ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿ ਦੇ ਕਸਬਾ ਟੰਡਿਆਨਵਾਲ ਨਿਵਾਸੀ ਇਕ ਵਿਅਕਤੀ ਵਲੋਂ ਕਿਸੇ ਤਾਂਤਰਿਕ ਦੇ ਕਹਿਣ ’ਤੇ ਆਪਣੀ 15 ਦਿਨ ਦੀ ਭਤੀਜੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਂਤਰਿਕ ਨੇ ਕਿਹਾ ਕਿ ਇਹ ਕੁੜੀ ਜਦੋਂ ਤੱਕ ਜੀਉਂਦੀ ਰਹੇਗੀ, ਉਦੋਂ ਤੱਕ ਇਹ ਪਰਿਵਾਰ ਲਈ ਕਈ ਮੁਸੀਬਤਾਂ ਲੈ ਕੇ ਆਵੇਗੀ। ਕਤਲ ਕਰਨ ਦੇ ਦੋਸ਼ ’ਚ ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਨੇ ਆਪਣਾ ਜ਼ੁਰਮ ਵੀ ਸਵੀਕਾਰ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ
ਸੂਤਰਾਂ ਅਨੁਸਾਰ ਕਸਬਾ ਟੰਡਿਆਨਵਾਲ ਨਿਵਾਸੀ ਮੇਹਤਾਬ ਖਾਨ ਦੇ ਘਰ ਇਕ ਕੁੜੀ ਨੇ ਜਨਮ ਲਿਆ। ਕੁੜੀ ਦੇ ਜਨਮ ਦੇ ਦੋ ਦਿਨ ਬਾਅਦ ਮੇਹਤਾਬ ਦੀ ਮਾਂ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਮੇਹਤਾਬ ਦੇ ਭਰਾ ਅਸਗਰ ਨੂੰ ਵਹਿਮ ਹੋ ਗਿਆ ਕਿ ਪੈਦਾ ਹੋਈ ਕੁੜੀ ਪਰਿਵਾਰ ਲਈ ਸ਼ੁੱਭ ਨਹੀਂ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਇਸ ਤੋਂ ਉਸ ਨੇ ਫੈਸਲਾਬਾਦ ਦੇ ਇਕ ਤਾਂਤਰਿਕ ਅੱਲਾ ਰੱਖਾ ਨਾਲ ਸੰਪਰਕ ਕੀਤਾ ਤਾਂ ਅੱਲਾ ਰੱਖਾ ਨੇ ਅਸਗਰ ਨੂੰ ਦੱਸਿਆ ਕਿ ਪੈਦਾ ਹੋਈ ਕੁੜੀ ਉਸ ਦੇ ਪਰਿਵਾਰ ਲਈ ਸ਼ੁੱਭ ਨਹੀਂ ਹੈ। ਜਦੋਂ ਤੱਕ ਇਹ ਕੁੜੀ ਜਿਊਂਦੀ ਰਹੇਗੀ, ਉਦੋਂ ਤੱਕ ਇਹ ਪਰਿਵਾਰ ਲਈ ਸਮੱਸਿਆਵਾਂ ਖੜ੍ਹੀ ਕਰਦੀ ਰਹੇਗੀ। ਬੀਤੀ ਸ਼ਾਮ ਨਵੀਂ ਪੈਦਾ ਹੋਈ ਕੁੜੀ ਜਦੋਂ ਅਚਾਨਕ ਘਰ ਤੋਂ ਕਿਤੇ ਨਾ ਮਿਲੀ ਤਾਂ ਸ਼ੋਰ ਮਚਨਾ ਸੁਭਾਵਿਕ ਸੀ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
ਪਰਿਵਾਰ ਨੇ ਰਾਤ ਨੂੰ ਇਸ ਸਬੰਧ ’ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਨੇ ਹਾਲਾਤ ਨੂੰ ਵੇਖਦੇ ਹੋਏ ਲਾਪਤਾ ਕੁੜੀ ਦੇ ਚਾਚਾ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਸਵੀਕਾਰ ਕਰਕੇ ਇਕ ਸੁੰਨਸਾਨ ਜਗ੍ਹਾ ’ਚ ਬਣੇ ਪੁਰਾਣੇ ਖੂਹ ਤੋਂ ਬੱਚੀ ਦੀ ਲਾਸ਼ ਬਰਾਮਦ ਕਰਵਾ ਦਿੱਤੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੱਚੀ ਦੀ ਲਾਸ਼ ਪੋਸਟਮਾਰਟਮ ਦੇ ਲਈ ਫੈਸਲਾਬਾਦ ਭੇਜ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ
ਡਰਾਈਵਰ ਤੋਂ ਤੰਗ ਆ ਕੇ 2 ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜਿਆ ਪਰਿਵਾਰ
NEXT STORY