਹਿੱਸੇ ਵੱਖ-ਵੱਖ ਹੋ ਗਏ ਤੇ ਗੈਸ ਦਾ ਭਰਿਆ ਟੈਂਕਰ ਸੜਕ ਦੇ ਨਾਲ ਖੇਤਾਂ ’ਚ ਪਲਟ ਗਿਆ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ ਤੇ ਪਿੰਡ ਵਾਸੀ ਗੈਸ ਟੈਂਕਰ ਨੂੰ ਚੁੱਕਣ ਸਮੇਂ ਸਰੁੱਖਿਆਂ ਦੇ ਕੋਈ ਪ੍ਰਬੰਧ ਨਾ ਹੋਣ ਕਰਕੇ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ’ਚ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ
ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਖੇ ਚੱਲ ਰਹੇ ਗੁਰੂ ਗੋਬਿੰਦ ਸਿੰਘ ਰਿਫਾਈਨਰੀ ’ਚੋਂ ਰੋਜ਼ਾਨਾ ਵੱਡੀ ਗਿਣਤੀ ’ਚ ਗੈਸ ਦੇ ਭਰੇ ਟੈਂਕਰ ਨਿਕਲਦੇ ਹਨ। ਇਨ੍ਹਾਂ ’ਚੋਂ ਵੀ ਰਾਤ ਸਮੇਂ ਇਕ ਟੈਂਕਰ ਨਿਕਲਿਆ ਜੋ ਕਿ ਗੈਸ ਦਾ ਭਰਿਆ ਸੀ ਪਰ ਕਥਿਤ ਤੌਰ ’ਤੇ ਗੈਸ ਟੈਂਕਰ ਡਰਾਇਵਰ ਦੇ ਨਸ਼ਾ ਕੀਤੇ ਹੋਣ ਕਰਕੇ ਪਿੰਡ ਜੱਜਲ ਨੇੜੇ ਹੋਰ ਟਰੱਕ ਨਾਲ ਟਕਰਾਉਣ ਕਰਕੇ ਹਾਦਸਾ ਗ੍ਰਸਤ ਹੋ ਗਿਆ। ਹਾਦਸਾ ਇੰਨਾ ਭਿੰਆਨਕ ਸੀ ਕਿ ਗੈਸ ਦਾ ਭਰਿਆ ਟੈਂਕਰ ਸੜਕ ਦੇ ਨਾਲ ਖੇਤਾਂ ’ਚ ਡਿੱਗ ਗਿਆ ਤੇ ਅਗਲਾ ਹਿੱਸਾ ਵੱਖ ਹੋ ਗਿਆ, ਜਿਸ ਦਾ ਪਤਾ ਨੇੜੇ-ਤੇੜੇ ਦੇ ਲੋਕਾਂ ਨੂੰ ਲਗਦੇ ਹੀ ਗੈਸ ਟੈਂਕਰ ਡਰਾਇਵਰ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਹਾਦਸੇ ਤੋਂ ਬਾਅਦ ਪਿੰਡ ਜੱਜਲ ਵਾਸੀਆਂ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਖੇਮੇ ਨੂੰ ਝਟਕਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲਿਆ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਰਾਤ ਸਮੇਂ ਗੈਸ ਦਾ ਟੈਂਕਰ ਫੱਟ ਜਾਂਦਾ ਤਾਂ ਪੂਰਾ ਪਿੰਡ ਤਬਾਹ ਹੋ ਜਾਣਾ ਸੀ। ਪਿੰਡ ਵਾਸੀਆਂ ਨੇ ਸਵੇਰ ਸਮੇਂ ਵੀ ਟੈਂਕਰ ਨੂੰ ਚੁੱਕਣ ਸਮੇਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਾ ਕਰਨ ਤੇ ਪ੍ਰਸ਼ਾਸਨ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।ਪਿੰਡ ਵਾਸੀਆਂ ਨੇ ਕਿਹਾ ਕਿ ਗੈਸ ਦੇ ਭਰੇ ਟੈਂਕਰ ਨੂੰ ਚੁੱਕਣ ਸਮੇ ਪ੍ਰਸ਼ਾਸਨ ਵੱਲੋ ਕੋਈ ਪ੍ਰਬੰਧ ਨਾ ਕਰਨਾ ਹਾਦਸੇ ਨੂੰ ਸੱਦਾ ਦੇਣਾ ਹੈ।
ਇਹ ਵੀ ਪੜ੍ਹੋ : ਭਰਾ ਵਲੋਂ ਕਰੋੜਾਂ ਰੁਪਏ ਨਾ ਮਿਲਣ ’ਤੇ ਕੱਪੜਾ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਲਿਖਿਆ ਸੁਸਾਇਡ ਨੋਟ
ਭਰਾ ਵਲੋਂ ਕਰੋੜਾਂ ਰੁਪਏ ਨਾ ਮਿਲਣ ’ਤੇ ਕੱਪੜਾ ਵਪਾਰੀ ਨੇ ਕੀਤੀ ਖ਼ੁਦਕੁਸ਼ੀ, ਲਿਖਿਆ ਸੁਸਾਇਡ ਨੋਟ
NEXT STORY